Home » ਭਾਰਤੀ ਕਿਸਾਨ ਯੂਨੀਅਨ ਕਾਹਦੀਆਂ ਵੱਲੋਂ ਬਲਾਕ ਪ੍ਰਧਾਨ ਦੀ ਕੀਤੀ ਗਈ ਚੋਣ

ਭਾਰਤੀ ਕਿਸਾਨ ਯੂਨੀਅਨ ਕਾਹਦੀਆਂ ਵੱਲੋਂ ਬਲਾਕ ਪ੍ਰਧਾਨ ਦੀ ਕੀਤੀ ਗਈ ਚੋਣ

ਸੁਖਦੇਵ ਸਿੰਘ ਸੁਨਰ ਨੂੰ ਸਰਬ ਸੰਮਤੀ ਨਾਲ ਚੁਣਿਆ ਗਿਆ ਬਲਾਕ ਪ੍ਰਧਾਨ

by Rakha Prabh
90 views

ਲਗਾਤਾਰ ਰੀਤ ਚੱਲੀ ਆ ਰਹੀ ਹੈ ਕਿ ਪੁਰਾਣੀਆਂ ਪ੍ਰਧਾਨਗੀਆਂ ਨੂੰ ਭੰਗ ਕਰਕੇ ਨਵੇਂ ਪ੍ਰਧਾਨ ਚੁਣੇ ਜਾਂਦੇ ਹਨ ਤੇ ਉਨ੍ਹਾਂ ਦੇ ਕੰਮ ਕਾਰ ਦੇਖੇ ਜਾਂਦੇ ਹਨ ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ ਕਾਦੀਆ ਵਲੋ ਬਲਾਕ ਪ੍ਰਧਾਨ ਦੀ ਚੋਣ ਮੌਕੇ ਪਹਿਲੀ ਕਮੇਟੀ ਭੰਗ ਕੀਤੀ ਗਈ ਤੇ ਨਵੀਂ ਕਮੇਟੀ ਦੀ ਸਥਾਪਨਾ ਕੀਤੀ ਗਈ ਹੈ ਇਸ ਮੌਕੇ ਉਨ੍ਹਾਂ ਨੇ ਸਰਵਸੰਮਤੀ ਨਾਲ ਬਲਾਕ ਪ੍ਰਧਾਨ ਦੇ ਅਹੁਦੇ ਤੇ ਸੁਖਦੇਵ ਸਿੰਘ ਸਨੇਰ ਨੂੰ ਜ਼ਿੰਮੇਵਾਰੀ ਦਿੱਤੀ ਇਸ ਮੌਕੇ ਦਰਸ਼ਨ ਸਿੰਘ ਮੀਤ ਪ੍ਰਧਾਨ ਪੰਜਾਬ ਵੱਲੋਂ ਦੱਸਿਆ ਗਿਆ ਕਿ ਸੁਖਦੇਵ ਸਿੰਘ ਵੱਲੋਂ ਯੂਨੀਅਨ ਨੇ ਵਿਚ ਰਹਿ ਕੇ ਕੀਤੀਆਂ ਗਈਆਂ ਉਪਲੱਬਧੀਆਂ ਨੂੰ ਦੇਖਦੇ ਹੋਏ ਇਹਨਾਂ ਨੂੰ ਫੇਰ ਪਾਰਟੀ ਪ੍ਰਧਾਨ ਵੱਲੋਂ ਬਲਾਕ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਤੇ ਇਹਨਾਂ ਦੀ ਨਵੇਂ ਸਿਰਿਓਂ ਟੀਮ ਤਿਆਰ ਕੀਤੀ ਗਈ ਹੈ ਇਸ ਮੌਕੇ ਉਨ੍ਹਾਂ ਕਿਹਾ ਕਿ ਸਾਡੀ ਯੂਨੀਅਨ ਵੱਲੋਂ ਸ਼ਰਾਬ ਫੈਕਟਰੀ ਦੇ ਬਾਹਰ ਲਗਾਤਾਰ ਧਰਨੇ ਵਿੱਚ ਸਾਥ ਦਿੱਤਾ ਜਾ ਰਿਹਾ ਹੈ, ਉਨ੍ਹਾਂ ਦੱਸਿਆ ਕਿ ਤਹਿਸੀਲ ਅੰਦਰ ਰਿਸ਼ਵਤਖੋਰੀ ਨੂੰ ਬੰਦ ਕਰਨ ਲਈ ਸਭ ਤੋਂ ਵੱਡੀ ਪਹਿਲ ਕੀਤੀ ਗਈ ਹੈ ਤੇ ਭੋਲੇ-ਭਾਲੇ ਕਿਸਾਨਾਂ ਨੂੰ ਟਰੈਵਲ ਏਜੰਟਾਂ ਵੱਲੋਂ ਜੋ ਵਿਦੇਸ਼ ਜਾਣ ਲਈ ਰਕਮ ਦਿੱਤੀ ਜਾਂਦੀ ਹੈ ਉਸ ਤੋਂ ਵੀ ਬਚਾਇਆ ਗਿਆ ਹੈ ਤੇ ਉਹਨਾਂ ਦੇ ਲੱਖਾਂ ਰੁਪਏ ਵਾਪਸ ਲੈ ਕੇ ਦਿੱਤੇ ਗਏ ਹਨ ਉਨ੍ਹਾਂ ਕਿਹਾ ਕਿ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਸਾਡੀ ਜੱਥੇਬੰਦੀ ਇਮਾਨਦਾਰੀ ਤੇ ਚਲਦੀ ਹੈ ਤੇ ਚਲਦੀ ਰਹੇਗੀ

ਇਸ ਮੌਕੇ ਸੁਖਦੇਵ ਸਿੰਘ ਸੁਨੇਰ ਨੇ ਦੁਬਾਰਾ ਅਹੁਦੇਦਾਰੀ ਸੰਭਾਲਦੇ ਹੋਏ ਕਿਹਾ ਕਿ ਜੋ ਜਥੇਬੰਦੀ ਵੱਲੋਂ ਮੈਨੂੰ ਜਿੰਮੇਵਾਰੀ ਦੁਬਾਰਾ ਦਿੱਤੀ ਗਈ ਹੈ ਮੈਂ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗਾ ਤੇ ਇਮਾਨਦਾਰੀ ਨਾਲ ਇਸ ਜਥੇਬੰਦੀਆਂ ਨਾਲ ਜੁੜੇ ਹੋਏ ਕਿਸਾਨਾਂ ਦਾ ਸਾਥ ਦਵਾਗਾ ਇਸ ਮੌਕੇ ਵੱਡੀ ਗਿਣਤੀ ਵਿਚ ਕਿਸਾਨਾਂ ਦਾ ਿੲੱਕਠ ਮੌਕੇ ਤੇ ਮੌਜੂਦ ਰਿਹਾ ਜਿਨ੍ਹਾਂ ਵੱਲੋਂ ਜੈਕਾਰੇ ਨਾਲ ਸੁਖਦੇਵ ਸਿੰਘ ਸੁਨੇਰ ਦਾ ਬਲਾਕ ਪ੍ਰਧਾਨ ਬਣਨ ਤੇ ਸਵਾਗਤ ਕੀਤਾ ਇਸ ਮੌਕੇ ਸੁਖਦੇਵ ਸਿੰਘ ਪ੍ਰਧਾਨ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ ਪਾਲਾ ਸਿੰਘ ਸੁਨੇਰ,ਮੀਤ ਪ੍ਰਧਾਨ ਜਗਪਾਲ ਸਿੰਘ ਸੋਢੀਵਾਲਾ, ਜਰਨਲ ਸਕੱਤਰ ਜਸਪ੍ਰੀਤ ਸਿੰਘ ਲੌਂਗੋਦੇਵਾ, ਪ੍ਰੈੱਸ ਸਕੱਤਰ ਹਰਪ੍ਰੀਤ ਸਿੰਘ ਲੌਂਗੋਦੇਵਾਂ, ਸੀਨੀਅਰ ਮੀਤ ਪ੍ਰਧਾਨ ਗੁਰਚਰਨ ਸਿੰਘ ਬਾਬਾ, ਜਥੇਬੰਦਕ ਸਕੱਤਰ ਮੋਹਨ ਸਿੰਘ ਫੇਰੋਕੇ ਤੋਂ ਇਲਾਵਾ ਹੋਰ ਵੀ ਆਗੂਆਂ ਨੂੰ ਅਹੁਦੇਦਾਰੀਆਂ ਦਿੱਤੀਆਂ ਗਈਆਂ ਇਸ ਮੌਕੇ ਇਹਨਾਂ ਤੋਂ ਇਲਾਵਾ ਵਿਸ਼ੇਸ਼ ਤੌਰ ਤੇ ਪਹੁੰਚੇ ਗੁਲਜ਼ਾਰ ਸਿੰਘ ਮੀਤ ਪ੍ਰਧਾਨ ਪੰਜਾਬ, ਦਰਸ਼ਨ ਸਿੰਘ ਮੀਤ ਪ੍ਰਧਾਨ ਪੰਜਾਬ, ਪ੍ਰੀਤਮ ਸਿੰਘ ਜ਼ਿਲ੍ਹਾ ਪ੍ਰੈਸ ਸਕੱਤਰ ਫਿਰੋਜ਼ਪੁਰ, ਕੁਲਵਿੰਦਰ ਸਿੰਘ ਤਲਵੰਡੀ ਭਾਈ ਜਰਨਲ ਸਕੱਤਰ, ਬਲਜੀਤ ਸਿੰਘ ਭੰਗਾਲੀ ਬਲਾਕ ਪ੍ਰਧਾਨ ਘੱਲਖੁਰਦ, ਮਨਦੀਪ ਸਿੰਘ ਅਲੀਪੁਰ, ਗੁਰਜੀਤ ਸਿੰਘ ਵਾੜਾ ਚੈਨ ਸਿੰਘ, ਜਗਰੂਪ ਸਿੰਘ ਝੱਤਰਾ, ਠਾਣਾ ਸਿੰਘ ਪੰਡੋਰੀ ਖੱਤਰੀਆਂ, ਗੁਲਾਬ ਸਿੰਘ ਤਲਵੰਡੀ ਜੱਲੇ ਖਾਂ, ਰਾਜੂ ਬੰਡਾਲਾ ,ਗੁਰਪ੍ਰੀਤ ਸਿੰਘ ਪ੍ਰਧਾਨ ਮਹੀਆਂ ਵਾਲਾ, ਰਣਜੀਤ ਸਿੰਘ ਪੀਹੀ ਵਾਲੀ, ਪ੍ਰਿਥੀ ਸਿੰਘ, ਡਾਕਟਰ ਗੁਰਚਰਨ ਸਿੰਘ ਨੂਰਪੁਰ, ਗੁਰਚਰਨ ਸਿੰਘ ਗਿੱਲ ਸਵੀਟਸ ਜ਼ੀਰਾ, ਚਰਨਜੀਤ ਸਿੰਘ ਸਿੱਕੀ ਜੀਰਾ, ਹਰਜਿੰਦਰ ਸਰਪੰਚ ਹਾਮਦ ਵਾਲਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ ।

Related Articles

Leave a Comment