Home » ਜੇਲ੍ਹ ਮੈਡੀਕਲ ਅਫ਼ਸਰ ਕੈਦੀਆਂ ਨੂੰ ਨਸ਼ਾ ਪਹੁੰਚਾਉਂਦਾ ਗ੍ਰਿਫ਼ਤਾਰ : ਹਰਜੋਤ ਸਿੰਘ ਬੈਂਸ

ਜੇਲ੍ਹ ਮੈਡੀਕਲ ਅਫ਼ਸਰ ਕੈਦੀਆਂ ਨੂੰ ਨਸ਼ਾ ਪਹੁੰਚਾਉਂਦਾ ਗ੍ਰਿਫ਼ਤਾਰ : ਹਰਜੋਤ ਸਿੰਘ ਬੈਂਸ

by Rakha Prabh
108 views

ਜੇਲ੍ਹ ਮੈਡੀਕਲ ਅਫ਼ਸਰ ਕੈਦੀਆਂ ਨੂੰ ਨਸ਼ਾ ਪਹੁੰਚਾਉਂਦਾ ਗ੍ਰਿਫ਼ਤਾਰ: ਹਰਜੋਤ ਸਿੰਘ ਬੈਂਸ
ਅੰਮ੍ਰਿਤਸਰ, 27 ਅਕਤੂਬਰ : ਕੇਂਦਰੀ ਜੇਲ੍ਹ ਫਤਾਹਪੁਰ ’ਚ ਕੈਦੀਆਂ ਅਤੇ ਹਵਾਲਾਤੀਆਂ ਨੂੰ ਨਸ਼ੇ ਦੀ ਸਪਲਾਈ ਕਰਨ ਵਾਲੇ ਜੇਲ੍ਹ ਮੈਡੀਕਲ ਅਫਸਰ ਨੂੰ 194 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਮੈਡੀਕਲ ਅਫਸਰ ਦੀ ਪਹਿਚਾਣ ਦਵਿੰਦਰ ਸਿੰਘ ਵਜੋਂ ਹੋਈ ਹੈ। ਮੈਡੀਕਲ ਅਫਸਰ ਜੇਲ੍ਹ ’ਚ ਬੰਦ ਦੋ ਕੈਦੀਆਂ ਨੂੰ ਨਸ਼ੀਲੇ ਪਾਊਡਰ ਦੇ ਦੋ ਪੈਕੇਟ ਸਪਲਾਈ ਕਰਨ ਵਾਲਾ ਸੀ ਕਿ ਪੁਲਿਸ ਨੇ ਉਸ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ।

ਫਿਲਹਾਲ ਜੇਲ੍ਹ ਦੇ ਮੈਡੀਕਲ ਅਫਸਰ ਨੂੰ ਐਸ.ਪੀ.ਐਸ. ਨੂੰ ਸੌਂਪ ਦਿੱਤਾ ਗਿਆ ਹੈ, ਜਦਕਿ ਇਸ ਘਟਨਾ ਦੀ ਜਾਣਕਾਰੀ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਟਵਿੱਟਰ ’ਤੇ ਸਾਂਝੀ ਕੀਤੀ ਹੈ।

ਜਾਣਕਾਰੀ ਅਨੁਸਾਰ ਸਿਹਤ ਵਿਭਾਗ ਵੱਲੋਂ ਦਵਿੰਦਰ ਸਿੰਘ ਜੇਲ੍ਹ ’ਚ ਮੈਡੀਕਲ ਅਫਸਰ ਵਜੋਂ ਤਾਇਨਾਤ ਹੈ। ਜੇਲ੍ਹ ਦੇ ਅੰਦਰ ਬਣੀ ਬੈਰਕ ’ਚ ਇਹ ਡਾਕਟਰ ਬਿਮਾਰ ਕੈਦੀਆਂ ਨੂੰ ਦਵਾਈਆਂ ਦਿੰਦਾ ਸੀ। ਇਸ ਕੰਮ ਦੀ ਆੜ ’ਚ ਡਾਕਟਰ ਨੇ ਕੈਦੀਆਂ ਨੂੰ ਨਸ਼ੇ ਸਪਲਾਈ ਕਰਨੇ ਸ਼ੁਰੂ ਕਰ ਦਿੱਤੇ। ਇਸ ਦਾ ਪਤਾ ਜੇਲ੍ਹ ਪ੍ਰਸਾਸਨ ਨੂੰ ਲੱਗਿਆ, ਜਿਸ ਤੋਂ ਬਾਅਦ ਜਾਲ ਵਿਛਾ ਕੇ ਉਕਤ ਜੇਲ੍ਹ ਮੈਡੀਕਲ ਅਫਸਰ ਨੂੰ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕਰ ਲਿਆ ਗਿਆ।

Related Articles

Leave a Comment