ਹੁਸ਼ਿਆਰਪੁਰ 21 ਹੁਸ਼ਿਆਰਪੁਰ ( ਤਰਸੇਮ ਦੀਵਾਨਾ ) ਸਰਤਾਜ ਸਿੰਘ ਚਾਹਲ ਆਈ ਪੀ ਐਸ ਸੀਨੀਅਰ ਪੁਲਿਸ ਕਪਤਾਨ, ਜਿਲ੍ਹਾਂ ਹੁਸ਼ਿਆਰਪੁਰ ਵਲੋਂ ਨਸ਼ੇ ਦੇ ਤਸਕਰਾਂ ਦੇ ਖਿਲਾਫ ਚਲਾਈ ਮੁਹਿੰਮ ਤਹਿਤ ਸਰਬਜੀਤ ਸਿੰਘ ਬਾਹੀਆ ਐਸ.ਪੀ. ਇਨਵੈਸਟੀਕੇਸ਼ਨ ਜੀ ਦੀ ਨਿਰਾਨੀ ਹੇਠ ਅਤੇ ਪ੍ਰੀ ਦਲਜੀਤ ਸਿੰਘ ਮੁੱਖ ਪੀ ਪੀ ਐਸ ਡੀ.ਐਸ.ਪੀ ਸਬ ਡਵੀਜ਼ਨ ਦੀ ਯੋਗ ਰਹਿਨੁਮਾਈ ਹੇਠ ਇੰਸ ਜਸਬੀਰ ਸਿੰਘ ਮੁੱਖ ਅਫਸਰ, ਥਾਣਾ ਚੱਬੇਵਾਲ ਹੁਸ਼ਿਆਰਪੁਰ ਦੀ ਟੀਮ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਹੋਲਦਾਰ ਤਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਦੋਰਾਨ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਕਰਨ ਲਈ ਅੱਡਾ ਚੱਬੇਵਾਲ ਮੌਜੂਦ ਸੀ । ਇਸ ਸਬੰਧੀ ਉਹਨਾ ਦੱਸਿਆ ਕਿ ਹਰੀਸ ਸਰਮਾ ਪੁੱਤਰ ਚਰਨ ਦਾਸ ਵਾਸੀ ਮੰਡੀ ਖਰੜ ਜਿਲਾ ਐਸ.ਬੀ.ਐਸ ਨਗਰ ਦੇ ਮੁਕਦਮਾ ਥਾਣਾ ਚੱਬੇਵਾਲ ਦਰਜ ਕੀਤਾ ਗਿਆ ਕਿ ਉਸ ਦੇ ਭਰਾ ਕਿਸੋਰ ਕੁਮਾਰ ਜੋ ਕਿ ਵਿਦੇਸ਼ ਇਟਲੀ ਰਹਿੰਦਾ ਹੈ ਦੇ ਘਰ ਪਿੱਛਲੇ ਦਿਨੀ ਚੋਰੀ ਕੀਤੀ ਹੈ ਜਿਸਤੇ ਦੋਸ਼ੀ ਅਮਰਦੀਪ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਬੰਬੇਲੀ ਥਾਣਾ ਚੱਬੇਵਾਲ ਜਿਲਾ ਹੁਸ਼ਿਆਰਪੁਰ ਨੂੰ ਗ੍ਰਿਫਤਾਰ ਕੀਤਾ ਗਿਆ ਦੋਸੀ ਪਾਸੋਂ ਮਾਲ ਮੁਕਦਮਾ ਦੀ ਬ੍ਰਾਮਦਗੀ ਕੀਤੀ ਜਾ ਚੁੱਕੀ ਹੈ ਦੋਸ਼ੀ ਪਾਸੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਤਫਤੀਸ਼ ਜਾਰੀ ਹੈ।