ਜ਼ੀਰਾ /ਫਿਰੋਜਪੁਰ 30 ਅਕਤੂਬਰ (ਜੀ ਐਸ ਸਿੱਧੂ)
ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਜ਼ੀਰਾ (ਰਜਿ) ਗੁਰਦੁਆਰਾ ਸਤਿਸੰਗ ਸਭਾ ਬਸਤੀ ਮਾਛੀਆਂ ਜ਼ੀਰਾ ਵੱਲੋਂ 23 ਵਾ ਅੱਖਾਂ ਦਾ ਮੁਫਤ ਚੈੱਕਅਪ ਕੈਂਪ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਜ਼ੀਰਾ ਵਿਖੇ ਲਗਾਇਆ ਗਿਆ। ਇਸ ਕੈਂਪ ਦੌਰਾਨ ਆਈ ਕੇਅਰ ਹਸਪਤਾਲ ਜੈਤੋ ਦੇ ਡਾ ਭਾਵਰਜੋਤ ਸਿੰਘ ਸਿੱਧੂ ਦੀ ਟੀਮ ਡਾ ਸਿਮਰ ਕੌਰ , ਡਾ ਗੁਰਪ੍ਰੀਤ ਕੌਰ, ਸੁਖਬੀਰ ਸਿੰਘ, ਨਰੇਸ਼ ਕੁਮਾਰ ,ਬਾਬੂ ਸਿੰਘ ਵੱਲੋਂ 425 ਅੱਖਾਂ ਦੇ ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕ ਅਪ ਕੀਤਾ ਗਿਆ ਅਤੇ 58 ਮਰੀਜ਼ਾਂ ਦੇ ਲੈਂਜ ਪਾਉਣ ਲਈ ਨਾਮ ਜਾਰੀ ਕੀਤੇ ਗਏ। ਇਸ ਦੌਰਾਨ ਸੁਸਾਇਟੀ ਨੂੰ ਸਹਿਯੋਗ ਦੇਣ ਵਾਲੀਆਂ ਸ਼ਖ਼ਸੀਅਤਾਂ ਕੁਲਬੀਰ ਸਿੰਘ ਟਿਮੀ ਚੇਅਰਮੈਨ ਮਾਰਕੀਟ ਕਮੇਟੀ ਜ਼ੀਰਾ ਅਤੇ ਡਾਕਟਰੀ ਟੀਮ ਦਾ ਸਿਰਪਾਉ ਅਤੇ ਟਰਾਫੀਆਂ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸ੍ਰੀ ਗੁਰੂ ਸਿੰਘ ਸਭਾ ਜ਼ੀਰਾ ਪ੍ਰਬੰਧਕੀ ਕਮੇਟੀ ਵੱਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਲੰਗਰ ਦੇ ਪ੍ਰਬੰਧ ਕੀਤੇ ਗਏ। ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਜ਼ੀਰਾ ਦੇ ਸੇਵਾਦਾਰ ਭਾਈ ਬਲਦੇਵ ਸਿੰਘ, ਭਾਈ ਬਲਬੀਰ ਸਿੰਘ, ਜਸਵੰਤ ਸਿੰਘ, ਹਰਜੀਤ ਸਿੰਘ, ਹਰਵੰਤ ਸਿੰਘ, ਤਰਸੇਮ ਸਿੰਘ, ਅਸ਼ੋਕ ਕੁਮਾਰ ਪਲਤਾ, ਸੁਰਿੰਦਰ ਸਿੰਘ ਬੇਦੀ, ਗੁਰਚਰਨ ਸਿੰਘ ਮਗਲਾਨੀ ਚੰਨੀ, ਡਾ ਜਗੀਰ ਸਿੰਘ, ਕਰਨੈਲ ਸਿੰਘ ,ਅਜੀਤ ਸਿੰਘ ਮਗਲਾਨੀ, ਕੁਲਦੀਪ ਸਿੰਘ, ਹਰਜਿੰਦਰ ਸਿੰਘ, ਬਖਸ਼ੀਸ਼ ਸਿੰਘ, ਹਰਿੰਦਰ ਸਿੰਘ, ਨਛੱਤਰ ਸਿੰਘ ਪ੍ਰਧਾਨ ਸਹਾਰਾ ਕਲੱਬ ਆਦਿ ਹਾਜ਼ਰ ਸਨ।