ਫਗਵਾੜਾ 2 ਜੁਲਾਈ (ਸ਼ਿਵ ਕੋੜਾ) ਉਦਯੋਗਪਤੀ ਕੇ.ਕੇ. ਸਰਦਾਨਾ ਦੀ ਸਰਪ੍ਰਸਤੀ ਹੇਠ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਚਲਾਏ ਜਾ ਰਹੇ ਬਲੱਡ ਬੈਂਕ ‘ਚ ਮਾਤਾ ਠਾਕੁਰ ਦੇਵੀ ਅਤੇ ਨਾਨਕ ਚੰਦ ਸੇਠੀ ਦੀ ਯਾਦ ਵਿਚ 408ਵਾਂ ਦੰਦਾਂ ਦੀਆਂ ਬਿਮਾਰੀਆਂ ਅਤੇ ਜਬਾੜਿਆਂ ਦਾ ਫਰੀ ਕੈਂਪ ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੀ ਦੇਖਰੇਖ ਹੇਠ ਲਗਾਇਆ ਗਿਆ। ਕੈਂਪ ਦਾ ਉਦਘਾਟਨ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਸੰਜੀਵ ਕੁਮਾਰ ਮੈਂਬਰ ਲੋਕਪਾਲ ਇਲੈਕਟ੍ਰੀਸਿਟੀ ਪੰਜਾਬ ਨੇ ਸ਼ਮਾ ਰੌਸ਼ਨ ਕਰਕੇ ਕੀਤਾ। ਉਹਨਾਂ 2 ਨਵੇਂ ਤਿਆਰ ਹੋਏ ਜਬਾੜੇ ਲੋੜਵੰਦਾਂ ਨੂੰ ਤਕਸੀਮ ਕੀਤੇ ਅਤੇ ਬਲੱਡ ਬੈਂਕ ਨਾਲ ਆਪਣੀ ਪੁਰਾਣੀ ਸਾਂਝ ਦਾ ਜਿਕਰ ਕਰਦਿਆਂ ਕਿਹਾ ਕਿ ਮਲਕੀਅਤ ਸਿੰਘ ਰਘਬੋਤਰਾ ਦੇ ਉਪਰਾਲੇ ਸਦਕਾ ਬਲੱਡ ਬੈਂਕ ਵਲੋਂ ਸਮਾਜ ਸੇਵਾ ਦੇ ਜੋ ਕੰਮ ਕੀਤੇ ਜਾ ਰਹੇ ਹਨ ਉਹ ਆਪਣੇ ਆਪ ਵਿਚ ਇਕ ਮਿਸਾਲ ਹੈ। ਕੈਂਪ ਦੌਰਾਨ ਸੀ.ਐਮ.ਸੀ. ਲੁਧਿਆਣਾ ਦੀ 25 ਮੈਂਬਰੀ ਮੋਬਾਇਲ ਟੀਮ ਨੇ ਡਾ. ਰਿਚਰਡ ਗਿੱਲ ਅਤੇ ਡਾ. ਸਮੀਕਸ਼ਾ ਦੀ ਅਗਵਾਈ ਹੇਠ 145 ਲੋੜਵੰਦ ਮਰੀਜਾਂ ਦੇ ਦੰਦਾਂ ਅਤੇ ਜਬਾੜਿਆਂ ਦਾ ਮੁਆਇਨਾ ਕੀਤਾ। ਡਾਕਟਰਾਂ ਵਲੋਂ ਲੋੜਵੰਦਾਂ ਦੇ ਦੰਦਾ ਦੀ ਸਫਾਈ ਤੇ ਭਰਾਈ ਤੋਂ ਇਲਾਵਾ ਮਰੀਜਾਂ ਦੇ ਖਰਾਬ ਦੰਦਾਂ ਨੂੰ ਬਾਹਰ ਕੱਢਿਆ ਗਿਆ ਅਤੇ ਲੋੜਵੰਦਾਂ ਨੂੰ ਫਰੀ ਦਵਾਈਆਂ ਦਿੱਤੀਆਂ ਗਈਆਂ। 25 ਨਵੇਂ ਜਬਾੜੇ ਤਿਆਰ ਕਰਨ ਦੀ ਤੀਸਰੀ ਪ੍ਰਕ੍ਰਿਆ ਪੂਰੀ ਕੀਤੀ ਗਈ। ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਅਗਲਾ ਕੈਂਪ 15 ਜੁਲਾਈ ਨੂੰ ਲਗਾਇਆ ਜਾਵੇਗਾ। ਇਸ ਮੌਕੇ ਮੋਹਨ ਲਾਲ ਤਨੇਜਾ, ਗੁਲਾਬ ਸਿੰਘ ਠਾਕੁਰ, ਗੁਲਸ਼ਨ ਕਪੂਰ, ਸੁਧਾ ਬੇਦੀ, ਐਸ.ਸੀ. ਚਾਵਲਾ, ਆਰ.ਪੀ. ਨਹਿਰਾ, ਰਮਨ ਨਹਿਰਾ, ਅਮਰਜੀਤ ਰਾਮ, ਅਮਰਜੀਤ ਡਾਂਗ, ਵਿਸ਼ਵਾਮਿੱਤਰ ਸ਼ਰਮਾ, ਸੁਦੇਸ਼ ਕੁਮਾਰ, ਮਨੋਜ ਮਿੱਢਾ, ਡਾ. ਪੀ.ਕੇ. ਓਹਰੀ ਆਦਿ ਹਾਜਰ ਸਨ।
ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਵਿਖੇ ਲਗਾਇਆ 408ਵਾਂ ਦੰਦਾ ਤੇ ਜਬਾੜਿਆਂ ਦਾ ਕੈਂਪ
previous post