ਜ਼ੀਰਾ/ ਫਿਰੋਜ਼ਪੁਰ 30 ਅਕਤੂਬਰ ( ਜੀ ਐਸ ਸਿੱਧੂ )
ਸ੍ਰੀ ਸਨਾਤਨ ਧਰਮ ਬਜਰੰਗ ਭਵਨ ਮੰਦਿਰ ਜ਼ੀਰਾ ਵਿਖੇ ਚਲਦੇ ਸੱਤ ਰੋਜ਼ਾ ਸ੍ਰੀ ਮਦ ਭਾਗਵਤ ਕਥਾ ਸਮਾਗਮ ਅਰੰਭ ਹੋ ਗਿਆ ਹੈ। ਇਸ ਮੌਕੇ ਪਹੁੰਚੇ ਸਾਧਵੀ ਭਾਗਿਆ ਸ਼੍ਰੀ ਭਾਰਤੀ ਨੇ ਸੰਗਤਾਂ ਦੇ ਸਨਮੁੱਖ ਹੁੰਦਿਆਂ ਧਰੂਵ ਭਗਤ ਦੇ ਪ੍ਰਸੰਗ ਰਾਹੀਂ ਗਿਆਨ ਗੋਸਟੀ ਕਰਦਿਆਂ ਕਿਹਾ ਕਿ ਸਭ ਦੇ ਮਨ ਵਿੱਚ ਪ੍ਰਭੂ ਨੂੰ ਮਿਲਣ ਦੀ ਰੀਝ ਜਰੂਰ ਹੁੰਦੀ ਹੈ ਪਰ ਪ੍ਰਭੂ ਨੂੰ ਕਿਸ ਤਰ੍ਹਾਂ ਪਾਇਆ ਜਾ ਸਕਦਾ ਹੈ ਇਸ ਬਾਰੇ ਗਿਆਨ ਹੋਣਾ ਅਤੀ ਜਰੂਰੀ ਹੈ। ਉਨ੍ਹਾਂ ਕਿਹਾ ਕਿ ਭਗਵਾਨ ਕਿਸੇ ਵੀ ਲੋਭ ਲਾਲਚ ਦੇ ਭੁੱਖੇ ਨਹੀਂ ਉਹ ਤਾਂ ਸਿਰਫ ਸ਼ਰਧਾ ਦੇ ਭੁੱਖੇ ਹਨ ।
ਇਸ ਮੌਕੇ ਸਮਾਗਮ ਵਿੱਚ ਪ੍ਰੇਮ ਕੁਮਾਰ ਗਰੋਵਰ ਸਰਪਰਸਤ ਸ੍ਰੀ ਬਜਰੰਗ ਭਵਨ ਮੰਦਿਰ, ਪ੍ਰਧਾਨ ਪਰਮਜੀਤ ਪੰਮਾ, ਉਘੇ ਸਮਾਜ ਸੇਵੀ ਸੁਖਦੇਵ ਬਿੱਟੂ ਵਿੱਜ ਸਾਬਕਾ ਪ੍ਰਧਾਨ ਨਗਰ ਕੌਂਸਲ ਜ਼ੀਰਾ, ਗੁਰਦੇਵ ਸਿੰਘ ਸਿੱਧੂ, ਵਿਜੈ ਸ਼ਰਮਾ, ਰਾਜਿੰਦਰ ਬੰਸੀਵਾਲ, ਸੁਭਾਸ਼ ਗੁਪਤਾ, ਵੀਰ ਸਿੰਘ ਚਾਵਲਾ,ਐਨ ਕੇ ਨਾਰੰਗ, ਰਾਮੇਸ਼ ਚੰਦਰ ਫਾਰਮਾਸਿਸਟ, ਵਿਕਾਸ ਗਰੋਵਰ ਲਾਡੀ, ਰਜਿੰਦਰ ਪਾਲ ਵਿੱਜ ਜੋਟੀ ਵਿੱਜ,ਵੰਸ਼ ਵਿੱਜ,ਐਡਵੋਕੇਟ ਵਿਜੇ ਕੁਮਾਰ ਬਾਂਸਲ,ਦੀਪਕ ਕੁਮਾਰ ਵਿਜ,ਰੀਮਾ ਵਿਜ, ਰੀਤਿਕਾ ਵਿੱਜ,ਸੰਦੀਪ ਕੁਮਾਰ ਆਦਿ ਤੋਂ ਇਲਾਵਾਂ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ।