ਜ਼ੀਰਾ 1 ਮਾਰਚ (ਦੀਪਕ ਭਾਰਗੋ )ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਦੀ ਅਗਵਾਈ ਹੇਠ ਪਿੰਡ ਨੂਰਪੁਰ ਮਾਛੀਵਾੜਾ ਅਤੇ ਮਸਤੇਵਾਲਾ ਚੋਹਲਾ ਆਦਿ ਪਿੰਡਾਂ ਦੀਆਂ ਮੀਟਿੰਗਾਂ ਕਰਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਮੰਡ ਕਰਨੈਲ ਸਿੰਘ ਭੋਲਾ ਪ੍ਰਧਾਨ ਤਰਸੇਮ ਸਿੰਘ ਚੋਲਾ ਨੇ ਕਿਹਾ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਅਧਿਕਾਰੀਆਂ ਨਾਲ ਵਾਰ-ਵਾਰ ਮੀਟਿੰਗ ਕਰਨ ਤੇ ਬਿਜਲੀ ਸਬੰਧੀ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਹੱਲ ਨਾ ਕੀਤਾ ਗਿਆ ਇਸ ਮੌਕੇ ਜੋਨ ਆਗੂ ਨਿਰਮਲ ਸਿੰਘ ਸੁਖਦੇਵ ਸਿੰਘ ਪ੍ਰਿਤਪਾਲ ਸਿੰਘ ਨੇ ਸਰਕਾਰ ਤੋ ਜ਼ੋਰਦਾਰ ਮੰਗ ਕੀਤੀ ਤੇ ਜੇ ਮੋਟਰਾ ਦੀ ਲਾਈਟ ਦਿਨ ਦੇ ਟਾਈਮ ਬਿਲਕੁਲ ਨਹੀਂ ਆ ਰਹੀ ਹੈ ਇਸ ਦੇ ਕਾਰਨ ਕਿਸਾਨਾਂ ਨੂੰ ਰਾਤ ਦੇ ਸਮੇਂ ਫਸਲਾਂ ਦੀ ਸਿੰਚਾਈ ਸਬੰਧੀ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਿਹਤ ਸੰਬੰਧੀ ਅੱਜ ਐਕਸੀਅਨ ਨੂੰ ਮੰਗ ਪੱਤਰ ਸੌਂਪਿਆ ਅਤੇ ਜ਼ੋਰਦਾਰ ਮੰਗ ਕੀਤੀ ਜੋ ਬਿਜਲੀ ਸਬੰਧੀ ਕਿਸਾਨਾਂ ਦਾ ਮਸਲਾ ਹੱਲ ਨਾ ਹੋਇਆ ਤਾਂ ਸਮੁੱਚੀ ਕਿਸਾਨ ਸੰਘਰਸ਼ ਕਮੇਟੀ ਪੰਜਾਬ ਅਗਲੀ ਮੀਟਿੰਗ ਕਰਕੇ ਸਖਤ ਐਕਸ਼ਨ ਲਵੇਗੀ ਇਸ ਮੌਕੇ ਹੁਸ਼ਿਆਰ ਸਿੰਘ ਮਾਛੀਵਾੜਾ, ਪੂਰਨ ਸਿੰਘ ਮਸਤੇਵਾਲਾ, ਸੁਖਪਾਲ ਸਿੰਘ ਚੋਹਲਾ, ਜਸਵਿੰਦਰ ਸਿੰਘ ਟਿੰਡਵਾਂ, ਕਾਰਜ ਸਿੰਘ ਮੱਲੇਵਾਲਾ, ਬਿੱਕਰ ਸਿੰਘ ਬਹਾਵਲਪੁਰ, ਸੋਤਾ ਸਿੰਘ ਬੁੱਟਰ, ਸੁਖਵਿੰਦਰ ਸਿੰਘ ਪੰਨੂ, ਸੁਰਜੀਤ ਸਿੰਘ ਨੂਰਪੁਰ ,ਵਿਰਸਾ ਸਿੰਘ ਖਜ਼ਾਨਚੀ ਆਦਿ ਹਾਜ਼ਰ ਸਨ