ਗਰੀਬ ਅਤੇ ਲੋੜਵੰਦ ਪਰਿਵਾਰਾਂ ਲਈ ਆਈ ਕਣਕ ਖੁਰਦ ਬੁਰਦ ਕਰਨ ਸਬੰਧੀ ਮਾਮਲਾ ਦਰਜ਼
ਅਜਨਾਲਾ, 2 ਅਕਤੂਬਰ : ਪੰਜਾਬ ਸਰਕਾਰ ਵੱਲੋਂ ਗਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਦਿੱਤੀ ਜਾਣ ਵਾਲੀ ਕਣਕ ਖੁਰਦ-ਬੁਰਦ ਕਰਨ ਦੇ ਆਰੋਪ ’ਚ ਪੁਲਿਸ ਵੱਲੋਂ ਅਜਨਾਲਾ ਸਹਿਰ ਦੇ ਇਕ ਡੀਪੂ ਹੋਲਡਰ ਖਿਲਾਫ ਮਾਮਲਾ ਦਰਜ ਕੀਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਡੀਪੂ ਹੋਲਡਰ ਸਰਬਜੀਤ ਸਿੰਘ ਵੱਲੋਂ 100 ਗੱਟੇ ਕਣਕ ਖੁਰਦ-ਬੁਰਦ ਕੀਤੀ ਗਈ ਸੀ, ਜਿਸ ਤੋਂ ਬਾਅਦ ਅਜਨਾਲਾ ਪੁਲਿਸ ਵੱਲੋਂ ਉਕਤ ਡੀਪੂ ਹੋਲਡਰ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਡੀਪੂ ਹੋਲਡਰ ਸਰਬਜੀਤ ਸਿੰਘ ਅਜੇ ਭਗੌੜਾ ਹੈ, ਜਿਸ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ।