ਗੁਰਦਾਸਪੁਰ, 26 ਸਤੰਬਰ ( ਜਗਰੂਪ ਸਿੰਘ ਕਲੇਰ ) : ਡਾਇਰੈਕਟਰ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੀਆਂ ਹਿਦਾਇਤਾਂ ਅਨੁਸਾਰ ਅਤੇ ਸੀ.ਡੀ.ਪੀ.ਓ ਧਾਰੀਵਾਲ ਸਰਦਾਰ ਵਰਿੰਦਰ ਸਿੰਘ ਜੀ ਦੇ ਨਿਰਦੇਸ਼ਾਂ ਮੁਤਾਬਕ ਬਲਾਕ ਬਲਾਕ ਧਾਰੀਵਾਲ ਦੇ ਤਹਿਤ ਆਂਗਨਵਾੜੀ ਸੈਂਟਰਾਂ ਵਿਖੇ ਇਕ ਸਤੰਬਰ ਤੋਂ 30 ਸਤੰਬਰ ਤੱਕ ਪੋਸ਼ਨ ਮਹੀਨਾ ਮਨਾਇਆ ਜਾ ਰਿਹਾ ਹੈ ਜਿਸ ਵਿਚ ਆਂਗਨਵਾੜੀ ਵਰਕਰਾਂ ਤੇ ਹੈਲਪਰਜ ਮੁਲਾਜ਼ਮ ਵਲੋਂ ਵਿਭਾਗ ਦੀਆਂ ਸਕੀਮਾਂ ਬਾਬਤ ਜਾਣਕਾਰੀ ਦਿੰਦੀਆਂ ਹਨ ਜਿਸ ਦੇ ਤਹਿਤ ਅੱਜ ਆਂਗਨਵਾੜੀ ਸੈਂਟਰ ਕਲੇਰ ਖੁਰਦ ਵਿਖੇ ਬਲਾਕ ਕੋਆਰਡੀਨੇਟਰ ਗਗਨਦੀਪ ਅਤੇ ਸੁਪਰਵਾਈਜ਼ਰ ਹਰਮੀਤ ਕੌਰ ਵੱਲੋਂ ਆਪਣੇ ਆਲੇ-ਦੁਆਲੇ ਦੀ ਸਫਾਈ ਰੱਖਣ ਪੌਸ਼ਟਿਕ ਖੁਰਾਕ ਖਾਣ ਤਾਜਾ ਤੇ ਸਧਾਰਨ ਖਾਣਾ ਖਾਣ ਅਤੇ ਪਾਣੀ ਦੀ ਸੰਭਾਲ ਸਬੰਧੀ ਸਿੱਖਿਅਤ ਕੀਤਾ ਗਿਆ।
ਇਸ ਮੌਕੇ ਆਂਗਨਵਾੜੀ ਵਰਕਰ ਪ੍ਰੋਮਿਲਾ ਨੇ ਵਿਭਾਗ ਦੀਆਂ ਜਾਰੀ ਸਕੀਮਾਂ ਬਾਬਤ ਵਿਸਥਾਰ ਪੂਰਵਿਕ ਜਾਣਕਾਰੀ ਦਿੱਤੀ। ਇਸ ਮੌਕੇ ਲਖਬੀਰ ਕੌਰ, ਹਰਜਿੰਦਰ ਕੌਰ, ਆਸ਼ਾ ਰਾਣੀ, ਬਲਵਿੰਦਰ ਕੌਰ ਤੇ ਆਂਗਨਵਾੜੀ ਵਰਕਰਾਂ ਤੇ ਹੈਲਪਰ ਸਮੇਂਤ ਹੋਰ ਪਤਵੰਤੇ ਹਾਜ਼ਰ ਸਨ।