ਜ਼ੀਰਾ/ਫ਼ਿਰੋਜ਼ਪੁਰ, 22 ਦਸੰਬਰ ( ਗੁਰਪ੍ਰੀਤ ਸਿੰਘ ਸਿੱਧੂ ) :- ਐਚ .ਡੀ .ਐਫ .ਸੀ .ਬੈਂਕ ਜੀਰਾ ਦੇ ਵਿਸ਼ੇਸ਼ ਸਹਿਯੋਗ ਨਾਲ ਅਲਾਇੰਸ ਕਲੱਬ ਇੰਟਰਨੈਸ਼ਨਲ ਜ਼ੀਰਾ ਵੱਲੋਂ ਸਰਦੀ ਦੇ ਮੌਸਮ ਨੂੰ ਮੁੱਖ ਰੱਖਦਿਆਂ ਸੁਆਮੀ ਗਣੇਸ਼ ਪੁਰੀ ਸ਼ਿਵਾਲਕ ਪਬਲਿਕ ਸਕੂਲ ਜ਼ੀਰਾ ਦੇ ਬੱਚਿਆਂ ਨੂੰ ਜ਼ੋਨਲ ਚੇਅਰਮੈਨ ਸ੍ਰੀ ਸਤਿੰਦਰ ਸਚਦੇਵਾ ਡਿਸਟਿਕ, ਚੇਅਰਮੈਨ ਜਗਦੇਵ ਸ਼ਰਮਾ, ਵਿਪਨ ਸੇਠੀ ਅਤੇ ਪ੍ਰਧਾਨ ਸ੍ਰੀ ਚਰਨਪ੍ਰੀਤ ਸਿੰਘ ਦੀ ਅਗਵਾਈ ਹੇਠ ਕੋਟੀਆ ਦਿੱਤੀਆਂ ਗਈਆਂ।ਇਸ ਮੌਕੇ ਤੇ ਬੋਲਦਿਆਂ ਐਚ. ਡੀ .ਐਫ .ਸੀ ਬੈਂਕ ਜੀਰਾ ਦੇ ਮੈਨੇਜਰ ਬ੍ਰਿਜ ਭੂਸ਼ਨ ਸ਼ਰਮਾ ਅਤੇ ਇੰਦਰਪ੍ਰੀਤ ਸਿੰਘ ਨੇ ਕਿਹਾ ਕਿ ਸਮਾਜ ਸੇਵਾ ਦੇ ਕੰਮਾਂ ਵਿਚ ਬੈਂਕ ਵੱਲੋਂ ਇਸ ਸੰਸਥਾ ਨੂੰ ਹਮੇਸ਼ਾ ਸਹਿਯੋਗ ਜ਼ਾਰੀ ਰਹੇਗਾ। ਸ੍ਰੀ ਸਤਿੰਦਰ ਸਚਦੇਵਾ ਨੇ ਕਿਹਾ ਕਿ ਇਸੇ ਲੜੀ ਤਹਿਤ ਹੋਰ ਸਕੂਲਾਂ ਦੇ ਜ਼ਰੂਰਤਮੰਦ ਬੱਚਿਆਂ ਨੂੰ ਵੀ ਗਰਮ ਕੋਟੀਆ ਦਿੱਤੀਆਂ ਜਾਣਗੀਆਂ ਤਾਂ ਜੋ ਆਉਣ ਵਾਲੇ ਦਿਨਾਂ ਵਿੱਚ ਠੰਢ ਦੇ ਪ੍ਰਕੋਪ ਤੋਂ ਬਚਿਆ ਜਾ ਸਕੇ।ਇਸ ਮੌਕੇ ਤੇ ਸ਼੍ਰੀ ਵਿਪਨਸੇਠੀ,ਸ੍ਰੀ ਓਮ ਪ੍ਰਕਾਸ਼ ਪੁਰੀ,ਸ੍ਰੀ ਸ੍ਰੀ ਗੁਰਬਖਸ਼ ਸਿੰਘ ਵਿਜ,ਲੱਕੀ ਮੈਣੀ,ਸ੍ਰੀ ਮਹਿੰਦਰ ਪਾਲ ਪ੍ਰਧਾਨ ਭਾਰਤ ਵਿਕਾਸ ਪ੍ਰੀਸ਼ਦ ਜੀਰਾ,ਪ੍ਰਿੰਸੀਪਲ ਬਿ੍ਜ ਬਾਲਾ,ਸ੍ਰੀ ਜੁਗਲ ਕਿਸ਼ੋਰ ਅਤੇ ਸਕੂਲ ਦਾ ਸਟਾਫ ਹਾਜ਼ਰ ਸੀ।