ਫਗਵਾੜਾ 15 ਜੂਨ (ਸ਼ਿਵ ਕੋੜਾ) ਸ਼ਹਿਰ ਦੀ ਇਲੈਵਨ ਸਟਾਰ ਹੰਡਰਡ ਪਰਸੈਂਟ ਐਕਟਿਵ ਲਾਇਨਜ ਕਲੱਬ ਫਗਵਾੜਾ ਸਿਟੀ ਦਾ ਸਾਲ 2023-24 ਦਾ ਤਾਜਪੋਸ਼ੀ ਸਮਾਗਮ ਸਥਾਨਕ ਜੀਟੀ ਰੋਡ ਸਥਿਤ ਹੋਟਲ ਰਿਜੈਂਟਾ ‘ਚ ਕਰਵਾਇਆ ਗਿਆ। ਕੱਲਬ ਦੇ ਚਾਰਟਰ ਪ੍ਰਧਾਨ ਲਾਇਨ ਗੁਰਦੀਪ ਸਿੰਘ ਕੰਗ ਦੀ ਪ੍ਰਧਾਨਗੀ ‘ਚ ਕਰਵਾਏ ਸਮਾਗਮ ਦੌਰਾਨ ਲਾਇਨਜ ਇੰਟਰਨੈਸ਼ਨਲ 321-ਡੀ ਦੇ ਡਿਸਟ੍ਰਿਕਟ ਗਵਰਨਰ (2022-23) ਲਾਇਨ ਦਵਿੰਦਰ ਪਾਲ ਅਰੋੜਾ, ਡਿਸਟ੍ਰਿਕਟ ਗਵਰਨਰ-2 ਲਾਇਨ ਰਛਪਾਲ ਸਿੰਘ ਬੱਚਾਜੀਵੀ ਤੋਂ ਇਲਾਵਾ ਸਾਲ 2023-24 ਦੇ ਚੁਣੇ ਗਏ ਡਿਸਿਟ੍ਰਕਟ ਗਵਰਨਰ ਲਾਇਨ ਐਸ.ਪੀ. ਸੌਂਧੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਸਮਾਗਮ ਦੌਰਾਨ ਲਾਇਨ ਨਵੇਂ ਬਣੇ ਪ੍ਰਧਾਨ ਲਾਇਨ ਆਸ਼ੂ ਮਾਰਕੰਡਾ, ਸਕੱਤਰ ਲਾਇਨ ਸੰਜੀਵ ਲਾਂਬਾ, ਕੈਸ਼ੀਅਰ ਲਾਇਨ ਜੁਗਲ ਬਵੇਜਾ ਅਤੇ ਪੀ.ਆਰ.ਓ. ਲਾਇਨ ਸੁਮਿਤ ਭੰਡਾਰੀ ਨੂੰ ਸੋਂਹ ਚੁਕਾ ਕੇ ਅਤੇ ਪਿਨ ਲਗਾ ਕੇ ਚਾਰਜ ਸੰਭਾਲਿਆ ਗਿਆ। ਲਾਇਨ ਗੁਰਦੀਪ ਸਿੰਘ ਕੰਗ ਅਤੇ ਸਮੂਹ ਕੱਲਬ ਮੈਂਬਰਾਂ ਨੇ ਨਵੀਂ ਟੀਮ ਨੂੰ ਫੁੱਲਾਂ ਦੇ ਹਾਰ ਪਾ ਕੇ ਸ਼ੁੱਭ ਇੱਛਾਵਾਂ ਦਿੱਤੀਆਂ। ਇਸ ਤੋਂ ਪਹਿਲਾਂ ਪਾਸਟ ਪ੍ਰੈਜੀਡੈਂਟ ਲਾਇਨ ਸੁਨੀਲ ਢੀਂਗਰਾ ਨੇ ਪਿਛਲੇ ਇਕ ਸਾਲ ‘ਚ ਕੀਤੇ ਗਏ ਸਮਾਜ ਸੇਵੀ ਪ੍ਰੋਜੈਕਟਾਂ ਦੀ ਰਿਪੋਰਟ ਪੇਸ਼ ਕੀਤੀ ਅਤੇ ਨਵੀਂ ਟੀਮ ਨੂੰ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ। ਰਿਜਨ ਲਾਇਨ ਗੁਰਦੀਪ ਸਿੰਘ ਕੰਗ ਨੇ ਜਿੱਥੇ ਨਵੀਂ ਟੀਮ ਨੂੰ ਸ਼ੁੱਭ ਇੱਛਾਵਾਂ ਦਿੱਤੀਆਂ ਉੱਥੇ ਹੀ ਭਰੋਸਾ ਜਤਾਇਆ ਕਿ ਨਵੀਂ ਟੀਮ ਕਲੱਬ ਦੀ ਪਰੰਪਰਾ ਨੂੰ ਜਾਰੀ ਰੱਖੇਗੀ ਅਤੇ ਕੱਲਬ ਨੂੰ ਨਵੀਂਆਂ ਉਚਾਈਆਂ ਤੱਕ ਲੈ ਕੇ ਜਾਵੇਗੀ। ਲਾਇਨ ਆਸ਼ੂ ਮਾਰਕੰਡਾ ਨੇ ਸਮੂਹ ਕਲੱਬ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਜੋ ਜਿੰਮੇਵਾਰੀ ਉਹਨਾਂ ਨੂੰ ਦਿੱਤੀ ਗਈ ਹੈ ਉਸਨੂੰ ਤਨਦੇਹੀ ਨਾਲ ਨਿਭਾਉਣਗੇ। ਉਹਨਾਂ ਕਿਹਾ ਕਿ ਜਲਦੀ ਹੀ ਆਪਣੀ ਟੀਮ ਅਤੇ ਸਮੂਹ ਕਲੱਬ ਮੈਂਬਰਾਂ ਨਾਲ ਵਿਚਾਰ ਵਟਾਂਦਰਾ ਕਰਕੇ ਨਵੇਂ ਪ੍ਰੋਜੈਕਟਾਂ ਦੀ ਰੂਪਰੇਖਾ ਤਿਆਰ ਕੀਤੀ ਜਾਵੇਗੀ ਅਤੇ ਪ੍ਰੋਜੈਕਟਾਂ ਨੂੰ ਅਮਲੀ ਰੂਪ ਦਿੱਤਾ ਜਾਵੇਗਾ। ਉਹਨਾਂ ਵਿਸ਼ਵਾਸ ਦੁਆਇਆ ਕਿ ਲਾਇਨਜ ਕਲੱਬ ਫਗਵਾੜਾ ਸਿਟੀ ਜੋ ਕਿ ਪਹਿਲਾਂ ਹੀ ਸਮਾਜ ਸੇਵਾ ਦੇ ਖੇਤਰ ਵਿਚ ਸਰਗਰਮ ਸਮੂਹ ਕੱਲਬਾਂ ਦੀ ਪਹਿਲੀ ਕਤਾਰ ਵਿਚ ਇਲੈਵਨ ਸਟਾਰ ਹੰਡਰਡ ਪਰਸੈਂਟ ਐਕਟਿਵ ਕਲੱਬ ਵਜੋਂ ਖੜੀ ਹੈ, ਇਸ ਨੂੰ ਹੋਰ ਬੁਲੰਦੀਆਂ ਤੇ ਲੈ ਕੇ ਜਾਣਗੇ। ਸਮਾਗਮ ਦੌਰਾਨ ਗਾਇਕ ਜਸਬੀਰ ਮਾਹੀ ਨੇ ਆਪਣੇ ਗੀਤਾਂ ਰਾਹੀਂ ਖੂਬ ਸਮਾਂ ਬੰਨਿ੍ਹਆ ਅਤੇ ਸਟੇਜ ਸਕੱਤਰ ਦੀ ਸੇਵਾ ਲਾਇਨ ਸੁਸ਼ੀਲ ਸ਼ਰਮਾ ਨੇ ਬਾਖੂਬੀ ਨਿਭਾਈ। ਇਸ ਮੌਕੇ ਲਾਇਨਜ 321-ਡੀ ਦੇ ਡਿਸਟ੍ਰਿਕਟ ਸਕੱਤਰ ਲਾਇਨ ਮਹਾਵੀਰ ਸਿੰਘ, ਜੋਨ ਚੇਅਰਮੈਨ ਲਾਇਨ ਅਤੁਲ ਜੈਨ, ਐਡਵੋਕੇਟ ਐਸ.ਕੇ. ਅੱਗਰਵਾਲ, ਲਾਇਨ ਹਰਦੀਪ ਸਿੰਘ, ਲਾਇਨ ਸਰਬਜੀਤ ਸਿੰਘ, ਲਾਇਨ ਪ੍ਰਸ਼ਾਂਤ ਸ਼ਰਮਾ, ਲਾਇਨ ਅਸ਼ੋਕ ਵਧਵਾ, ਲਾਇਨ ਦਿਨੇਸ਼ ਖਰਬੰਦਾ, ਲਾਇਨ ਵਿਪਨ ਸ਼ਰਮਾ, ਲਾਇਨ ਸੰਜੀਵ ਸੂਰੀ, ਲਾਇਨ ਸੁਖਦੇਵ ਰਾਜ, ਲਾਇਨ ਸਤਿੰਦਰ ਭਮਰਾ, ਲਾਇਨ ਵਿਪਨ ਸਿੰਘ ਠਾਕੁਰ, ਲਾਇਨ ਰਣਧੀਰ ਕਰਵਲ, ਸੰਜੇ ਤ੍ਰੇਹਨ, ਲਾਇਨ ਪਵਨ ਚਾਵਲਾ, ਲਾਇਨ ਓਮ, ਲਾਇਨ ਪੁਨੀਤ ਸੇਠੀ ਆਦਿ ਹਾਜਰ ਸਨ।