ਕਰਤਾਰਪੁਰ, 16 ਜੂਨ
ਇਥੋਂ ਦੇ ਮੁਹੱਲਾ ਚੰਦਨ ਨਗਰ ਵਿਚ ਉਸ ਵਕਤ ਮਾਹੌਲ ਗ਼ਮਗੀਨ ਹੋ ਗਿਆ, ਜਦੋਂ ਅਮਰੀਕਾ ਦੇ ਸ਼ਹਿਰ ਵਸ਼ਿੰਗਟਨ ਵਿੱਚ 27 ਸਾਲਾ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦਾ ਸਮਾਚਾਰ ਪਹੁੰਚਿਆ। ਸਤਵਿੰਦਰ ਸਿੰਘ ਅਰਜਨ ਤਿੰਨ ਸਾਲ ਪਹਿਲਾਂ ਆਪਣੇ ਭਰਾ ਕੋਲ ਅਮਰੀਕਾ ਪਹੁੰਚਿਆ ਸੀ। ਸਤਵਿੰਦਰ ਸਿੰਘ ਦੇ ਪਿਤਾ ਕੁਲਦੀਪ ਸਿੰਘ ਦੀ ਮੌਤ ਹੋ ਚੁੱਕੀ ਹੈ ਤੇ ਘਰ ਵਿਚ ਇਕੱਲੀ ਮਾਤਾ ਸਰਬਜੀਤ ਕੌਰ ਰਹਿ ਰਹੀ ਸੀ।