ਜਲੰਧਰ -ਅੱਜ ਜਿਲਾ ਜਲੰਧਰ ਦੇ ਸਮੂਹ ਕਾਲਜਾ ਵਿਚ ਵਿਦਿਆਰਥੀ ਸੰਘਰਸ਼ ਮੋਰਚਾ ਪੰਜਾਬ ਵੱਲੋਂ ਇਕੱਤਰਤਾ ਕੀਤੀ ਗਈ । ਜਿਸ ਵਿੱਚ ਵਿਦਿਆਰਥੀਆਂ ਨੂੰ ਐਸ ਸੀ , ਬੀ ਸੀ ਸਕਾਲਰਸ਼ਿਪ ਸਬੰਧੀ ਜਾਗਰੂਕ ਕੀਤਾ ਗਿਆ । ਇਸ ਸਬੰਧੀ ਜੌ ਵੀ ਦਿੱਕਤਾਂ ਵਿਦਿਆਰਥੀਆ ਦਰਪੇਸ਼ ਆਉਂਦੀਆਂ ਹਨ ਓਹਨਾ ਸਬੰਧੀ ਇਕ ਵਿਸ਼ੇਸ਼ ਕੈਂਪ ਲਗਾਇਆ ਗਿਆ । ਜਿਸ ਚ ਵਰੁਣ ਸੋਫੀ ਪਿੰਡ , ਸੂਰਜ ਸਿੱਧੂ ,ਨਵਦੀਪ ਦਕੋਹਾ , ਦੀਪਕ ਬਾਲੀ , ਸਮੀਰ ਐਲ ਕੇ ਸੀ ਚੇਅਰਮੈਨ ਗਗਨ ਨਾਹਰ , ਜਰਨਲ ਸਕੱਤਰ ਪੰਜਾਬ (ਮੀਡੀਆ) ਪ੍ਰਭਸਿਮਰਨ ਪਾਲ ਸਿੰਘ, ਮੋਨੂੰ ਸਿੱਧੂ (ਪ੍ਰਧਾਨ) , ਉਪ ਪ੍ਰਧਾਨ ਪ੍ਰਭਲ਼ , ਅਰਸ਼, ਅਕਾਸ਼ , ਆਦਿ ਵਿਸ਼ੇਸ਼ ਤੌਰ ਤੇ ਸ਼ਾਮਿਲ ਰਹੇ । ਇਸ ਮੌਕੇ ਵਿਚਾਰ ਵਟਾਂਦਰਾ ਕਰਦੇ ਹੋਇਆ ਫੈਸਲਾ ਲਿਆ ਗਿਆ ਕਿ ਜੇਕਰ ਸਕਾਲਰਸ਼ਿਪ ਦੀ ਮਿਤੀ ਅੱਗੇ ਨਾ ਵਧਾਈ ਗਈ ਜਾ ਇਸ ਸਬੰਧੀ ਵਿਦਿਆਰਥੀਆਂ ਨੂੰ ਕਿਸੇ ਪ੍ਰਕਾਰ ਦੀ ਦਿੱਕਤ ਆਈ ਤਾਂ ਸੰਘਰਸ਼ ਤੇਜ ਕੀਤਾ ਜਾਵੇਗਾ । ਵਿਦਿਆਰਥੀ ਸੰਘਰਸ਼ ਮੋਰਚਾ ਹਰ ਵਕਤ ਵਿਦਿਆਰਥੀਆ ਦੀਆ ਮੁਸ਼ਕਿਲਾਂ ਦਾ ਹੱਲ ਕਰਨ ਲਈ ਤਿਆਰ ਬਰ ਤਿਆਰ ਰਹਿੰਦਾ ਹੈ । ਹਰ ਕਿਸੇ ਵਿਦਆਰਥੀ ਨੂੰ ਵਿੱਦਿਆ ਪ੍ਰਾਪਤ ਕਰਨ ਦਾ ਪੂਰਾ ਹੱਕ ਹੈ ਤੇ ਕਿਸੇ ਨੂੰ ਵੀ ਇਸ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ । ਇਸ ਮੌਕੇ ਸਿਮਰਨ ਬੋਲੀਨਾ , ਗੁਰਮੀਤ ਹੰਸ , ਜਸਕਰਨ ਸਿੰਘ , ਅਮਿਤ ਸਮੇਤ ਸੈਂਕੜੇ ਵਿਦਿਆਰਥੀਆ ਨੇ ਆਪਣੀ ਸ਼ਮੂਲੀਅਤ ਦਿੱਤੀ ਅਤੇ ਮੋਰਚੇ ਨਾਲ ਮੋਢੇ ਨਾਲ ਮੋਢਾ ਜੋੜਣ ਦਾ ਸੰਕਲਪ ਲਿਆ ।
ਵਿਦਿਆਰਥੀ ਸੰਘਰਸ਼ ਮੋਰਚਾ ਵੱਲੋ ਵੱਖ ਵੱਖ ਕਾਲਜਾਂ ਵਿਚ ਸਕਾਲਰਸ਼ਿਪ ਦੀਆ ਦਿੱਕਤਾਂ ਸੰਬੰਧੀ ਇਕੱਤਰਤਾ
ਜੇਕਰ ਸਰਕਾਰ ਸਕਾਲਰਸ਼ਿਪ ਰੋਕੇਗੀ ਤਾਂ ਸੰਘਰਸ਼ ਹੋਵੇਗਾ ਤਿੱਖਾ -ਵਿਦਿਆਰਥੀ ਸੰਘਰਸ਼ ਮੋਰਚਾ
previous post