Home » ਡਾ਼ ਨੀਲਮ ਸੇਠੀ ਨੂੰ ਜੀਆਰਡੀ ਦੇ ਡਾਇਰੈਕਟਰ ਐਜੂਕੇਸ਼ਨ ਆਫ਼ ਟਰੱਸਟ ਦੀ ਜਿੰਮੇਵਾਰੀ ਸੰਭਾਲੀ

ਡਾ਼ ਨੀਲਮ ਸੇਠੀ ਨੂੰ ਜੀਆਰਡੀ ਦੇ ਡਾਇਰੈਕਟਰ ਐਜੂਕੇਸ਼ਨ ਆਫ਼ ਟਰੱਸਟ ਦੀ ਜਿੰਮੇਵਾਰੀ ਸੰਭਾਲੀ

by Rakha Prabh
13 views

ਫਗਵਾੜਾ 21 ਜੁਲਾਈ (ਸ਼ਿਵ ਕੋੜਾ) ਸਥਾਨਕ ਜੀਆਰਡੀ ਟਰੱਸਟ ਹੁਸ਼ਿਆਰਪੁਰ ਰੋਡ ਫਗਵਾੜਾ ਪਿਛਲੇ 33 ਸਾਲ ਤੋਂ ਸਿਖਿਆ ਦੇ ਖੇਤਰ ਵਿੱਚ ਬੇਮਿਸਾਲ ਪਰਾਪਤੀਆ  ਕਰ ਰਿਹਾ ਹੈ॥ ਟਰੱਸਟ ਵਲੋਂ ਪਰਸਿੱਧ ਸਿਖਿਆ ਸ਼ਸ਼ਤਰੀ ਡਾ਼ ਸ਼੍ਰੀਮਤੀ ਨੀਲਮ ਸੇਠੀ ਨੂੰ ਡਾਇਰੈਕਟਰ ਐਜੂਕੇਸ਼ਨ ਆਫ਼ ਟਰੱਸਟ ਦੀ ਜਿੰਮੇਵਾਰੀ ਸੰਭਾਲੀ ਗਈ ਹੈ॥ਦੱਸਿਆ ਗਿਆ ਕਿ ਡਾ਼ ਸੇਠੀ ਪਿਛਲੇ ਕਈ ਦਹਾਕਿਆਂ ਤੋਂ ਸਿਖਿਆ ਖੇਤਰ ਨੂੰ ਸਮਰਪਿਤ ਹਨ ਉਨਾਂ ਵਾਸਤੇ ਨੌਕਰੀ ਇੱਕ ਕਿੱਤਾ ਨਹੀਂ ਬਲਕਿ ਇੱਕ ਜਨੂੰਨ ਹੈ॥ਉਹ ਪਿਛਲੇ 12 ਸਾਲ ਤੋਂ ਗੁਰਦਾਸਪੁਰ ਦੀ ਏ ਗਰੇਡ ਦੀ ਸਿਖਿਆ ਸੰਸਥਾਂ ਪੰਡਿਤ ਮੋਹਨ ਲਾਲ ਐਸ ਡੀ ਕਾਲਜ ਫਾਰ ਵੂਮੈਨ ਅਤੇ ਗੁਰੂ ਨਾਨਕ ਦੇਵ ਵਰਸਿਟੀ ਕਾਲਜ ਕਲਾਨੌਰ ਵਿਖੇ ਬਤੌਰ ਪਿ੍ੰਸੀਪਲ ਵਜੋਂ ਸੇਵਾਵਾਂ ਨਿਭਾਆ ਚੁੱਕੇ ਹਨ॥ਡਾ਼ ਸੇਠੀ ਨੂੰ ਐਮੀਨੈਟ ਸਿਟੀਜਨ ਆਫ਼ ਇੰਡੀਆ ਐਵਾਰਡ,ਬੈਸਟ ਪਿ੍ੰਸੀਪਲ ਐਵਾਰਡ,ਬੈਸਟ ਸਿਖਿਆ ਸ਼ਸਤਰੀ ਐਵਾਰਡ,ਇੰਦਰਾ ਗਾਂਧੀ ਵੂਮੈਨ ਅਚੀਵਰ ਐਵਾਰਡ ਜਿਹੇ ਪੁਰਸਕਰਾਂ ਨਾਲ ਨਿਵਾਜਿਆ ਜਾ ਚੁੱਕਾ ਹੈ॥2006 ਵਿੱਚ ਆਈ ਬੀ ਸੀ ਕੈਮਰਿਜ ਇੰਗਲੈਂਡ ਵਲੋੋਂ ਵੂਮੈਨ ਆਫ਼ ਦੀ ਜੀਅਰ ਵਰਗੀ ਦੁਰਲੱਭ ਉਪਾਧੀ ਨਾਲ ਵੀ ਸਨਨਾਮਿਤ ਕੀਤਾ ਜਾ ਚੁੱਕਾ ਹੈ॥ਡਾ਼ ਸੇਠੀ ਸਿਖਿਆ ਸ਼ਸ਼ਤਰੀ ਦੇ ਨਾਲ ਨਾਲ ਮਹਾਨ ਸਾਹਿਤਕਾਰ ਅਤੇ ਕਵਿੱਤਰੀ ਵੀ ਹਨ ਉਨਾਂ ਦੇ ਤਿੰਨ ਕਾਵਿ ਸੰਗ੍ਹਹਿ ਵੀ ਪਰਕਾਸ਼ਿਤ ਹੋ ਚੁੱਕੇ ਹਨ॥ਉਨਾਂ ਨੂੰ ਵਿਦੇਸ਼ਾਂ ਵਿੱਚ ਵੀ ਸਮੇਂ ਸਮੇਂ ਤੇ ਵੀ ਸਨਮਾਨਿਤ ਕੀਤਾ ਜਾਂਦਾ ਰਹਿੰਦਾ ਹੈ॥ਜੀ ਆਰ ਡੀ ਟਰੱਸਟ ਡਾ਼ ਸੇਠੀ ਨੂੰ ਟਰੱਸਟ ਦੀ ਜੁੰਮੇਵਾਰੀ ਸੰਭਾਲ ਕੇ ਜਿੱਥੇ ਪਰਸੰਨਤਾ ਮਹਿਸੂਸ ਕਰ ਰਿਹਾ ਹੈ ਉਥੇ ਅਦਾਰੇ ਦੀਆਂ ਨਵੀਆਂ ਸੰਭਾਵਨਾਵਾਂ ਵਾਸਤੇ ਆਸਵੰਦ ਹੈ॥

Related Articles

Leave a Comment