Home » ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਲਹਿਰਾਗਾਗਾ ‘ਚ ਰੈਲੀ ਤੇ ਮੁਜ਼ਾਹਰਾ

ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਲਹਿਰਾਗਾਗਾ ‘ਚ ਰੈਲੀ ਤੇ ਮੁਜ਼ਾਹਰਾ

ਮੁਲਾਜ਼ਮ ਤੇ ਲੋਕ ਦੋਖੀ ਭਾਜਪਾ ਤੇ ਆਪ ਸਰਕਾਰਾਂ ਨੂੰ ਸਬਕ ਸਿਖਾਉਣ ਦਾ ਸੱਦਾ

by Rakha Prabh
7 views

ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਲਹਿਰਾਗਾਗਾ ‘ਚ ਰੈਲੀ ਤੇ ਮੁਜ਼ਾਹਰਾ ਮੁਲਾਜ਼ਮ ਤੇ ਲੋਕ ਦੋਖੀ ਭਾਜਪਾ ਤੇ ਆਪ ਸਰਕਾਰਾਂ ਨੂੰ ਸਬਕ ਸਿਖਾਉਣ ਦਾ ਸੱਦਾ

ਲਹਿਰਾਗਾਗਾ, 25 ਮਈ, 2024:
ਅੱਜ ਇੱਥੇ ਪੰਜਾਬ, ਯੂ ਟੀ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ, ਪੰਜਾਬ ਬਲਾਕ ਲਹਿਰਾਗਾਗਾ ਦੀ ਅਗਵਾਈ ਵਿੱਚ ਵੱਖ-ਵੱਖ ਵਿਭਾਗਾਂ ਦੇ ਸੈਂਕੜੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੁਰਾਣਾ ਬੱਸ ਸਟੈਂਡ ਸਥਿੱਤ ਮਿਉਂਸੀਪਲ ਪਾਰਕ ਵਿੱਚ ਇੱਕ ਵਿਸ਼ਾਲ ਰੈਲੀ ਕੀਤੀ ਅਤੇ ਕੇਂਦਰ ਦੀ ਫਿਰਕੂ-ਫ਼ਾਸ਼ੀ ਭਾਜਪਾ ਸਰਕਾਰ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਖਿਲਾਫ਼ ਭਾਰੀ ਨਾਅਰੇਬਾਜ਼ੀ ਕੀਤੀ।
ਰੈਲੀ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਜਨਤਕ ਅਦਾਰਿਆਂ ਨੂੰ ਖਤਮ ਕਰਕੇ, ਸਰਕਾਰੀ ਵਿਭਾਗਾਂ ਵਿੱਚ ਲੱਖਾਂ ਪੋਸਟਾਂ ਖਤਮ ਕਰਕੇ ਅਤੇ ਖਾਲੀ ਰੱਖ ਕੇ, ਪੁਰਾਣੀ ਪੈਨਸ਼ਨ ਸਕੀਮ ਖਤਮ ਕਰਕੇ, ਆਊਟਸੋਰਸਿੰਗ ਤੇ ਮਾਣਭੱਤਾ ਵਰਕਰ ਨੂੰ ਨਿਗੂਣੀਆਂ ਤਨਖਾਹਾਂ ਤੇ ਭੱਤੇ ਦੇ ਕੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਹਿੱਤਾਂ ਨੂੰ ਲਗਾਤਾਰ ਖੋਰਾ ਲਾ ਕੇ ਅਸਾਨੀ ਅੰਬਾਨੀ ਵਰਗੇ ਕਾਰਪੋਰੇਟ ਘਰਾਣਿਆਂ ਨੂੰ ਨੰਗੀ ਚਿੱਟੀ ਸੱਟ ਮਾਰਨ ਕਰਨ ਦੀ ਖੁੱਲ ਦਿੱਤੀ ਗਈ ਹੈ। ਦੇਸ਼ ਭਰ ਵਿੱਚ ਘੱਟਗਿਣਤੀਆਂ ਭਾਈਚਾਰਿਆਂ ਖਿਲਾਫ਼ ਨਫ਼ਰਤ ਫੈਲਾ ਕੇ ਭਰਾ ਮਾਰੂ ਜੰਗ ਵਿੱਚ ਝੋਕਣ ਦੀ ਕੋਈ ਕਸਰ ਨਹੀਂ ਛੱਡੀ ਗਈ। ਆਗੂਆਂ ਨੇ ਲੋਕਾਂ ਸਭਾ ਚੋਣਾਂ ਵਿੱਚ ਭਾਜਪਾ ਨੂੰ ਹਰਾਉਣ ਅਤੇ ਵਾਅਦਿਆ ਤੋ ਮੁੱਕਰਨ ਵਾਲੀ ਮਾਨ ਸਰਕਾਰ ਨੂੰ ਵੀ ਸਬਕ ਸਿਖਾਉਣ ਦੀ ਗੱਲ ਕੀਤੀ।
ਬੁਲਾਰਿਆਂ ਨੇ ਕਿਹਾ ਕਿ ਦੂਜੇ ਪਾਸੇ ਪੰਜਾਬ ਦੀ ਆਪ ਸਰਕਾਰ ਨੇ ਵੀ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਮੰਨਣ ਦੀ ਥਾਂ ਟਾਲ-ਮਟੋਲ ਅਤੇ ਫੋਕੀ ਇਸ਼ਤਿਹਾਰਬਾਜ਼ੀ ਦੀ ਨੀਤੀ ਅਪਣਾਈ ਹੋਈ ਹੈ। ਆਪ ਸਰਕਾਰ ਨਾ ਸਿਰਫ਼ ਪੁਰਾਣੀ ਪੈਨਸ਼ਨ ਬਹਾਲ ਕਰਨ ਤੋ ਭੱਜ ਗਈ ਹੈ ਸਗੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਡੀ ਏ ਵੀ ਦੱਬ ਕੇ ਬੈਠੀ ਹੈ। ਉਨ੍ਹਾਂ ਮਾਨ ਸਰਕਾਰ ਵੱਲੋਂ ਲਹਿਰੇਗਾਗੇ ਦੀ ਇੱਕੋ ਇੱਕ ਉੱਚ ਤਕਨੀਕੀ ਸਿੱਖਿਆ ਕਾਲਜ਼ ਨੂੰ ਬੰਦ ਕਰਕੇ ਸੈਂਕੜੇ ਮੁਲਾਜ਼ਮਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਰੋਲਣ ਦਾ ਵੀ ਡਟਵਾਂ ਵਿਰੋਧ ਕੀਤਾ।
ਰੈਲੀ ਉਪਰੰਤ ਮੁਲਾਜ਼ਮਾਂ ਕੇ ਪੈਨਸ਼ਨਰਾਂ ਨੇ ਅੱਤ ਦੀ ਗਰਮੀ ਤੇ ਧੁੱਪ ਵਿੱਚ ਪਾਰਕ ਤੋਂ ਰੇਲਵੇ ਸਟੇਸ਼ਨ ਤੱਕ ਜ਼ੋਰਦਾਰ ਮੁਜ਼ਾਹਰਾ ਕਰਕੇ ਆਪਣੇ ਗੁੱਸੇ ਤੇ ਰੋਹ ਦਾ ਪ੍ਰਗਟਾਵਾ ਕੀਤਾ।
ਇਸ ਰੈਲੀ ਤੇ ਮੁਜ਼ਾਹਰੇ ਨੂੰ ਪੰਜਾਬ ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਮਾਸਟਰ ਰਘਬੀਰ ਭੁਟਾਲ, ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਦੇ ਛੱਜੂ ਰਾਮ ਮਨਿਆਣਾ, ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਦੇ ਗੁਰਚਰਨ ਸਿੰਘ, ਬਿਜਲੀ ਮੁਲਾਜ਼ਮ ਏਕਤਾ ਮੰਚ ਦੇ ਪੂਰਨ ਸਿੰਘ ਖਾਈ, ਡੀਟੀਐੱਫ ਦੇ ਆਗੂ ਮਾਸਟਰ ਸੁਖਵਿੰਦਰ ਗਿਰ, ਪਾਵਰਕਾਮ ਪੈਨਸ਼ਨਰ ਯੂਨੀਅਨ ਦੇ ਮਹਿੰਦਰ ਸਿੰਘ, ਪੁਰਾਣੀ ਪੈਨਸ਼ਨ ਬਹਾਲੀ ਐਕਸ਼ਨ ਕਮੇਟੀ ਦੇ ਦਵਿੰਦਰ ਸਿੰਘ ਤੇ ਡੀਟੀਐੱਫ ਆਗੂ ਹਰਭਗਵਾਨ ਗੁਰਨੇ, ਪੰਜਾਬ ਪੁਲਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਅਤੇ ਆਈ ਟੀ ਆਈ ਇੰਪਲਾਈਜ ਯੂਨੀਅਨ ਦੇ ਆਗੂਆਂ ਨੇ ਸੰਬੋਧਨ ਕੀਤਾ।

Related Articles

Leave a Comment