ਅੰਮ੍ਰਿਤਸਰ 15 ਜੂਨ ( ਰਣਜੀਤ ਸਿੰਘ ਮਸੌਣ) ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਵੱਲੋਂ ਆਪਣੇ ਵਿਧਾਨ ਸਭਾ ਹਲਕਾ ਦੱਖਣੀ ਅਧੀਂਨ ਆਉਂਦੇ ਪਿੰਡ ਸੁਲਤਾਨਵਿੰਡ ਦੇ ਵਾਰਡ ਨੰਬਰ 35 ਦੀ ਪੱਤੀ ਮਨਸੂਰ ਵਿਖੇ ਸਥਿਤ ਧਰਮਸ਼ਾਲਾ ਦੀ ਉਸਾਰੀ ਅਤੇ ਮੁਰੰਮਤ ਦੇ ਨਿਰਮਾਣ ਕਾਰਜ ਸ਼ੁਰੂ ਕਰਨ ਲਈ ਨੀਂਹ ਪੱਥਰ ਰੱਖਿਆ ਗਿਆ ਅਤੇ ਇਹਨਾਂ ਕਾਰਜਾਂ ਲਈ 10 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ।
ਇਸ ਮੌਕੇ ਵਾਰਡ ਨੰਬਰ 35 ਦੇ ਲੋਕਾਂ ਵਲੋਂ ਇੱਕ ਮੀਟਿੰਗ ਦਾ ਆਯੋਜਨ ਵੀ ਕੀਤਾ ਗਿਆ। ਜਿਸ ਵਿੱਚ ਪਿੰਡ ਵਾਸੀਆਂ ਵੱਲੋਂ ਡਾ. ਨਿੱਜਰ ਦੁਆਰਾ ਹਲਕੇ ਵਿੱਚ ਕੀਤੇ ਜਾ ਰਹੇ ਸਰਬਪੱਖੀ ਵਿਕਾਸ ਲਈ ਧੰਨਵਾਦ ਕਰਦੇ ਹੋਏ ਕਿਹਾ ਕਿ ਅੱਜ ਤੱਕ ਪਿਛਲੀਆਂ ਸਰਕਾਰਾਂ ਵੱਲੋਂ ਕਦੇ ਵੀ ਸੁਲਤਾਨਵਿੰਡ ਪਿੰਡ ਦੇ ਵਿਕਾਸ ਵੱਲ ਧਿਆਨ ਨਹੀਂ ਦਿੱਤਾ ਗਿਆ। ਪਰ ਹੁਣ ਸੁਲਤਾਨਵਿੰਡ ਪਿੰਡ ਦਾ ਜੋ ਵਿਕਾਸ ਪਿਛਲੇ ਇੱਕ ਸਾਲ ਦੌਰਾਨ ਡਾ. ਨਿੱਜਰ ਦੁਆਰਾ ਕੀਤਾ ਗਿਆ ਹੈ ਅਸੀ ਸਮੂਹ ਪਿੰਡ ਵਾਸੀ ਉਸ ਲਈ ਇਹਨਾਂ ਦੇ ਹਮੇਸ਼ਾਂ ਰਿਣੀ ਰਹਾਂਗੇ।
ਡਾ. ਨਿੱਜਰ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸੁਲਤਾਨਵਿੰਡ ਪਿੰਡ ਇੱਕ ਇਤਿਹਾਸਿਕ ਪਿੰਡ ਹੈ ਅਤੇ ਉਹਨਾਂ ਦਾ ਸੁਪਨਾ ਹੈ ਕਿ ਸੁਲਤਾਨਵਿੰਡ ਪਿੰਡ ਨੂੰ ਪੰਜਾਬ ਦੇ ਇੱਕ ਮਾਡਲ ਪਿੰਡ ਵੱਜੋਂ ਵਿਕਸਿਤ ਕੀਤਾ ਜਾਵੇਗਾ ਅਤੇ ਇਸ ਦੇ ਵਿਕਾਸ ਲਈ ਫੰਡਾਂ ਦੀ ਕਿਸੇ ਵੀ ਕਿਸਮ ਦੀ ਕੋਈ ਕਮੀਂ ਨਹੀਂ ਰਹਿਣ ਦਿੱਤੀ ਜਾਵੇਗੀ। ਡਾ. ਨਿੱਜਰ ਨੇ ਸਰਕਾਰ ਦੁਆਰਾ ਦੱਖਣੀ ਹਲਕੇ ਵਿੱਚ ਇੱਕ ਸਾਲ ਵਿੱਚ ਕੀਤੇ ਗਏ ਕੰਮਾ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ। ਇਸ ਮੌਕੇ ਤੇ ਉਹਨਾਂ ਦੁਆਰਾ ਲੋਕਾਂ ਦੀਆਂ ਮੁਸ਼ਕਿਲਾਂ ਵੀ ਸੁਣੀਆ ਗਈਆਂ ਅਤੇ ਮੁਸ਼ਕਿਲਾਂ ਦਾ ਮੌਕੇ ਤੇ ਹੱਲ ਵੀ ਕਰਵਾਇਆ ਗਿਆ।
ਇਸ ਮੌਕੇ ਜਿਲ੍ਹਾ ਪ੍ਰਧਾਨ ਅਤੇ ਚੇਅਰਮੈਨ ਪਲਾਨਿੰਗ ਬੋਰਡ ਜਸਪ੍ਰੀਤ ਸਿੰਘ, ਚੇਅਰਮੈਨ ਮਾਰਕਿਟ ਕਮੇਟੀ ਬਲਜੀਤ ਸਿੰਘ ਰਿੰਕੂ, ਜਸਵੰਤ ਸਿੰਘ ਪੱਖੋਕੇ, ਰਾਜ ਕੌਰ, ਮਨਜੀਤ ਸਿੰਘ ਫੋਜੀ, ਮਨਪ੍ਰੀਤ ਸਿੰਘ, ਨਵਨੀਤ, ਮਨਿੰਦਰਪਾਲ ਸਿੰਘ ਆਦਿ ਹਾਜਰ ਸਨ।