Home » ਪਿੰਡ ਸਹਣੇਵਾਲੀ ਦੇ ਕਬੱਡੀ ਟੂਰਨਾਮੈਂਟ ’ਚ ਸੱਚਰ ਨੇ ਵੰਡੇ ਜੇਤੂਆਂ ਨੂੰ ਇਨਾਮ

ਪਿੰਡ ਸਹਣੇਵਾਲੀ ਦੇ ਕਬੱਡੀ ਟੂਰਨਾਮੈਂਟ ’ਚ ਸੱਚਰ ਨੇ ਵੰਡੇ ਜੇਤੂਆਂ ਨੂੰ ਇਨਾਮ

ਅੱਜ ਲੋੜ ਐ ਹਰ ਪੰਚਾਇਤ ਕਰਵਾਏ ਖੇਡ ਟੂਰਨਾਮੈਂਟ : ਸੱਚਰ

by Rakha Prabh
10 views

ਅੰਮ੍ਰਿਤਸਰ,4 ਜੂਨ  ( ਰਣਜੀਤ ਸਿੰਘ ਮਸੌਣ)

 ਹਲਕਾ ਮਜੀਠਾ ਦੇ ਪਿੰਡ ਸਹਣੇਵਾਲੀ ਵਿੱਚ ਬਾਬਾ ਦਿਆਲ ਸ਼ਾਹ ਜੀ ਦੀ ਯਾਦ ਵਿੱਚ ਹਰ ਸਾਲ ਦੀ ਤਰਾਂ ਸਲਾਨਾ ਮੇਲਾ ਡੇਰੇ ਦੇ ਮੁੱਖ ਸੇਵਾਦਾਰ ਬਾਬਾ ਬਚਿੱਤਰ ਸਿੰਘ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਧੂਮਧਾਮ ਨਾਲ ਕਰਵਾਇਆ ਗਿਆ। ਜਿਸ ਵਿੱਚ ਇਲਾਕਾ ਨਿਵਾਸੀਆਂ ਤੋਂ ਇਲਾਵਾ ਵੱਖ-ਵੱਖ ਧਾਰਮਿਕ ਆਗੂਆਂ ਨੇ ਵੀ ਸ਼ਮੂਲੀਅਤ ਕੀਤੀ ਤੇ ਰਾਜਸੀ ਆਗੂਆਂ ਵਿੱਚ ਹਲਕੇ ਦੇ ਸੀਨੀਅਰ ਕਾਂਗਰਸੀ ਆਗੂ ਭਗਵੰਤ ਪਾਲ ਸਿੰਘ ਸੱਚਰ ਨੇ ਵੀ ਸਾਥੀਆਂ ਸਮੇਤ ਹਾਜ਼ਰੀਆਂ ਭਰੀਆਂ ।
                  ਮੇਲੇ ਉਪਰੰਤ ਪਿੰਡ ਦੇ ਸਰਪੰਚ ਜਰਨੈਲ ਸਿੰਘ ਤੇ ਨੌਜਵਾਨ ਕਾਂਗਰਸੀ ਆਗੂ ਜੇ ਪੀ ਵੱਲੋਂ ਪੰਚਾਇਤ , ਪਿੰਡ ਵਾਸੀ, ਇਲਾਕਾ ਨਿਵਾਸੀ ਤੇ ਐਨ.ਆਰ.ਆਈ ਖਹਿਰਾ ਪਰਿਵਾਰ ਪਾਖਰਪੁਰ ਦੇ ਸਹਿਯੋਗ ਨਾਲ ਬਹੁਤ ਵੱਡਾ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ। ਜਿਸ ਵਿੱਚ ਪੰਜਾਬ ਦੀਆਂ ਨਾਮਵਰ ਟੀਮਾਂ ਲੁੱਧੜ, ਛਿਕਾਰ ਮਾਛੀਆਂ, ਕਪੂਰਥਲਾ ਤੇ ਡੇਰਾ ਬਾਬਾ ਨਾਨਕ ਨੇ ਹਿੱਸਾ ਲਿਆ ਤੇ ਅਖੀਰਲੇ ਮੈਚ ਵਿੱਚ ਡੇਰਾ ਬਾਬਾ ਨਾਨਕ ਦੀ ਟੀਮ ਨੇ ਫਸਵੇਂ ਤੇ ਰੋਚਿਕ ਮੁਕਾਬਲੇ ਵਿੱਚ ਕਪੂਰਥਲਾ ਦੀ ਟੀਮ ਨੂੰ ਹਰਾਕੇ ਮੈਚ ਜਿੱਤ ਲਿਆ। ਜੇਤੂਆਂ ਨੂੰ ਇਨਾਮ ਮੁੱਖ ਮਹਿਮਾਨ ਭਗਵੰਤ ਪਾਲ ਸਿੰਘ ਸੱਚਰ ਨੇ ਵੰਡੇ, ਜੇਤੂ ਟਰਾਫੀ ਦੇਣ ਉਪਰੰਤ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੱਚਰ ਨੇ ਕਿਹਾ ਕਿ ਸਾਨੂੰ ਪਿੰਡ ਵਾਸੀਆਂ ਤੇ ਪੰਚਾਇਤਾਂ ਨੂੰ ਇਹੋ ਜਿਹੇ ਟੂਰਨਾਮੈਂਟ ਹਰੇਕ ਇਲਾਕੇ ਤੇ ਪਿੰਡ ਵਿੱਚ ਕਰਵਾਉਣੇ ਚਾਹੀਦੇ ਹਨ। ਇਹਨਾਂ ਮੈਚਾਂ ਵਿੱਚੋਂ ਹੀ ਖਿਡਾਰੀ ਉਭਰਕੇ ਸਾਹਮਣੇ ਆਉਂਦੇ ਹਨ। ਸ੍ਰ. ਸੱਚਰ ਨੇ ਨਾਲ ਲੱਗਦੇ ਪਿੰਡ ਪਾਖਰਪੁਰ ਤੇ ਕੋਟਲੀ ਢੋਲੇਸ਼ਾਹ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹਨਾਂ ਪਿੰਡਾਂ ਦੀਆਂ ਗਰਾਊਂਡਾਂ ਨੇ ਹੀ ਸਾਨੂੰ ਨਾਮਵਰ ਹਾਕੀ ਦੇ ਖਿਡਾਰੀ ਪੈਦਾ ਕਰਕੇ ਦਿੱਤੇ ਹਨ। ਨੌਜ਼ਵਾਨਾਂ ਨੂੰ ਅਪੀਲ ਕਰਦਿਆਂ ਓਹਨਾਂ ਕਿਹਾ ਕਿ ਜਿਹੜੇ ਸਾਡੇ ਬੱਚੇ ਭਟਕ ਕੇ ਨਸ਼ੇ ਦੇ ਰਾਹ ਤੁਰ ਪਏ ਹਨ, ਰੱਬ ਦਾ ਵਾਸਤਾ ਜੇ ਆਪਣੇ ਪਰਿਵਾਰਾਂ ਵਿੱਚ ਘਰਾਂ ਵਿੱਚ ਵਾਪਿਸ ਮੁੜ ਆਓ ਤੇ ਚੰਗੀ ਨਿਰੋਈ ਸਿਹਤ ਨਾਲ ਆਪਣਾ ਤੇ ਆਪਣੇ ਪਰਿਵਾਰਾਂ ਦਾ ਸੋਚੋ, ਇਸ ਨਸ਼ੇ ਦੀ ਨਾਮੁਰਾਦ ਬਿਮਾਰੀ ਨੇ ਕਈ ਘਰ ਤੇ ਪਰਿਵਾਰ ਤਬਾਹ ਕਰ ਦਿੱਤੇ ਹਨ । ਇਸ ਮੌਕੇ ਕਾਂਗਰਸੀ ਆਗੂ ਗੁਰਮੀਤ ਸਿੰਘ ਚੌਟਾਲਾ ਨੇ ਕਿਹਾ ਕਿ ਅੱਜ ਇਹ ਮੈਚ ਕਰਵਾਉਣੇ ਸਮੇਂ ਦੀ ਮੰਗ ਹੈ ਇਸ ਮੌਕੇ ਬਾਬਾ ਬਚਿੱਤਰ ਸਿੰਘ, ਜੇ ਪੀ ਸਹਣੇਵਾਲੀ, ਸਾਬਕਾ ਡਾਇਰੈਕਟਰ ਸ਼ਿੰਗਾਰਾਂ ਸਿੰਘ, ਸਾਬਕਾ ਸਰਪੰਚ ਰਤਨ ਸਿੰਘ, ਲਖਬੀਰ ਸਿੰਘ, ਨਰੇਸ਼ ਕੁਮਾਰ, ਬਲਾਕ ਕਾਂਗਰਸ ਪ੍ਰਧਾਨ ਨਵਤੇਜ ਸਿੰਘ, ਨਵਦੀਪ ਸਿੰਘ ਸਰਪੰਚ ਕੋਟਲ਼ਾ, ਬੱਬੂ ਵਡਾਲਾ, ਮੇਜਰ ਸਿੰਘ, ਜਸਪਾਲ ਸਿੰਘ, ਬਲਕਾਰ ਸਿੰਘ, ਨਿਰਮਲ ਸਿੰਘ, ਸੂਬੇਦਾਰ ਜਸਬੀਰ ਸਿੰਘ, ਬਰਿੰਦਰ ਸਿੰਘ, ਐਡਵੋਕੇਟ ਘੁੰਮਣ, ਜੁਗਰਾਜ ਸਿੰਘ ਆਦਿ ਆਗੂ ਵੀ ਹਾਜ਼ਰ ਸਨ ।
ਫੋਟੋ ਕੈਪਸ਼ਨ :  ਕਬੱਡੀ ਦੇ ਜੇਤੂ ਮੈਚ’ਚ ਡੇਰਾ ਬਾਬਾ ਨਾਨਕ ਦੀ ਟੀਮ ਨੂੰ ਟਰਾਫੀ ਦੇਂਦਿਆ ਸ੍ਰ ਭਗਵੰਤ ਪਾਲ ਸੱਚਰ ਨਾਲ ਜੇਪੀ ਸਹਣੇਵਾਲੀ ,ਸ਼ਿੰਗਾਰਾਂ ਸਿੰਘ ,ਗੁਰਬੀਰ ਚੌਟਾਲਾ ਤੇ ਹੋਰ

Related Articles

Leave a Comment