ਫਿਰੋਜ਼ਪੁਰ, 23 ਸਤੰਬਰ 2023 :
ਸਿਵਲ ਸਰਜਨ ਫਿਰੋਜ਼ਪੁਰ ਡਾਕਟਰ ਮੀਨਾਕਸ਼ੀ ਅਬਰੋਲ ਦੀਆਂ ਹਦਾਇਤਾਂ ਅਤੇ ਐਸ.ਐਮ.ਓ. ਮਮਦੋਟ ਡਾਕਟਰ ਰੇਖਾ ਭੱਟੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬਲਾਕ ਮਮਦੋਟ ਅਧੀਨ ਪੈਂਦੇ ਹੈਲਥ ਐਂਡ ਵੈਲਨੈਸ ਸੈਂਟਰ ਪਿੰਡ ਅਲੀ ਕੇ ਵਿਖੇ ਆਯੂਸ਼ਮਾਨ ਭਵ ਪ੍ਰੋਗਰਾਮ ਤਹਿਤ ਸਿਹਤ ਮੇਲਾ ਲਗਾਇਆ ਗਿਆ।
ਸੀ.ਐਚ.ਓ. ਰੇਨੂੰ ਗਿੱਲ ਨੇ ਦੱਸਿਆ ਕਿ ਮੇਲੇ ਵਿੱਚ 30 ਸਾਲ ਅਤੇ ਇਸ ਤੋਂ ਉਪਰ ਉਮਰ ਦੇ ਮਰੀਜਾਂ ਦੀਆਂ ਗੈਰਸੰਚਾਰੀ ਬਿਮਾਰੀਆਂ ਜਿਵੇਂ ਬਲੱਡ ਪ੍ਰੈਸ਼ ਸ਼ੂਗਰ ਤੇ ਕੈਂਸਰ ਆਦਿ ਦੀ ਜਾਂਚ ਕੀਤੀ ਗਈ ਅਤੇ ਲੋਕਾਂ ਨੂੰ ਇਨ੍ਹਾਂ ਬਿਮਾਰੀਆਂ ਪ੍ਰਤੀ ਜਾਗਰੂਕ ਕੀਤਾ ਗਿਆ। ਓ.ਪੀ.ਡੀ. ਵਿੱਚ ਮੁਫ਼ਤ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਅਤੇ ਲੋੜ ਪੈਣ ਤੇ ਈ-ਸੰਜੀਵਨੀ ਰਾਹੀਂ ਮਾਹਿਰ ਡਾਕਟਰਾਂ ਨਾਲ ਵੀ ਮਸ਼ਵਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਸਿਹਤਮੰਦ ਰਹਿਣ ਲਈ ਕਸਰਤ ਅਤੇ ਯੋਗਾ ਵੀ ਕਰਾਇਆ ਜਾ ਰਿਹਾ ਹੈ। ਮੇਲੇ ਵਿੱਚ ਆਸ਼ਾ ਵਰਕਰਾਂ ਵੱਲੋਂ ਲੋਕਾਂ ਦੀਆਂ ਆਭਾ ਆਈ.ਡੀ. ਵੀ ਬਣਾਈਆਂ ਗਈਆਂ ਜਿਸ ਵਿੱਚ ਹਰ ਵਿਅਕਤੀ ਦਾ ਡਿਜੀਟਲ ਹੈਲਥ ਕਾਰਡ ਬਣੇਗਾ ਅਤੇ ਹੈਲਥ ਰਿਕਾਰਡ ਆਨਲਾਈਨ ਹੋਵੇਗਾ। ਐਮ.ਪੀ.ਐਚ. ਡਬਲਿਊ ਰਮਨ ਕੁਮਾਰ ਨੇ ਦੱਸਿਆ ਕਿ ਸਿਹਤ ਮੇਲੇ ਰਾਹੀਂ ਮਰੀਜ਼ਾਂ ਦੀ ਟੀ.ਬੀ. ਸਬੰਧੀ ਵੀ ਜਾਂਚ ਕੀਤੀ ਗਈ। ਐਮ.ਪੀ.ਐਚ.ਡਬਲਿਊ ਨੇ ਗਰਭਵਤੀ ਔਰਤਾਂ ਦੀ ਰਜਿਸਟ੍ਰੇਸ਼ਨ ਤੇ ਜਾਂਚ ਕੀਤੀ ਅਤੇ ਉਨ੍ਹਾਂ ਨੂੰ ਸੰਤੁਲਿਤ ਆਹਾਰ ਬਾਰੇ ਵੀ ਦੱਸਿਆ।