ਬਰਨਾਲਾ, 23 ਸਤੰਬਰ – 15ਵੀਂ ਸੀਨੀਅਰ ਸਟੇਟ ਨੈੱਟਬਾਲ ਚੈਂਪੀਅਨਸ਼ਿਪ (ਮਰਦ/ਔਰਤਾਂ) ਸਥਾਨਕ ਐੱਸ ਡੀ ਕਾਲਜ ਵਿਖੇ ਆਰੰਭ ਹੋ ਗਈ ਹੈ। ਪੰਜਾਬ ਨੈੱਟਬਾਲ ਐਸੋਸੀਏਸ਼ਨ ਵੱਲੋਂ ਆਯੋਜਿਤ ਇਹਨਾਂ ਦੋ ਰੋਜ਼ਾ ਮੁਕਾਬਲਿਆਂ ਦਾ ਸ਼ੁਭ ਆਰੰਭ ਜ਼ਿਲ੍ਹਾ ਖੇਡ ਅਫ਼ਸਰ ਮੈਡਮ ਉਮੇਸ਼ਵਰੀ ਸ਼ਰਮਾ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਉਹਨਾਂ ਕਿਹਾ ਕਿ ਐੱਸ. ਡੀ. ਕਾਲਜ ਦੇ ਇਸ ਗਰਾਊਂਡ ਤੋਂ ਨਾ ਸਿਰਫ਼ ਪੰਜਾਬ ਬਲਕਿ ਭਾਰਤ ਅੰਦਰ ਨੈੱਟਬਾਲ ਦੀ ਸ਼ੁਰੂਆਤ ਹੋਈ ਹੈ, ਉਸ ਥਾਂ ‘ਤੇ ਸੂਬਾ ਪੱਧਰੀ ਮੁਕਾਬਲੇ ਹੋ ਰਹੇ ਹਨ। ਉਹਨਾਂ ਨੈੱਟਬਾਲ ਖੇਡ ਨੂੰ ਹਰਮਨਪਿਆਰਾ ਬਣਾਉਣ ਵਿਚ ਪੰਜਾਬ ਨੈੱਟਬਾਲ ਐਸੋਸੀਏਸ਼ਨ ਦੀ ਖੁੱਲ੍ਹ ਕੇ ਤਾਰੀਫ਼ ਕੀਤੀ। ਇਸ ਮੌਕੇ ਪੰਜਾਬ ਨੈੱਟਬਾਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ੍ਰੀ ਦਿਲਬਾਗ ਸਿੰਘ ਨੇ ਕਿਹਾ ਕਿ ਇਸੇ ਗਰਾਊਂਡ ਤੋਂ ਟ੍ਰੇਨਿੰਗ ਲੈ ਕੇ ਅਨੇਕਾਂ ਵਿਦਿਆਰਥੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਨਾਮਣਾ ਖੱਟ ਚੁੱਕੇ ਹਨ ਅਤੇ ਇਸ ਖੇਡ ਦੀ ਬਦੌਲਤ ਸੈਂਕੜੇ ਨੌਜਵਾਨ ਵੱਖ ਵੱਖ ਸਰਕਾਰੀ ਅਤੇ ਅਰਧ ਸਰਕਾਰੀ ਵਿਭਾਗਾਂ ਵਿਚ ਨੌਕਰੀਆਂ ਕਰ ਹਨ। ਪ੍ਰਬੰਧਕੀ ਸਕੱਤਰ ਪ੍ਰੋ. ਬਲਵਿੰਦਰ ਕੁਮਾਰ ਸ਼ਰਮਾ ਨੇ ਧੰਨਵਾਦੀ ਸ਼ਬਦ ਕਹਿੰਦਿਆਂ ਦੱਸਿਆ ਕਿ ਇਹਨਾਂ ਮੁਕਾਬਲਿਆਂ ਵਿਚ ਮਰਦਾਂ ਅਤੇ ਔਰਤਾਂ ਦੇ ਵਰਗ ਵਿਚ 16 ਜ਼ਿਲ੍ਹਿਆਂ ਦੀਆਂ 13-13 ਟੀਮਾਂ ਹਿੱਸਾ ਲੈ ਰਹੀਆਂ ਹਨ। ਇਨ੍ਹਾਂ ਦੋ ਦਿਨਾਂ ਦੌਰਾਨ ਬਾਹਰੋਂ ਆਉਣ ਵਾਲੇ ਖਿਡਾਰੀਆਂ ਅਤੇ ਕੋਚਿੰਗ ਸਟਾਫ਼ ਦੀਆਂ ਸਹੂਲਤਾਂ ਦਾ ਹਰ ਪੱਖੋਂ ਧਿਆਨ ਰੱਖਿਆ ਜਾਵੇਗਾ। ਖਿਡਾਰੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਸਟੇਜ ਸੰਚਾਲਨ ਡਾ. ਸੀਮਾ ਸ਼ਰਮਾ ਨੇ ਅਦਾ ਕੀਤਾ। ਇਸ ਮੌਕੇ ਪੰਜਾਬ ਨੈੱਟਬਾਲ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਜਗਦੀਸ਼ ਕੁਮਾਰ ਮਿੱਤਲ, ਸਰਪ੍ਰਸਤ ਸ੍ਰੀ ਜਤਿੰਦਰ ਨਾਥ ਸ਼ਰਮਾ, ਖਜ਼ਾਨਚੀ ਡਾ. ਮੁਕੰਦ ਲਾਲ ਬਾਂਸਲ, ਐੱਸ ਡੀ ਕਾਲਜ ਵਿੱਦਿਅਕ ਸੰਸਥਾਵਾਂ ਦੇ ਪ੍ਰਧਾਨ ਡਾ. ਅਨੀਸ਼ ਪ੍ਰਕਾਸ਼, ਮੈਂਬਰ ਸ੍ਰੀ ਰਾਹੁਲ ਅੱਤਰੀ, ਪ੍ਰਿੰਸੀਪਲ ਡਾ. ਰਮਾ ਸ਼ਰਮਾ, ਪ੍ਰਿੰਸੀਪਲ ਡਾ. ਤਪਨ ਸਾਹੂ, ਪ੍ਰਿੰਸੀਪਲ ਸ੍ਰੀ ਕਸ਼ਮੀਰ ਸਿੰਘ, ਪ੍ਰਿੰਸੀਪਲ ਰਾਕੇਸ਼ ਗਰਗ, ਖੇਡ ਵਿਭਾਗ ਤੋਂ ਸ੍ਰੀ ਜਸਪ੍ਰੀਤ ਸਿੰਘ ਜੱਸੂ, ਸ੍ਰੀ ਹਰਨੇਕ ਸਿੰਘ, ਮੈਡਮ ਅੰਤਿਮਾਂ, ਮੈਡਮ ਗੁਰਵਿੰਦਰ ਕੌਰ, ਸ੍ਰੀ ਜਸਵੀਰ ਸਿੰਘ, ਕੋਚ ਸੁਖਪਾਲ ਸਿੰਘ, ਗੁਰਮੇਲ ਸਿੰਘ, ਸ਼ਰੀਫ਼ ਖਾਨ, ਰਾਜਾ ਸਿੰਘ, ਰੋਹਿਤ ਸ਼ਰਮਾ, ਮਨਜਿੰਦਰ ਸਿੰਘ, ਗਗਨਦੀਪ ਸਿੰਗਲਾ, ਰਮਨਦੀਪ ਸਿੰਗਲਾ, ਗੁਜੀਤ ਸੁਆਮੀ, ਅਰਵਿੰਦ ਕੁਮਾਰ, ਅਵਤਾਰ ਸਿੰਘ, ਦੀਪਕ ਸ਼ਰਮਾ, ਵਰਸ਼ਾ ਗੁਪਤਾ, ਅਮਨਦੀਪ ਕੌਰ, ਜਤਿੰਦਰ ਕੌਰ, ਪ੍ਰਦੀਪ ਕੁਮਾਰ, ਗੁਰਵਿੰਦਰ ਸਿੰਘ, ਸੰਦੀਪ ਸਿੰਘ, ਪ੍ਰੋ. ਬਹਾਦਰ ਸਿੰਘ, ਪ੍ਰੋ. ਜਸਵਿੰਦਰ ਕੌਰ, ਲੈਕ. ਗਗਨਦੀਪ ਕੌਰ, ਵੱਖ ਵੱਖ ਟੀਮਾਂ ਦੇ ਕੋਚਾਂ ਆਦਿ ਸਮੇਤ ਸੰਸਥਾ ਦਾ ਸਮੂਹ ਸਟਾਫ਼ ਹਾਜ਼ਰ ਸਨ। ਪਹਿਲੇ ਦਿਨ ਮਰਦਾਂ ਦੇ ਮੁਕਾਬਲਿਆਂ ਵਿਚ ਬਠਿੰਡਾ ਨੇ ਸੰਗਰੂਰ ਨੂੰ ਅਤੇ ਲੁਧਿਆਣਾ ਨੇ ਫਰੀਦਕੋਟ ਦੀ ਟੀਮ ਨੂੰ ਮਾਤ ਦਿੱਤੀ। ਔਰਤਾਂ ਦੇ ਵਰਗ ਵਿਚ ਫਾਜ਼ਿਲਕਾ ਨੇ ਮਾਨਸਾ ਅਤੇ ਬਰਨਾਲਾ ਨੇ ਤਰਨਤਾਰਨ ਦੀ ਟੀਮ ਨੂੰ ਹਰਾਇਆ।