ਫਗਵਾੜਾ (ਸ਼ਿਵ ਕੋੜਾ)ਅੱਜ ਸਬ-ਡਵੀਜ਼ਨ ਫਗਵਾੜਾ ਦੇ ਵਧੀਕ ਡਿਪਟੀ ਕਮਿਸ਼ਨਰ ,ਕਮ ਕਮਿਸ਼ਨਰ ਨਗਰ ਨਿਗਮ ਫਗਵਾੜਾ ਅਮਿਤ ਕੁਮਾਰ ਪੰਚਾਲ ਆਈਏਐੱਸ ਵੱਲੋੋਂ ਫਗਵਾੜਾ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦਾ ਦੌਰਾ ਕੀਤਾ ਗਿਆ ਜਿਸ ਵਿੱਚ ਉਹਨਾਂ ਵੱਲੋੋਂ ਮੁੱਖ ਤੌਰ ‘ਤੇ ਨੈਸ਼ਨਲ ਹਾਈਵੈ ਦਾ ਮੁਆਇਨਾ ਕੀਤਾ ਗਿਆ ਉਪਰੰਤ ਪੰਚਾਲ ਵੱਲੋੋਂ ਨੈਸ਼ਨਲ ਹਾਈਵੈ ਅਥਾਰਟੀ ਦੇ ਅਧਿਕਾਰੀਆਂ, ਨਗਰ ਨਿਗਮ ਦੇ ਅਧਿਕਾਰੀਆਂ ਅਤੇ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ਼ ਬੋੋਰਡ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਪੰਚਾਲ ਵੱਲੋੋਂ ਨੈਸ਼ਨਲ ਹਾਈਵੈ ਦੇ ਅਧਿਕਾਰੀਆਂ ਨੂੰ ਕਿਹਾ ਗਿਆ ਕਿ ਨੈਸ਼ਨਲ ਹਾਈਵੈ ਐਲੀਵੇਟਡ ਪੁੱਲ ਦੇ ਉੱਪਰ/ਹੇਠਾਂ ਅਤੇ ਸਰਵਿਸ ਲਾਈਨ ਦੀ ਮੇਨਟੇਨੈਂਸ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਅਤੇ ਨੈਸ਼ਨਲ ਹਾਈਵੈ ਦੀ ਸੜਕ ਦਾ ਪੈਚ ਵਰਕ ਅਤੇ ਸੜਕ ਉੱਪਰ ਜਮ੍ਹਾਂ ਪਾਣੀ ਦੀ ਨਿਕਾਸੀ ਦਾ ਪੱਕਾ ਪ੍ਰਬੰਧ ਤੁਰੰਤ ਕੀਤਾ ਜਾਵੇ ਅਤੇ ਸ਼ੂਗਰ ਮਿੱਲ ਚੌਂਕ ਦੇ ਹੇਠਾਂ ਬਣੇ ਰਸਤੇ ਦੀਆਂ ਦੋੋਨੋੋਂ ਸਾਈਡਜ਼ ਨੂੰ ਚਾਲੂ ਕੀਤਾ ਜਾਵੇ ਤਾਂ ਜੋੋ ਸ਼ਹਿਰਵਾਸੀਆਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।