Home » ਮਨਦੀਪ ਸ਼ਰਮਾ ਬਣੇ ਮੁਹੱਲਾ ਸ਼ਿਕਾਇਤ ਨਿਵਾਰਨ ਕਮੇਟੀ ਦੇ ਪ੍ਰਧਾਨ

ਮਨਦੀਪ ਸ਼ਰਮਾ ਬਣੇ ਮੁਹੱਲਾ ਸ਼ਿਕਾਇਤ ਨਿਵਾਰਨ ਕਮੇਟੀ ਦੇ ਪ੍ਰਧਾਨ

by Rakha Prabh
12 views
ਤਰਨਤਾਰਨ,4 ਜੂਨ (ਰਾਕੇਸ਼ ਨਈਅਰ ‘ਚੋਹਲਾ’)
ਵਾਰਡ ਨੰਬਰ-6 ਸਥਿਤ ਮੁਹੱਲਾ ਨਾਨਕਸਰ ਦੀਆਂ ਗਲੀਆਂ ਅੱਗੇ ਅਤੇ ਸੜਕਾਂ ਉੱਪਰ ਹੁਣ ਨਸ਼ਾ ਵੇਚਣ ਵਾਲੇ ਨਜ਼ਰ ਨਹੀਂ ਆਉਣਗੇ। ਨਾ ਹੀ ਜਨਤਕ ਥਾਵਾਂ ‘ਤੇ ਤਾਸ਼ ਖੇਡਣ ਵਾਲਿਆਂ ਨੂੰ ਬੈਠਣ ਦੀ ਇਜਾਜਤ ਹੋਵੇਗੀ।ਇਹ ਫ਼ੈਸਲਾ ਮੁਹੱਲਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਮੌਕੇ ਸਰਬਸੰਮਤੀ ਨਾਲ ਕੀਤਾ ਗਿਆ।ਗੁਰਦੁਆਰਾ ਨਾਨਕਸਰ ਸਾਹਿਬ,ਨੇੜੇ ਰੇਲਵੇ ਲਾਈਨ ਵਿਖੇ ਵਾਰਡ-6 ਨਾਲ ਸੰਬੰਧਿਤ ਪਰਿਵਾਰਾਂ ਦੀ ਮੀਟਿੰਗ ਹੋਈ,ਜਿਸ ਵਿੱਚ ਮੁਹੱਲੇ ਦੇ ਸੁਧਾਰ ਲਈ ਮੁਹੱਲਾ ਸ਼ਿਕਾਇਤ ਨਿਵਾਰਨ ਕਮੇਟੀ ਦਾ ਗਠਨ ਕੀਤਾ ਗਿਆ,ਜਿਸ ਵਿੱਚ ਸਰਬਸੰਮਤੀ ਨਾਲ ਸਮਾਜ ਸੇਵਕ ਮਨਦੀਪ ਸ਼ਰਮਾ ਨੂੰ ਪ੍ਰਧਾਨ ਥਾਪਿਆ ਗਿਆ। ਮਨਦੀਪ ਸ਼ਰਮਾ ਨੇ ਕਿਹਾ ਕਿ ਹੈਰੋਇਨ, ਸਮੈਕ,ਸ਼ਰਾਬ ਅਤੇ ਹੋਰ ਪ੍ਰਕਾਰ ਦੇ ਨਸ਼ੇ,ਤਾਸ਼ ਜਾਂ ਆਨਲਾਈਨ ਲਾਟਰੀ ਰਾਹੀਂ ਨੌਜਵਾਨਾਂ ਨੂੰ ਗਲਤ ਰਸਤੇ ‘ਤੇ ਪਾਉਣ ਵਾਲੇ ਵਿਅਕਤੀਆਂ ਖਿਲਾਫ਼ ਠੋਸ ਕਾਰਵਾਈ ਲਈ ਕਮੇਟੀ ਅਹਿਮ ਭੂਮਿਕਾ ਨਿਭਾਵੇਗੀ।ਇਹ ਕਮੇਟੀ ਪੂਰੇ ਤੌਰ ‘ਤੇ ਗੈਰ-ਸਿਆਸੀ ਹੋਵੇਗੀ ਅਤੇ ਸਮਾਜ ਦੀ ਭਲਾਈ ਵਾਸਤੇ ਆਪਣੀ ਭੂਮਿਕਾ ਨਿਭਾਵੇਗੀ।ਇਸ ਮੌਕੇ ’ਤੇ ਸੁਰਜੀਤ ਸਿੰਘ,ਬਚਿੱਤਰ ਸਿੰਘ ਬਿੱਟੂ,ਮੰਗਲ ਸਿੰਘ ਫੌਜੀ,ਤਰਸੇਮ ਸਿੰਘ ਠੇਕੇਦਾਰ,ਦਿਆਲ ਸਿੰਘ ਮੱਟੂ,ਬਲਦੇਵ ਸਿੰਘ,ਕਸ਼ਮੀਰ ਸਿੰਘ,ਸ਼ਿੰਦਰ ਸਿੰਘ,ਰਣਬੀਰ ਸਿੰਘ ਰਿੰਕੂ, ਸ਼ਿੰਗਾਰਾ ਲਾਲ,ਕੁਲਵਿੰਦਰ ਸਿੰਘ,ਅਜੀਤ ਸਿੰਘ ਪੰਛੀ,ਪਰਮਜੀਤ ਸਿੰਘ ਪੰਮਾ,ਜਸਪਾਲ ਭੱਟੀ, ਰਮਨਦੀਪ ਸਿੰਘ, ਵੀਰ ਸਿੰਘ ਲਾਡੀ,ਸਵਰਾਜ ਸਿੰਘ ਰਾਜੂ,ਓਕਾਰ ਸਿੰਘ,ਮਹਿਣਾ ਸਿੰਘ,ਕਾਲਾ ਸਿੰਘ ਨੇ ਮੁਹੱਲਾ ਸ਼ਿਕਾਇਤ ਨਿਵਾਰਨ ਕਮੇਟੀ ਦੇ ਗਠਨ ਮੌਕੇ ਸਮੂਹ ਨਗਰ ਨਿਵਾਸੀਆਂ ਨੂੰ ਵਧਾਈ ਦਿੰਦਿਆਂ ਮਨਦੀਪ ਸ਼ਰਮਾ ਨੂੰ ਸਨਮਾਨਿਤ ਕੀਤਾ।
ਫੋਟੋ ਕੈਪਸ਼ਨ:ਮੁਹੱਲਾ ਸ਼ਿਕਾਇਤ ਨਿਵਾਰਨ ਕਮੇਟੀ ਦੇ ਗਠਨ ਮੌਕੇ ਮਨਦੀਪ ਸ਼ਰਮਾ ਨੂੰ ਸਨਮਾਨਿਤ ਕਰਦੇ ਹੋਏ ਸੁਰਜੀਤ ਸਿੰਘ,ਬਚਿੱਤਰ ਸਿੰਘ ਬਿੱਟੂ,ਮੰਗਲ ਸਿੰਘ ਫੌਜੀ,ਤਰਸੇਮ ਸਿੰਘ ਠੇਕੇਦਾਰ,ਦਿਆਲ ਸਿੰਘ ਮੱਟੂ,ਬਲਦੇਵ ਸਿੰਘ ਅਤੇ ਕਸ਼ਮੀਰ ਸਿੰਘ।(ਫੋਟੋ:ਨਈਅਰ ਪੱਤਰਕਾਰ,ਚੋਹਲਾ ਸਾਹਿਬ)

Related Articles

Leave a Comment