by Rakha Prabh
103 views
ਫ਼ਿਰੋਜ਼ਪੁਰ, 22 ਦਸੰਬਰ ( ਗੁਰਪ੍ਰੀਤ ਸਿੰਘ ਸਿੱਧੂ )-

 ਭਾਰਤੀ ਜਨਤਾ ਪਾਰਟੀ ਵਲੋਂ ਸੂਬੇ ‘ਚ ਪਾਰਟੀ ਦੀ ਮਜ਼ਬੂਤੀ ਲਈ ਪਾਰਟੀ ਦੇ ਸੰਗਤਨਾਤਮਕ ਢਾਂਚੇ ਵਿਚ ਫੇਰਬਦਲ ਕਰਦਿਆਂ ਪੰਜਾਬ ਭਰ ਦੇ ਤਬਦੀਲ ਕੀਤੇ ਜ਼ਿਲ੍ਹਾ ਪ੍ਰਧਾਨਾਂ ਵਿਚ ਫ਼ਿਰੋਜ਼ਪੁਰ ਜ਼ਿਲੇ੍ਹ ਦੀ ਵਾਗਡੋਰ ਅਵਤਾਰ ਸਿੰਘ ਜ਼ੀਰਾ ਮਿੰਨਾ ਹੱਥ ਸੌਂਪੀ ਹੈ | ਅਵਤਾਰ ਸਿੰਘ ਜ਼ੀਰਾ ਦੀ ਇਸ ਨਿਯੁਕਤੀ ਨੂੰ ਲੈ ਕੇ ਸਮੁੱਚੇ ਜ਼ਿਲੇ੍ਹ ਦੇ ਭਾਜਪਾ ਵਰਕਰਾਂ ‘ਚ ਭਾਰੀ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਸ: ਜ਼ੀਰਾ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ | ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਪ੍ਰਵਾਨਗੀ ਨਾਲ ਪ੍ਰਦੇਸ਼ ਜਨਰਲ ਸਕੱਤਰ ਜੀਵਨ ਗੁਪਤਾ ਵਲੋਂ ਅੱਜ ਅਵਤਾਰ ਸਿੰਘ ਜ਼ੀਰਾ ਦੀ ਇਹ ਨਿਯੁਕਤੀ ਕੀਤੀ ਗਈ ਹੈ | ਸਾਬਕਾ ਕੈਬਨਿਟ ਮੰਤਰੀ ਹਰੀ ਸਿੰਘ ਜ਼ੀਰਾ ਦੇ ਫ਼ਰਜ਼ੰਦ ਅਵਤਾਰ ਸਿੰਘ ਜ਼ੀਰਾ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਤੋਂ ਅਸਤੀਫ਼ਾ ਦੇ ਕੇ ਭਾਜਪਾ ਵਿਚ ਸ਼ਾਮਿਲ ਹੋ ਗਏ ਸਨ ਅਤੇ ਉਨ੍ਹਾਂ ਵਿਧਾਨ ਸਭਾ ਹਲਕਾ ਜ਼ੀਰਾ ਤੋਂ ਭਾਜਪਾ ਦੀ ਟਿਕਟ ‘ਤੇ ਚੋਣ ਵੀ ਲੜੀ ਸੀ | ਜ਼ਿਲ੍ਹਾ ਪ੍ਰਧਾਨ ਵਜੋਂ ਨਿਯੁਕਤੀ ‘ਤੇ ਅਵਤਾਰ ਸਿੰਘ ਜ਼ੀਰਾ ਨੇ ਪਾਰਟੀ ਪ੍ਰਧਾਨ ਜੇ ਪੀ ਨੰਢਾ, ਕੇਂਦਰੀ ਗ੍ਰਹਿ ਮੰਤਰੀ ਅਮਿੱਤ ਸ਼ਾਹ, ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਸਮੁੱਚੀ ਕੇਂਦਰੀ ਤੇ ਸੂਬਾਈ ਭਾਜਪਾ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਪਾਰਟੀ ਦੀ ਮਜ਼ਬੂਤੀ ਲਈ ਹਰ ਸੰਭਵ ਯਤਨ ਕੀਤੇ ਜਾਣਗੇ | ਅਵਤਾਰ ਸਿੰਘ ਜ਼ੀਰਾ ਦੀ ਜ਼ਿਲ੍ਹਾ ਪ੍ਰਧਾਨ ਵਜੋਂ ਨਿਯੁਕਤੀ ‘ਤੇ ਭਾਜਪਾ ਦੀ ਕੇਂਦਰੀ ਕਾਰਜਕਾਰਨੀ ਮੈਂਬਰ ਰਾਣਾ ਗੁਰਮੀਤ ਸਿੰਘ ਸੋਢੀ, ਪਰਮਿੰਦਰ ਸਿੰਘ ਬਰਾੜ, ਅਨੁਮੀਤ ਸਿੰਘ ਹੀਰਾ ਸੋਢੀ, ਸਾਬਕਾ ਮੈਂਬਰ ਕੈਂਟ ਬੋਰਡ ਜੋਰਾ ਸਿੰਘ ਸੰਧੂ, ਹਰਬੀਰਇੰਦਰ ਸਿੰਘ ਜ਼ੀਰਾ, ਵਿਸ਼ਾਲ ਸੂਦ ਵਿੱਕੀ ਮੰਡਲ ਪ੍ਰਧਾਨ ਜ਼ੀਰਾ, ਕਾਰਜ ਸਿੰਘ ਆਹਲਾ, ਲਖਵਿੰਦਰ ਸਿੰਘ ਲੱਖਾ, ਅਭਿਸ਼ੇਕ ਸਚਦੇਵਾ, ਡਾਕਟਰ ਸਤੀਸ਼ ਠੁਕਰਾਲ, ਡਾਕਟਰ ਰਾਜੀਵ ਅਹੂਜਾ ਜ਼ਿਲ੍ਹਾ ਜਰਨਲ ਸਕੱਤਰ , ਰਾਜੀਵ ਕਪੂਰ, ਅਮਰੀਕ ਸਿੰਘ ਅÏਲਖ, ਗੁਰਲਾਲ ਰਾਜਪੂਤ, ਗੁਰਭੇਜ ਸਿੰਘ, ਕੈਪਟਨ ਸਵਰਨ ਸਿੰਘ, ਸੰਦੀਪ ਜੌੜਾ, ਜਗਮੋਹਨ ਸਿੰਘ, ਗੁਰਪ੍ਰੀਤ ਸਿੰਘ, ਗੈਰੀ, ਮਨੋਜ ਸਚਦੇਵਾ, ਚਮਕੌਰ ਸਿੰਘ ਰੰਧਾਵਾ, ਬੱਬੂ ਸ਼ਹਿਜ਼ਾਦਾ, ਗੁਰਦੇਵ ਸਿੰਘ ਕਾਨੂੰਗੋ, ਜਸ਼ਨਪ੍ਰੀਤ ਸਿੰਘ ਬੋਤੀਆਂ ਵਾਲਾ, ਅਰੁਣ ਬਾਵਾ, ਗੁਰਪ੍ਰਤਾਪ ਸਿੰਘ ਕਾਕਾ ਜੇਸੀਬੀ, ਪਿ੍ਤਪਾਲ ਸਿੰਘ ਕਾਕਾ ਜ਼ੈਲਦਾਰ, ਮੰਗਲ ਸਿੰਘ, ਬਲਦੇਵ ਸਿੰਘ ਸਰਹਾਲੀ, ਮਨਮੋਹਨ ਸਿੰਘ ਮੰਡਲ ਪ੍ਰਧਾਨ ਮਖੂ, ਗੋਪਾਲ ਦਾਸ ਸਿਡਾਨਾ, ਪਵਨ ਕੁਮਾਰ ਬਾਂਸਲ, ਪਵਨ ਸੇਠੀ ਡਾਕਟਰ ਰਮੇਸ਼ ਕੁਮਾਰ ਆਦਿ ਨੇ ਸਵਾਗਤ ਕਰਦਿਆਂ ਅਵਤਾਰ ਸਿੰਘ ਜ਼ੀਰਾ ਨੂੰ ਵਧਾਈ ਦਿੱਤੀ ਹੈ |

Related Articles

Leave a Comment