ਗੈਂਗਸਟਰ ਲਾਰੈਂਸ ਬਿਸਨੋਈ ਨੂੰ ਲਿਆਂਦਾ ਜਲੰਧਰ, ਮਿਲਿਆ 10 ਦਿਨ ਦਾ ਰਿਮਾਂਡ
ਜਲੰਧਰ, 21 ਅਕਤੂਬਰ : ਤਿੰਨ ਕਤਲਾਂ ਅਤੇ ਹਥਿਆਰਾਂ ਦੀ ਸਪਲਾਈ ਦੇ ਮਾਮਲੇ ’ਚ ਜਲੰਧਰ ਪੁਲਿਸ ਨੂੰ ਲੋੜੀਂਦੇ ਗੈਂਗਸਟਰ ਲਾਰੈਂਸ ਬਿਸਨੋਈ ਨੂੰ ਜਲੰਧਰ ਪੁਲਿਸ ਮੋਗਾ ਤੋਂ ਪ੍ਰੋਡਕਸਨ ਵਾਰੰਟ ’ਤੇ ਲੈ ਕੇ ਆਈ ਸੀ। ਜਲੰਧਰ ਪੁਲਿਸ ਨੇ ਉਸ ਦਾ 10 ਦਿਨ ਦਾ ਰਿਮਾਂਡ ਹਾਸਲ ਕਰ ਲਿਆ ਹੈ।
ਇਸ ਤੋਂ ਪਹਿਲਾਂ ਪੁਲਿਸ ਨੇ ਬਠਿੰਡਾ ਅਦਾਲਤ ’ਚ ਲਾਰੈਂਸ ਬਿਸਨੋਈ ਦੇ ਪ੍ਰੋਡਕਸਨ ਵਾਰੰਟ ਦੀ ਅਪੀਲ ਕੀਤੀ ਸੀ, ਪਰ ਉਦੋਂ ਲਾਰੈਂਸ ਦੇ ਵਕੀਲ ਨੇ ਪੰਜਾਬ ਪੁਲਿਸ ’ਤੇ ਝੂਠੇ ਐਨਕਾਊਂਟਰ ’ਚ ਉਸ ਨੂੰ ਮਰਵਾ ਦੇਣ ਜਾਂ ਦੂਸਰੀ ਗੈਂਗ ਦੇ ਹੱਥੋਂ ਹੱਤਿਆ ਹੋਣ ਦੇ ਖਦਸ਼ੇ ਦੇ ਚੱਲਦੇ ਇਸ ਦਾ ਵਿਰੋਧ ਕੀਤਾ ਸੀ।
ਇਸ ਤੋਂ ਬਾਅਦ ਪੁਲਿਸ ਨੂੰ ਲਾਰੈਂਸ ਬਿਸਨੋਈ ਦਾ ਪ੍ਰੋਡਕਸਨ ਵਾਰੰਟ ਨਹੀਂ ਮਿਲਿਆ ਸੀ। ਕੁਝ ਦਿਨ ਪਹਿਲਾਂ ਲੁਧਿਆਣਾ ’ਚ ਪੇਸ਼ੀ ਦੌਰਾਨ ਵੀ ਗੈਂਗਸਟਰ ਲਾਰੈਂਸ ਬਿਸਨੋਈ ਨੂੰ ਪ੍ਰੋਡਕਸਨ ਦੌਰਾਨ ’ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਪੁਲਿਸ ਕਾਮਯਾਬ ਨਹੀਂ ਹੋ ਸਕੀ।
ਸੁੱਕਰਵਾਰ ਨੂੰ ਮੋਗਾ ਦੀ ਅਦਾਲਤ ਤੋਂ ਗੈਂਗਸਟਰ ਲਾਰੈਂਸ ਬਿਸਨੋਈ ਦੇ ਪ੍ਰੋਡਕਸਨ ਵਾਰੰਟ ਪ੍ਰਾਪਤ ਹੋਏ, ਜਿਸ ਤੋਂ ਬਾਅਦ ਜਲੰਧਰ ਪੁਲਿਸ ਨੇ ਸਖਤ ਸੁਰੱਖਿਆ ਵਿਚਕਾਰ ਉਸ ਨੂੰ ਬਖਤਰਬੰਦ ਗੱਡੀਆਂ ’ਚ ਲੋਕਾਂ ਸਾਹਮਣੇ ਲਿਆਂਦਾ ਅਤੇ ਅਦਾਲਤ ’ਚ ਪੇਸ ਕੀਤਾ। ਇਸ ਦੌਰਾਨ ਅਦਾਲਤੀ ਕੰਪਲੈਕਸ ਪੂਰੀ ਤਰ੍ਹਾਂ ਪੁਲਿਸ ਛਾਉਣੀ ’ਚ ਤਬਦੀਲ ਕਰ ਦਿੱਤਾ ਗਿਆ।
.