ਫ਼ਗਵਾੜਾ (ਸ਼ਿਵ ਕੌੜਾ)-ਫਗਵਾੜਾ ਵਿਖੇ ਦੇਰ ਰਾਤ ਇੱਕ ਨੌਕਰ ਨੇ ਆਪਣੇ ਮਾਲਕਾ ਨਾਲ ਵੱਡਾ ਕਾਂਡ ਕਰ ਦਿੱਤਾ ਹੈ।ਫ਼ਗਵਾੜਾ ਦੇ ਪ੍ਰਸਿੱਧ ਵਿਉਪਾਰੀ ਅਜੀਤ ਸਿੰਘ ਵਾਲੀਆ (ਨਿਊ ਲੱਕ) ਦੇ ਘਰ ਨਿਊ ਪਟੇਲ ਨਗਰ ਵਿਚ ਚੋਰੀ ਲੱਖਾਂ ਦੀ ਨਗਦੀ ਆਦਿ ਸ਼ਾਮਿਲ ਸੀ। ਚੋਰੀ ਵਿਚ ਘਰ ਦਾ ਨਵਾਂ ਨੌਕਰ ਸ਼ਾਮਿਲ ਸੀ।ਉਸ ਨੇ ਸਬਜ਼ੀ ਵਿਚ ਨਸ਼ੀਲੀ ਦਵਾਈ ਮਿਲਕੇ ਸਾਰਿਆ ਨੂੰ ਬੇਹੋਸ਼ ਕਰਕੇ ਘਟਨਾਂ ਨੂੰ ਅੰਜਾਮ ਦਿੱਤਾ। ਵਾਲੀਆਂ ਪਰਿਵਾਰ ਦੇ ਅਜੀਤ ਸਿੰਘ ਵਾਲੀਆਂ, ਉਹਨਾਂ ਦੀ ਮਾਂ, ਧਰਮਪਤਨੀ ਤਿੰਨ ਲੋਕ ਜੋਕਿ ਘਰ ਵਿਚ ਕੰਮ ਕਰਦੇ ਸੀ। ਸਾਰਿਆ ਨੂੰ ਬੇਹੋਸ਼ੀ ਦੀ ਹਾਲਤ ਵਿਚ ਗਾਂਧੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਇਸ ਘਟਨਾਂ ਦੀ ਸੂਚਨਾਂ ਮਿਲਦੇ ਹੀ ਫ਼ਗਵਾੜਾ ਪੁਲਿਸ ਦੇ ਆਲਾ ਅਧਿਕਾਰੀ ਮੋਕੇ ਉੱਤੇ ਪਹੁੰਚ ਗਏ ਅਤੇ ਮਾਮਲੇ ਦੀ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।