ਬੂਟਾ ਸਿੰਘ ਨੇ ਡੀਜ਼ਲ ਇੰਜਨ ਬਾਰੇ ਬੱਚਿਆਂ ਨੂੰ ਦਿੱਤੀ ਜਾਣਕਾਰੀ

by Rakha Prabh
88 views
ਜ਼ੀਰਾ/ਫ਼ਿਰੋਜ਼ਪੁਰ, 22 ਦਸੰਬਰ ( ਗੁਰਪ੍ਰੀਤ ਸਿੰਘ ਸਿੱਧੂ )-

ਸਿੱਖਿਆ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜੀਵਨ ਮੱਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜ਼ੀਰਾ ਵਿਖੇ ਚਲ ਰਹੇ ਐੱਨ ਐੱਸ ਕਿਊ ਐੱਫ ਸਕੀਮ ਤਹਿਤ ਜਮਾਤ 9ਵੀਂ ਤੋਂ 12ਵੀਂ ਜਮਾਤ ਤੱਕ ਦੇ ਆਟੋਮੋਬਾਇਲ ਵਿਸ਼ਾ ਪੜ੍ਹਦੇ ਬੱਚਿਆਂ ਨੂੰ ਗੈਸਟ ਲੈਕਚਰ ਦੌਰਾਨ ਬੂਟਾ ਸਿੰਘ ਸੱਗੂ ਨੇ ਡੀਜ਼ਲ ਇੰਜਨ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਪਟਰੋਲ ਇੰਜਨ ਅਤੇ ਡੀਜ਼ਲ ਇੰਜਨ ਦੇ ਵਿੱਚ ਕਿ ਫਰਕ ਹੁੰਦਾ ਹੈ ਬਾਰੇ ਦੱਸਿਆ। ਸਕੂਲ ਦੇ ਆਟੋਮੋਬਾਇਲ ਟਰੇਨਰ ਬਲਜੀਤ ਸਿੰਘ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਸਮੇਂ-ਸਮੇਂ ਤੇ ਇਸ ਵਿਸ਼ੇ ਨੂੰ ਰੌਚਕ ਬਣਾਉਣ ਲਈ ਗੈਸਟ ਲੈਕਚਰ ਕਰਵਾਉਣ ਲਈ ਵੱਖ-ਵੱਖ ਸ਼ਖ਼ਸੀਅਤਾਂ ਨੂੰ ਸੱਦਣ ਲਈ ਕਿਹਾ ਜਾਂਦਾ ਹੈ ਜਿਸ ਦੇ ਤਹਿਤ ਅੱਜ ਗੈਸਟ ਲੈਕਚਰ ਵਿੱਚ ਵਿਸ਼ੇਸ਼ ਤੌਰ ਸੱਗੂ ਮੋਟਰ ਜ਼ੀਰਾ ਦੇ ਮਾਲਕ ਬੂਟਾ ਸਿੰਘ ਸੱਗੂ ਨੂੰ ਸੱਦਿਆ ਗਿਆ।ਉਨ੍ਹਾਂ ਦੇ ਵਿਚਾਰਾਂ ਤੋਂ ਬੱਚਿਆਂ ਨੇ ਭਰਪੂਰ ਗਿਆਨ ਹਾਸਲ ਕੀਤਾ। ਸਕੂਲ ਦੇ ਪ੍ਰਿੰਸੀਪਲ ਕਰਮਜੀਤ ਸਿੰਘ ਜੋਸਨ ਵੱਲੋਂ ਆਏ ਮਹਿਮਾਨ ਬੂਟਾ ਸਿੰਘ ਨੂੰ ਟਰਾਫ਼ੀ ਦੇ ਕੇ ਸਨਮਾਨਤ ਕੀਤਾ ਗਿਆ।ਇਸ ਮੌਕੇ ਹਾਜ਼ਰ ਅਧਿਆਪਕਾਂ ਵਿੱਚ ਨਵੀਨ ਕੁਮਾਰ ਸਚਦੇਵਾ,ਗੁਰਮੀਤ ਸਿੰਘ ਸੰਧੂ,ਅਮਰਿੰਦਰ ਸਿੰਘ, ਦਰਸ਼ਨ ਲਾਲ ਅਤੇ ਗੁਰਸ਼ਾਮ ਸਿੰਘ ਆਦਿ ਹਾਜ਼ਰ ਸਨ।

Related Articles

Leave a Comment