ਅੱਜ ਭਗਤ ਬਾਬਾ ਦੁਨੀ ਚੰਦ ਜੀ ਦੀ 63ਵੀ ਬਰਸੀ ਤੇ ਦਸਤਾਰ ਸਜਾਉਣ ਮੁਕਾਬਲੇ ਕਰਵਾਏ ਗਏ ਜਿਸ ਵਿਚ ਜਵਾਹਰ ਨਵੋਦਿਆ ਵਿਦਿਆਲਿਆ ਮਹੀਂਆਂਵਾਲਾ ਕਲਾਂ,ਫਿਰੋਜਪੁਰ ਦੇ ਐਨ ਐਸ ਐਸ ਵਲੰਟੀਅਰਾ ਨੇ ਪ੍ਰਿੰਸੀਪਲ ਰਵਿੰਦਰ ਕੁਮਾਰ ਅਤੇ ਪਰੋਗ੍ਰਾਮ ਅਫਸਰ ਚਰਨਬੀਰ ਸਿੰਘ ਦੀ ਅਗਵਾਈ ਵਿਚ ਭਾਗ ਲਿਆ ਅਤੇ ਇਸ ਮੁਕਾਬਲੇ ਵਿਚ ਵਿਦਿਆਰਥੀ ਵਿਸ਼ਵਜੀਤ ਸਿੰਘ ਨੇ ਤੀਜਾਂ ਸਥਾਨ ਪ੍ਰਾਪਤ ਕੀਤਾ। ਸਵੇਰ ਦੀ ਸਭਾ ਵਿੱਚ ਜਵਾਹਰ ਨਵੋਦਿਆ ਵਿਦਿਆਲਿਆ ਮਹੀਂਆਂਵਾਲਾ ਕਲਾਂ,ਫਿਰੋਜਪੁਰ ਦੇ ਪ੍ਰਿੰਸੀਪਲ ਰਵਿੰਦਰ ਕੁਮਾਰ, ਪਰੋਗ੍ਰਾਮ ਅਫਸਰ ਚਰਨਬੀਰ ਸਿੰਘ, ਰਕੇਸ ਗਰਗ,ਵਿਜੇ ਸਿੰਘ ਮੀਨਾ,ਦੀਪਇੰਦਰ ਅਤੇ ਆਕਸੀ ਮੇਡਮ ਨੇ ਵਿਸ਼ਵਜੀਤ ਸਿੰਘ ਨੂੰ ਟਰਾਫੀ ਅਤੇ 1100₹ ਨਗਦ ਨਾਲ ਸਨਮਾਨਿਤ ਕੀਤਾ।