ਫਗਵਾੜਾ 7 ਜੂਨ (ਸ਼ਿਵ ਕੋੜਾ) ਵਿਸ਼ਵ ਪ੍ਰਸਿੱਧ ਅੱਖਾਂ ਦੇ ਮਾਹਿਰ ਡਾ: ਅਮਿਤ ਗੁਪਤਾ 9 ਜੂਨ ਦਿਨ ਸ਼ੁੱਕਰਵਾਰ ਨੂੰ ਡਾ: ਰਾਜਨ ਆਈ ਕੇਅਰ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਮਰੀਜਾਂ ਦੇ ਚੈੱਕਅਪ ਲਈ ਉਪਲਬਧ ਹੋਣਗੇ। ਇਸ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਹਸਪਤਾਲ ਦੇ ਐਮ.ਡੀ. ਡਾ: ਐੱਸ. ਰਾਜਨ ਨੇ ਦੱਸਿਆ ਕਿ ਸਵੇਰੇ 9 ਵਜੇ ਤੋਂ ਦੁਪਹਿਰ 12.30 ਵਜੇ ਤੱਕ ਬੱਚਿਆਂ ਦੀਆਂ ਅੱਖਾਂ ਦੀਆਂ ਬਿਮਾਰੀਆਂ ਦਾ ਚੈੱਕਅਪ ਕੀਤਾ ਜਾਵੇਗਾ। ਉਨ੍ਹਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਅੱਖਾਂ ਦੇ ਭੈਂਗਾਪਨ, ਐਨਕਾਂ ਦਾ ਨੰਬਰ ਵਾਰ-ਵਾਰ ਵੱਧਣਾ ਆਦਿ ਤੋਂ ਪੀੜਤ ਮਰੀਜ਼ ਇਸ ਮੌਕੇ ਦਾ ਜ਼ਰੂਰ ਲਾਭ ਉਠਾਉਣ।