Home » ਸੰਤ ਗਿਆਨ ਦਾਸ ਦੀ ਯਾਦ ‘ਚ ਵਿਛੋਹੀ ਵਿਖੇ ਧਾਰਮਿਕ ਸਮਾਗਮ ਕਰਾਇਆ

ਸੰਤ ਗਿਆਨ ਦਾਸ ਦੀ ਯਾਦ ‘ਚ ਵਿਛੋਹੀ ਵਿਖੇ ਧਾਰਮਿਕ ਸਮਾਗਮ ਕਰਾਇਆ

by Rakha Prabh
21 views
ਹੁਸ਼ਿਆਰਪੁਰ 4 ਜੂਨ ( ਤਰਸੇਮ ਦੀਵਾਨਾ  )
ਮਹਾਨ ਤਪੱਸਵੀ ਸੰਤ ਗਿਆਨ ਦਾਸ ਜੀ ਦੇ ਸਲਾਨਾ ਬਰਸੀ ਸਮਾਗਮ ਡੇਰਾ ਗਿਆਨਪੁਰੀ ਵਿਛੋਹੀ ਵਿਖੇ  ਮੌਜੂਦਾ ਗੱਦੀਨਸ਼ੀਨ ਸੰਤ ਸਤਨਾਮ ਦਾਸ, ਸੰਤ ਮਨਜੀਤ ਦਾਸ ਮੈਂਬਰ ਗੁਰੂ ਰਵਿਦਾਸ ਸਾਧੂ ਸੰਪਰਦਾਇਕ ਸੁਸਾਇਟੀ (ਰਜਿ.) ਪੰਜਾਬ  ਦੀ ਰਹਿਨੁਮਾਈ ਹੇਠ ਬੜੇ ਸਤਿਕਾਰ ਸ਼ਰਧਾ ਪੂਰਵਕ ਮਨਾਏ ਗਏ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਉਪਰੰਤ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ ਅਤੇ ਖੁਲ੍ਹੇ ਪੰਡਾਲ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰਛਾਇਆ ਹੇਠ ਕੀਰਤਨ ਦੇ ਦੀਵਾਨ ਤੇ ਸੰਤ ਸਮਾਗਮਾਂ ਦੀ ਆਰੰਭਤਾ ਹੋਈ। ਇਨਾਂ ਸਮਾਗਮਾਂ ਵਿਚ ਪੰਥ ਪ੍ਰਸਿੱਧ ਰਾਗੀ,ਢਾਡੀ ਕਵੀਸ਼ਰੀ ਜਥੇ ਮਹਿਕ,ਅਰਵਿੰਦ, ਭਾਈ ਗੁਰਦੇਵ ਸਿੰਘ ਤਾਹਿਰਪੁਰੀ,ਭਾਈ ਕੁਲਦੀਪ ਸਿੰਘ ਲਲਵਾਣ, ਸੰਤ ਸਤਨਾਮ ਦਾਸ ਕੈਂਡੋਵਾਲ, ਮਨਜੋਤ ਸਿੰਘ ਤਲਵੰਡੀ, ਬੂਟਾ ਮੁਹੰਮਦ ਦਾ ਜਥਿਆਂ ਨੇ ਸੰਗਤਾਂ ਨੂੰ ਨਾਮਬਾਣੀ ਨਾਲ ਜੋੜਿਆ।ਗੁਰੂ ਰਵਿਦਾਸ ਸਾਧੂ ਸੰਪਰਦਾਇਕ ਸੁਸਾਇਟੀ ਰਜਿ: ਪੰਜਾਬ ਦੇ ਵੱਖ ਵੱਖ ਡੇਰਿਆਂ ਤੋਂ ਆਏ ਸੰਤ ਮਹਾਪੁਰਸ਼ਾਂ,ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਸ਼ਖ਼ਸੀਅਤਾਂ ਤੇ ਬੁੱਧੀਜੀਵੀਆਂ ਨੇ ਵੀ ਆਪਣੀ ਹਾਜ਼ਰੀ ਲਗਵਾਈ ਤੇ ਸੰਤਾਂ ਮਹਾਪੁਰਸ਼ਾਂ ਦੇ ਮਹਾਨ ਜੀਵਨ ਤੋਂ ਸੰਗਤਾਂ ਨੂੰ ਜਾਣੂ ਕਰਾਇਆ। ਇਸ ਮੌਕੇ ਸੰਤ ਸਰਵਣ ਦਾਸ ਜੀ ਬੋਹਣ ਚੇਅਰਮੈਨ ਗੁਰੂ ਰਵਿਦਾਸ ਸਾਧੂ ਸੰਪਰਦਾਇ,ਆਦਿ ਧਰਮ ਗੁਰੂ ਸੰਤ ਸਰਵਣ ਦਾਸ ਲੁਧਿਆਣਾ, ਸੰਤ ਮਨਜੀਤ ਦਾਸ ਚਲੇਟ ਹਿਮਾਚਲ, ਸੰਤ ਧਰਮਪਾਲ ਸ਼ੇਰਗੜ,ਸੰਤ ਬਲਵੰਤ ਦਾਸ ਡੀਗਰੀਆਂ,ਸੰਤ ਬੀਬੀ ਕੁਲਦੀਪ ਕੌਰ ਮਹਿਨਾ,ਸੰਤ ਬੀਬੀ ਕਮਲੇਸ਼ ਕੌਰ ਨਾਹਲਾਂ, ਸੰਤ ਗੁਰਮੀਤ ਦਾਸ,ਸੰਤ ਕੁਲਦੀਪ ਦਾਸ ਬਸੀ ਮਰੂਫ,ਲਵਪ੍ਰੀਤ ਬੋਹਣ, ਸੰਤ ਜੋਗਾ ਸਿੰਘ ਧਾਮੀਆਂ ਆਦਿ  ਵੱਲੋਂ ਕੀਰਤਨ,ਗੁਰਮਤਿ ਵਿਚਾਰਾਂ ਦੀ ਸਾਂਝ ਪਾਈ । ਇਸ ਮੌਕੇ ਤੇ ਆਏ ਹੋਏ ਸੰਤ ਮਹਾਂਪੁਰਸ਼ਾਂ, ਰਾਜਨੀਤਕ ਅਤੇ ਸਮਾਜਿਕ ਆਗੂਆਂ ਨੂੰ ਸੰਤ ਸਤਨਾਮ ਦਾਸ, ਸੰਤ ਮਨਜੀਤ ਦਾਸ ਵੱਲੋਂ ਸਿਰਪਾਓ ਭੇਂਟ ਕਰ ਸਨਮਾਨਿਤ ਕੀਤਾ ਗਿਆ। ਸਟੇਜ ਸਕੱਤਰ ਦੀ ਸੇਵਾ ਪ੍ਰਿੰਸੀਪਲ ਜਸਵੰਤ ਸਿੰਘ ਸਰਪੰਚ ਵਿਛੋਹੀ ਨੇ ਬਾਖੂਬੀ ਨਿਭਾਈ। ਇਸ ਮੌਕੇ ਸੇਵਦਾਰ ਮਾਤਾ ਸੰਤੋਸ਼ ਰਾਣੀ, ਜਸਵੀਰ, ਕਮਲ, ਹਰਜਿੰਦਰ, ਵਿੱਕੀ, ਹਨੀ,ਹਰਮਨ,ਅਕਾਸ਼,ਨੀਲਮ,ਨਿਰਮਲਾ, ਪਰਮਜੀਤ, ਸੁਨੀਤਾ,ਪ੍ਰਵੀਨ,ਜਸੀ,ਸਿਮਰ ਕੌਰ,ਸੁਰਿੰਦਰ ਕੌਰ, ਓਮ ਪ੍ਰਕਾਸ਼, ਲਵਪ੍ਰੀਤ, ਮੰਨਾ, ਸਰਬਜੀਤ, ਮਨੋਜ, ਸੁਖਵਿੰਦਰ ਕੌਰ, ਪਰਮਿੰਦਰ ਰਾਣੀ ਵੀ ਹਾਜਰ ਸਨ।   ਪਿੰਡ ਸਾਰੰਗਵਾਲ ਤੇ ਨੌਜਵਾਨ ਸਭਾ ਵਿਛੋਹੀ ਵਲੋਂ ਸੰਗਤਾਂ ਲਈ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ।

Related Articles

Leave a Comment