*ਪਿੱਛਲੇ 24 ਘੰਟਿਆ ਵਿੱਚ ਸਬ-ਡਵੀਜ਼ਨ ਨੌਰਥ ਦੇ ਥਾਣਾ ਮਜੀਠਾ ਰੋਡ ਵੱਲੋਂ ਪੇਸ਼ਾਵਰਾਨਾਂ 02 ਝਪਟਮਾਰ ਕਾਬੂ ਅਤੇ ਥਾਣਾ ਸਿਵਲ ਲਾਈਨ ਵੱਲੋਂ ਨਜ਼ਾਇਜ਼ ਅਸਲ੍ਹਾ ਰੱਖਣ ਵਾਲੇ 02 ਕਾਬੂ।*
ਅੰਮ੍ਰਿਤਸਰ (ਗੁਰਮੀਤ ਸਿੰਘ ਰਾਜਾ )ਮਾਨਯੋਗ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਵੱਲੋਂ ਮਾੜੇ ਅਨਸਰਾਂ ਅਤੇ ਨਜ਼ਾਇਜ਼ ਅਸਲ੍ਹਾ ਰੱਖਣ ਵਾਲਿਆ ਖਿਲਾਫ਼ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀ ਪ੍ਰਭਜੋਤ ਸਿੰਘ ਵਿਰਕ, ਪੀ.ਪੀ.ਐਸ, ਏ.ਡੀ.ਸੀ.ਪੀ ਸਿਟੀ-2, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾ ਤੇ ਸ੍ਰੀ ਵਰਿੰਦਰ ਸਿੰਘ ਖੋਸਾ, ਪੀ.ਪੀ.ਐਸ, ਏ.ਸੀ.ਪੀ ਨੌਰਥ, ਅੰਮ੍ਰਿਤਸਰ ਦੀ ਨਿਗਰਾਨੀ ਹੇਠ *ਪਿੱਛਲੇ 24 ਘੰਟਿਆਂ ਵਿੱਚ ਥਾਣਾ ਮਜੀਠਾ ਰੋਡ ਅਤੇ ਥਾਣਾ ਸਿਵਲ ਲਾਈਨ ਵੱਲੋਂ ਹੇਠ ਲਿੱਖੇ ਮੁਕੱਦਮਿਆਂ ਵਿੱਚ ਪੇਸ਼ਾਵਰਾਨਾਂ ਝਪਟਮਾਰ ਅਤੇ ਨਜ਼ਾਇਜ਼ ਅਸਲ੍ਹਾਂ ਰੱਖਣ ਵਾਲਿਆ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।*
ਥਾਣਾ ਮਜੀਠਾ ਰੋਡ ਵੱਲੋਂ ਪੇਸ਼ਾਵਰਾਨਾਂ 02 ਝਪਟਮਾਰ ਕਾਬੂ।
*1) ਮੁਕੱਦਮਾ ਨੰਬਰ 27 ਮਿਤੀ 02.04.2023 ਜੁਰਮ 379-ਬੀ, 411, 34 ਭ:ਦ, ਥਾਣਾ ਮਜੀਠਾ ਰੋਡ, ਅੰਮ੍ਰਿਤਸਰ ।*
*ਗ੍ਰਿਫ਼ਤਾਰ ਦੋਸ਼ੀ:- 1. ਬਿੱਟੂ ਬਈਆ*
*2.ਅਜੈਬੀਰ ਸਿੰਘ
*ਬ੍ਰਾਮਦਗੀ:- ਐਕਟੀਵਾ ਰੰਗ ਕਾਲਾ (ਖੋਹਸੁਦਾ)*
ਇਹ ਮੁਕੱਦਮਾਂ ਸ੍ਰੀ ਮੁਨੀਸ਼ ਕੁਮਾਰ ਵਾਸੀ ਪ੍ਰੋਫੈਸਰ ਕਲੌਨੀ ਮਜੀਠਾ ਰੋਡ ਅੰਮ੍ਰਿਤਸਰ ਦੇ ਬਿਆਨ ਪਰ ਦਰਜ਼ ਰਜਿਸਟਰ ਹੋਇਆ ਕਿ ਉਹ, ਮਿਤੀ 01.04.2023 ਦੀ ਰਾਤ ਕਰੀਬ 09:00 ਵਜੇ ਆਪਣੇ, ਗੁਆਂਢੀ ਦੀ ਐਕਟੀਵਾ ਰੰਗ ਕਾਲਾ ਨੂੰ, ਮੰਗ ਕੇ ਖੰਡੇਵਾਲਾ ਚੌਂਕ, ਐਮ.ਐਸ ਸਕੂਲ ਦੇ ਲਾਗੇ ਡੇਅਰੀ ਤੋਂ ਦੁੱਧ ਲੈ ਕੇ ਰਾਤ ਵਕਤ ਕਰੀਬ 09:50 ਤੇ ਵਾਪਸ ਆ ਰਿਹਾ ਸੀ ਕਿ ਜਦੋਂ ਉਹ, 24 ਕੁਆਟਰ, ਨੇੜੇ ਗੁਰੁ ਨਾਨਕ ਹਸਪਤਾਲ, ਕੌਲ ਪਹੁੰਚਿਆ ਤਾਂ ਪਿੱਛੋਂ 03 ਨੌਜਵਾਨ, ਮੋਟਰਸਾਈਕਲ ਪਲਟੀਨਾ ਤੇ ਆਏ, ਜਿੰਨਾਂ ਨੇ ਮੂੰਹ ਡੱਕੇ ਹੋਏ ਸਨ ਤੇ ਉਸ ਪਾਸੋਂ ਜਬਰਦਸਤੀ ਐਕਟੀਵਾ ਖੋਹ ਕੇ ਡਾ.ਅੰਬੇਦਕਰ, ਚੌਂਕ ਫਤਿਹਗੜ ਚੂੜੀਆਂ ਰੋਡ ਵੱਲ ਨੂੰ ਚੱਲੇ ਗਏ। ਜਿਸਤੇ ਮੁਕੱਦਮਾਂ ਦਰਜ਼ ਰਜਿਸਟਰ ਕੀਤਾ ਗਿਆ। ਮੁਕੱਦਮਾਂ ਵਿੱਚ ਲੋੜੀਂਦੇ 03 ਦੋਸ਼ੀਆਂ ਵਿੱਚੋ 02 ਦੋਸ਼ੀ ਬਿੱਟੂ ਬਈਆ ਅਤੇ ਅਜੈਬੀਰ ਸਿੰਘ ਉਰਫ ਅਜੈ ਨੂੰ ਥਾਣਾ ਸਦਰ, ਅੰਮ੍ਰਿਤਸਰ ਵਿੱਚ ਦਰਜ਼ ਮੁਕੱਦਮਾਂ ਨੰਬਰ 110 ਮਿਤੀ 13.04.2023 ਜੁਰਮ 379-ਬੀ, 411 ਭ:ਦ 25-54-59 ਅਸਲਾ ਐਕਟ, ਵਿੱਚ ਥਾਣਾ ਸਦਰ ਵੱਲੋਂ ਮਿਤੀ 17.04.2023 ਨੂੰ ਗ੍ਰਿਫਤਾਰ ਹੋ ਚੁੱਕੇ ਹਨ ਤੇ ਇਸ ਮੁਕੱਦਮਾਂ ਦੀ ਪੁੱਛਗਿੱਛ ਦੌਰਾਨ ਗ੍ਰਿਫ਼ਤਾਰ ਦੋਸ਼ੀਆਂ ਨੇ ਕਬੂਲ ਕੀਤਾ ਕਿ ਗੁਰੂ ਨਾਨਕ ਹਸਪਤਾਲ ਦੇ ਨੇੜਿਉ ਇੱਕ ਐਕਟੀਵਾ ਖੋਹ ਦੀ ਵਾਰਦਾਤ ਨੂੰ ਆਪਣੇ ਤੀਸਰੇ ਸਾਥੀ ਨਾਲ ਅੰਜ਼ਾਮ ਦਿੱਤਾ ਸੀ।
ਇਹਨਾਂ ਦੋਨਾਂ ਦੋਸ਼ੀਆਂ ਨੂੰ ਮਿਤੀ 22-05-2023 ਨੂੰ ਪ੍ਰੋਡੰਕਸ਼ਨ ਵਰੰਟ ਪਰ ਕੇਂਦਰੀ ਜੇਲ, ਅੰਮ੍ਰਿਤਸਰ ਤੋਂ ਲਿਆ ਕੇ ਗ੍ਰਿਫਤਾਰ ਕੀਤਾ ਹੈ। ਗ੍ਰਿਫ਼ਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਤਲ ਵਿੱਚ ਪੇਸ਼ ਕਰਕੇ 02 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਰਿਮਾਂਡ ਦੌਰਾਨ ਇਹਨਾਂ ਪਾਸੋਂ ਬਾਰੀਕੀ ਨਾਲ ਪੁੱਛਗਿੱਛ ਕਰਨ ਤੇ ਮੁਕੱਦਮਾਂ ਵਿੱਚ ਖੋਹ ਹੋਈ ਐਕਟੀਵਾ ਸਕੂਟੀ ਨੂੰ ਅੱਜ ਮਿਤੀ 23.05.2023 ਬ੍ਰਾਮਦ ਕੀਤਾ ਗਿਆ ਹੈ। ਇਹਨਾਂ ਦੇ ਤੀਸਰੇ ਸਾਥੀ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਰਹੀ ਹੈ। ਤਫ਼ਤੀਸ਼ ਜਾਰੀ ਹੈ।
*ਗ੍ਰਿਫਤਾਰ ਦੋਸ਼ੀਆਂ ਖਿਲਾਫ ਪਹਿਲਾਂ ਦਰਜ਼ ਮੁਕੱਦਮਿਆਂ ਦਾ ਵੇਰਵਾ:-*
*ਗ੍ਰਿਫ਼ਤਾਰ ਦੋਸ਼ੀ ਬਿੱਟੂ ਬਈਆ ਖਿਲਾਫ਼ ਦਰਜ਼ ਮੁਕੱਦਮੇਂ:-*
*1. ਮੁਕੱਦਮਾ ਨੰ 69 ਮਿਤੀ 05.06.2020 ਜੁਰਮ* 336,427,506,148,149 ਭ:ਦ 25/54/59 ਅਸਲਾ ਐਕਟ, ਥਾਣਾ ਮਜੀਠਾ ਰੋਡ,
ਅੰਮ੍ਰਿਤਸਰ ।
*2. ਮੁਕੱਦਮਾ ਨੰ 110 ਮਿਤੀ 23.04.2023 ਜੁਰਮ* 379-ਬੀ, 411 ਭ:,ਦ 25/54/59 ਅਸਲਾ ਐਕਟ, ਥਾਣਾ ਸਦਰ, ਅੰਮ੍ਰਿਤਸਰ ।
*3. ਰਪਟ ਨੰਬਰ 18 ਮਿਤੀ 01.04.2022 ਜੁਰਮ* 107/151 ਸੀ.ਆਰ.ਪੀ.ਸੀ. ਥਾਣਾ ਰਣਜੀਤ ਐਵੀਨਿਊ ਅੰਮ੍ਰਿਤਸਰ ।
*ਗ੍ਰਿਫ਼ਤਾਰ ਦੋਸ਼ੀ ਅਜੈਬੀਰ ਸਿੰਘ ਖਿਲਾਫ ਪਹਿਲਾਂ ਦਰਜ਼ ਮੁਕੱਦਮੇਂ:-*
*1. ਮੁਕੱਦਮਾ ਨੰ 144 ਮਿਤੀ 14.09.2022 ਜੁਰਮ 379,411,473* ਭ:ਦ ਥਾਣਾ, ਮਜੀਠਾ ਰੋਡ, ਅੰਮ੍ਰਿਤਸਰ।
*2. ਮੁਕੱਦਮਾ ਨੰ 110 ਮਿਤੀ 23.04.2023 ਜੁਰਮ* 379-ਬੀ,411 ਭ:ਦ 25-54-59 ਅਸਲਾ ਐਕਟ, ਥਾਣਾ ਸਦਰ, ਅੰਮ੍ਰਿਤਸਰ ।