ਪਠਾਨਕੋਟ, 17 ਜਨਵਰੀ (ਸੰਧੂ)- ਮਾਸਟਰ ਕੇਡਰ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਰਿਆੜ, ਸੂਬਾ ਜਨਰਲ ਸਕੱਤਰ ਬਲਜਿੰਦਰ ਧਾਲੀਵਾਲ, ਫਾਉਡਰ ਮੈਂਬਰ ਵਾਸ਼ਿੰਗਟਨ ਸਿੰਘ ਸਮੀਰੋਵਾਲ, ਸੂਬਾ ਵਿੱਤ ਸਕੱਤਰ ਰਮਨ ਕੁਮਾਰ, ਸੀਨੀਅਰ ਮੀਤ ਪ੍ਰਧਾਨ ਹਰਮੰਦਰ ਸਿੰਘ ਉੱਪਲ, ਸੂਬਾ ਪ੍ਰੈੱਸ ਸਕੱਤਰ ਸੰਦੀਪ ਕੁਮਾਰ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਧਿਆਪਕਾਂ ਦੀਆਂ ਮੰਗਾਂ ਦੇ ਹੱਲ ਨੂੰ ਲੈ ਕੇ ਮਾਸਟਰ ਕੇਡਰ ਯੂਨੀਅਨ ਪੰਜਾਬ ਦਾ ਇਕ ਵਫਦ 7 ਨਵੰਬਰ 2023 ਨੂੰ ਸਿੱਖਿਆ ਮੰਤਰੀ ਦੇ ਓ.ਐਸ.ਡੀ. ਗੁਲਸ਼ਨ ਛਾਬੜਾ ਅਤੇ ਡੀ.ਪੀ. ਆਈ. ਸੈਕੰਡਰੀ ਸੰਜੀਵ ਕੁਮਾਰ ਸ਼ਰਮਾ ਨੂੰ ਮਿਲਿਆ ਸੀ ਅਤੇ ਮਾਸਟਰ ਕੇਡਰ ਯੂਨੀਅਨ ਪੰਜਾਬ ਵਲੋਂ ਅਧਿਆਪਕ ਵਰਗ ਦੀਆਂ ਜਾਇਜ਼ ਮੰਗਾਂ ਜਿਵੇਂ 2.59 ਗੁਣਾਂਕ ਜਾਰੀ ਕਰਵਾਉਣ ਸੰਬੰਧੀ/ਪੇਂਡੂ ਭੱਤਾ, ਬਾਰਡਰ ਅਲਾਉਂਸ ਅਤੇ ਹੋਰ ਭੱਤਿਆ ਦੀ ਬਹਾਲੀ ਸੰਬੰਧੀ, ਮਾਸਟਰ ਕੇਡਰ ਤੋਂ ਲੈਕਚਰਾਰ ਅਤੇ ਮੁੱਖ ਅਧਿਆਪਕ ਦੀਆਂ ਪ੍ਰਮੋਸ਼ਨਾਂ ਕਰਨ ਸੰਬੰਧੀ, ਐੱਸ.ਐੱਸ.ਏ. ਰਮਸਾ ਅਧਿਆਪਕਾਂ ਦੀ ਲੈਂਥ ਆਫ ਸਰਵਿਸ ਅਨੁਸਾਰ ਬਣਦਿਆਂ ਅਚਨਚੇਤ ਛੁੱਟੀਆਂ ਦਾ ਪੱਤਰ ਜਾਰੀ ਕਰਨ ਸੰਬੰਧੀ 200/ਰੁਪੈ ਪ੍ਰਤੀ ਮਹੀਨਾ ਜਜ਼ੀਆ ਟੈਕਸ ਤੁਰੰਤ ਵਾਪਸ ਲੈਣ ਸੰਬੰਧੀ, ਓ. ਡੀ.ਐੱਲ. ਨਾਲ ਸੰਬੰਧਿਤ ਅਧਿਆਪਕਾਂ ਦੀਆਂ ਬਤੌਰ ਲੈਕਚਰਾਰ ਪ੍ਰਮੋਸ਼ਨਾਂ ਕਰਨ ਸੰਬੰਧੀ, ਨਵ-ਨਿਯੁਕਤ ਅਧਿਆਪਕ 3704, 2392 ਅਤੇ 4161ਅਧਿਆਪਕਾ ਤੇ ਪੰਜਾਬ ਦਾ ਪੁਰਾਣਾ ਪੇਅ ਸਕੇਲ ਲਾਗੂ ਕਰਨ ਸੰਬੰਧੀ ਅਤੇ ਪੀ.ਟੀ.ਆਈ. ਤੋਂ ਡੀ.ਪੀ.ਈ. ਦੀਆਂ ਪ੍ਰਮੋਸ਼ਨਾਂ ਕਰਨ ਸੰਬੰਧੀ ਆਦਿ ਮੰਗਾਂ ਦੇ ਹੱਲ ਲਈ ਮੀਟਿੰਗ ਕੀਤੀ ਸੀ ਅਤੇ ਅਧਿਕਾਰੀਆਂ ਵਲੋਂ ਇਨ੍ਹਾਂ ਮੰਗਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਸੀ ਪਰ ਦੋ ਮਹੀਨੇ ਬੀਤ ਜਾਣ ਤੇ ਇਕ ਵੀ ਮੰਗ ਹੱਲ ਨਹੀਂ ਕੀਤੀ ਗਈ। ਇਸ ਦੇ ਵਿਰੋਧ ’ਚ ਮਾਸਟਰ ਕੇਡਰ ਯੂਨੀਅਨ ਪੰਜਾਬ ਵਲੋਂ ਸੰਘਰਸ਼ ਕਰਨ ਦਾ ਐਲਾਨ ਕੀਤਾ ਅਤੇ 19 ਜਨਵਰੀ ਨੂੰ ਸੂਬੇ ਦੇ ਸਾਰੇ ਜ਼ਿਲ੍ਹਿਆ ’ਚ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਰਾਹੀਂ ਸਿੱਖਿਆ ਮੰਤਰੀ ਨੂੰ ਯਾਦ ਪੱਤਰ ਭੇਜੇ ਜਾਣਗੇ ਅਤੇ ਫਿਰ ਵੀ ਸਿੱਖਿਆ ਮੰਤਰੀ ਮੀਟਿੰਗ ਕਰਕੇ ਇਨ੍ਹਾਂ ਮੰਗਾਂ ਨੂੰ ਹੱਲ ਨਹੀਂ ਕਰਦੇ ਅਤੇ ਇਨ੍ਹਾਂ ਮੰਗਾਂ ਨੂੰ ਅਣਗੌਲਿਆਂ ਕਰਦੇ ਹਨ ਤਾਂ ਜਲਦੀ ਹੀ ਤਿੱਖੇ ਐਕਸ਼ਨ ਉਲੀਕੇ ਜਾਣਗੇ।
ਮਾਸਟਰ ਕੇਡਰ ਯੂਨੀਅਨ ਪੰਜਾਬ ਵਲੋਂ ਅਧਿਆਪਕਾ ਦੀਆਂ ਮੰਗਾਂ ਦੇ ਹੱਲ ਸੰਬੰਧੀ ਸੰਘਰਸ਼ ਦਾ ਐਲਾਨ
previous post