ਜ਼ਿਲ੍ਹਾ ਮੋਗਾ ਅਧੀਨ ਪੁਲਿਸ ਥਾਣਾ ਮਹਿਣਾ ਵੱਲੋਂ ਬੀਤੇ ਦਿਨੀਂ ਇੱਕ ਪ੍ਰਾਈਵੇਟ ਕੰਪਨੀ ਦੇ ਫੀਲਡ ਅਫ਼ਸਰ ਪਾਸੋ ਪਿਸਤੌਲ ਦੀ ਨੋਕ ਤੇ ਇੱਕ ਲੱਖ 87000 ਰੁਪਏ ਦੀ ਖੋਹ ਦੀ ਵਾਰਦਾਤ ਦੀ ਇਤਲਾਹ ਦਿੱਤੀ ਸੀ ਅਤੇ ਪੁਲਿਸ ਵੱਲੋਂ ਮਾਮਲਾ ਦਰਜ ਕਰ ਕੇ ਕੀਤੀ ਤਫਤੀਸ਼ ਵਿੱਚ ਕੰਪਨੀ ਦਾ ਫ਼ੀਲਡ ਅਫਸਰ ਹੀ ਲੁੱਟ ਦਾ ਮਾਸਟਰਮਾਇੰਡ ਨਿਕਲਿਆ। ਜਿਸ ਤੇ ਪੁਲਿਸ ਥਾਣਾ ਮਹਿਣਾ ਵੱਲੋਂ ਮਾਮਲਾ ਦਰਜ ਕਰਕੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਪੁਲਿਸ ਅਧਿਕਾਰੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਐਲ ਐਨ ਟੀ ਪ੍ਰਾਈਵੇਟ ਕੰਪਨੀ ਦੇ ਫੀਲਡ ਅਫ਼ਸਰ ਗੁਰਭੇਜ ਸਿੰਘ ਪੁੱਤਰ ਸਤਪਾਲ ਸਿੰਘ ਵਾਸੀ ਰੱਖੜੀ ਖੁਸ਼ਹਾਲ ਸਿੰਘ ਜ਼ਿਲ੍ਹਾ ਫਿਰੋਜ਼ਪੁਰ ਦੀ ਮਿਲੀ ਸਕਾਇਤ ਦੇ ਅਧਾਰ ਤੇ ਉਸ ਤੋਂ ਇੱਕ ਲੱਖ 87000 ਹਜ਼ਾਰ ਰੁਪਏ ਦੋ ਵਿਅਕਤੀਆਂ ਵੱਲੋਂ ਪਸਤੋਲ ਦੀ ਨੋਕ ਤੇ ਖੋਹ ਲਏ ਹਨ। ਉਨ੍ਹਾਂ ਕਿਹਾ ਕਿ ਜਦੋਂ ਪੁਲਿਸ ਅਧਿਕਾਰੀਆਂ ਵੱਲੋਂ ਲੁੱਟ ਦੀ ਵਰਦਾਤ ਦੀ ਪੜਤਾਲ ਕੀਤੀ ਤਾਂ ਕੰਪਨੀ ਦੇ ਫੀਲਡ ਅਫ਼ਸਰ ਗੁਰਭੇਜ ਸਿੰਘ ਵੱਲੋਂ ਆਪਣੇ ਭਰਾ ਅੰਗਰੇਜ਼ ਸਿੰਘ ਨਾਲ ਮਿਲਕੇ ਲੁੱਟ ਨੂੰ ਅੰਜਾਮ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਲ ਐਨ ਟੀ ਪ੍ਰਾਈਵੇਟ ਕੰਪਨੀ ਦੇ ਕੰਪਲੈਕਸ ਮੇਨੈਜਰ ਅਮਨਦੀਪ ਸਿੰਘ ਦੀ ਦੇ ਬਿਆਨ ਤੇ ਅਧਾਰਤ ਮਾਮਲਾ ਦਰਜ ਕਰਕੇ ਦੋਨਾਂ ਨੂੰ ਗਿਰਫ਼ਤਾਰ ਕਰ ਲਿਆ ਹੈ।