Home » ਜ਼ੀਰਾ ਵਿਖੇ ਸੁਖਮਨੀ ਸੁਪਰਸਪੈਸਲਟੀ ਹਸਪਤਾਲ ਚ ਕੈਂਸਰ ਦੇ ਚੈਕਅੱਪ ਕੈਂਪ ਦੌਰਾਨ 300 ਮਰੀਜ਼ਾਂ ਦਾ ਚੈੱਕਅਪ

ਜ਼ੀਰਾ ਵਿਖੇ ਸੁਖਮਨੀ ਸੁਪਰਸਪੈਸਲਟੀ ਹਸਪਤਾਲ ਚ ਕੈਂਸਰ ਦੇ ਚੈਕਅੱਪ ਕੈਂਪ ਦੌਰਾਨ 300 ਮਰੀਜ਼ਾਂ ਦਾ ਚੈੱਕਅਪ

by Rakha Prabh
151 views

ਜ਼ੀਰਾ/ਫਿਰੋਜ਼ਪੁਰ, 28 ਅਗਸਤ ( ਗੁਰਪ੍ਰੀਤ ਸਿੰਘ ਸਿੱਧੂ) :- ਈਸ਼ਾਨ ਕੈਂਸਰ ਕੇਅਰ ਫਾਊਂਡੇਸ਼ਨ ਸੁਸਾਇਟੀ ਦੇ ਯਤਨਾਂ ਸਦਕਾ ਵਰਲਡ ਕੈਂਸਰ ਕੇਅਰ ਸੁਸਾਇਟੀ ਦੇ ਸਹਿਯੋਗ ਨਾਲ਼ ਮੁਫ਼ਤ ਕੈਂਸਰ ਚੈੱਕਅਪ ਕੈਂਪ ਸੁਖਮਨੀ ਸੁਪਰਸਪੈਸਲਟੀ ਹਸਪਤਾਲ ਫਿਰੋਜ਼ਪੁਰ ਰੋਡ ਜ਼ੀਰਾ ਵਿਖੇ ਲਗਾਇਆ ਗਿਆ।ਜਿਸ ਦੀ ਸ਼ੁਰੂਆਤ ਹਲਕਾ ਵਿਧਾਇਕ ਨਰੇਸ਼ ਕਟਾਰੀਆ ਨੇ ਆਪਣੇ ਕਰਕਮਲਾਂ ਨਾਲ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਸਤੀਸ਼ ਕੁਮਾਰ ਜੁਨੇਜਾ ਪ੍ਰਧਾਨ, ਸਤਿੰਦਰ ਸਚਦੇਵਾ, ਸੁਖਵਿੰਦਰ ਕੰਢਾ , ਸੋਮਨਾਥ ਬਜਾਜ , ਮਿੰਟੂ ਕੂੱਕੜ, ਗੁਰਤੇਜ ਸਿੰਘ, ਆਦਿ ਹਾਜ਼ਰ ਸਨ ਜਾਣਕਾਰੀ ਦਿੰਦਿਆਂ ਸਤਿੰਦਰ ਸਚਦੇਵਾ ਸੂਬਾ ਮੀਤ ਪ੍ਰਧਾਨ ਭਾਰਤ ਵਿਕਾਸ ਪ੍ਰੀਸ਼ਦ ਦੇ ਮੀਤ ਪ੍ਰਧਾਨ ਸਤੀਸ਼ ਕੁਮਾਰ ਜੁਨੇਜਾ ਨੇ ਦੱਸਿਆ ਕਿ ਈਸ਼ਾਨ ਜੁਨੇਜਾ ਜੋ ਥੋੜੀ ਉਮਰ ਵਿੱਚ ਪਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ ਹਨ ਦੀ ਯਾਦ ਨੂੰ ਤਾਜ਼ਾ ਰੱਖਣ ਦੇ ਮਕਸਦ ਤਹਿਤ ਜੁਨੇਜਾ ਪਰਿਵਾਰ ਵੱਲੋਂ ਸਮਾਜਿਕ ਕਲਿਆਣ ਲਈ ਉਪਰਾਲੇ ਅਰੰਭ ਕੀਤੇ ਹਨ। ਉਨ੍ਹਾਂ ਕਿਹਾ ਕਿ ਈਸ਼ਾਂਤ ਦੀ ਯਾਦ ਵਿੱਚ ਕੈਂਸਰ ਚੈੱਕਅਪ ਕੈਂਪ ਸੁਖਮਨੀ ਸੁਪਰਸਪੈਸਲਟੀ ਹਸਪਤਾਲ ਫਿਰੋਜ਼ਪੁਰ ਰੋਡ ਜ਼ੀਰਾ ਵਿਖੇ 25 ਅਗਸਤ ਨੂੰ ਲਗਾਇਆ ਜਾ ਰਿਹਾ ਹੈ ਦਾ ਲੋੜਵੰਦ ਮਰੀਜ਼ ਲਾਭ ਲੈਣ ਲਈ ਸਮੇਂ ਸਿਰ ਪਹੁੰਚਣ। ਉਨ੍ਹਾਂ ਕਿਹਾ ਕਿ ਚੈੱਕਅਪ ਕੈਂਪ ਵਿੱਚ ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ ਅਤੇ ਟੈਸਟ ਕੀਤੇ ਜਾਣਗੇ।

Related Articles

Leave a Comment