ਗੁਰਪ੍ਰੀਤ ਸਿੰਘ ਸਿੱਧੂ
ਜ਼ੀਰਾ, 18 ਜਨਵਰੀ : ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਫਿਰੋਜ਼ਪੁਰ ਦੀ ਅਹਿਮ ਮੀਟਿੰਗ ਕਾਮਰੇਡ ਜਰਨੈਲ ਸਿੰਘ ਭਵਨ ਬੱਸ ਸਟੈਂਡ ਫਿਰੋਜ਼ਪੁਰ ਸ਼ਹਿਰ ਵਿਖੇ ਜਿ਼ਲ੍ਹਾ ਕੋਆਰਡੀਨੇਟਰ ਸੁਬੇਗ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਮੁਲਾਜ਼ਮ ਅਤੇ ਪੈਂਨਸ਼ਨਰਜ ਜਥੇਬੰਦੀਆਂ ਦੀ ਵੱਡੀ ਪੱਧਰ ਤੇ ਸ਼ਮੂਲੀਅਤ ਨੂੰ ਵੇਖਦਿਆਂ ਸਾਂਝਾ ਫਰੰਟ ਦੇ ਅਹੁਦੇਦਾਰਾਂ ਦਾ ਵਿਸਥਾਰ ਕੀਤਾ ਗਿਆ।ਜਿਸ ਵਿੱਚ ਸਾਬਕਾ ਡੀਐਸਪੀ ਪੰਜਾਬ ਪੁਲਿਸ ਜਸਪਾਲ ਸਿੰਘ ਪੁਲਿਸ ਪੈਨਸ਼ਨਰ ਨੂੰ ਸਹਾਇਕ ਕੋਆਰਡੀਨੇਟਰ, ਕਸ਼ਮੀਰ ਸਿੰਘ ਜੇਲ ਪੈਨਸ਼ਨਰ ਅਡੀਸ਼ਨਲ ਜਰਨਲ ਸਕੱਤਰ, ਗੁਰਦੇਵ ਸਿੰਘ ਸਿੱਧੂ ਡਰੇਨਜ ਵਿਭਾਗ ਪ੍ਰੈਸ ਸਕੱਤਰ ਅਤੇ ਪੈਨਸ਼ਨਰ ਆਗੂ ਕਿਸ਼ਨ ਚੰਦ ਜਾਗੋਵਾਲੀਆਂ ਨੂੰ ਜੱਥੇਬੰਦਕ ਸਕੱਤਰ ਨਿਯੁਕਤ ਕੀਤਾ ਗਿਆ। ਮੀਟਿੰਗ ਦੌਰਾਨ ਆਗੂਆਂ ਨੇ ਸਰਕਾਰ ਦੀਆਂ ਮੁਲਾਜ਼ਮ ਅਤੇ ਪੈਂਨਸ਼ਨਰਜ ਵਿਰੋਧੀ ਨੀਤੀਆਂ ਦੇ ਵਿਰੋਧ ਵਿੱਚ ਸਾਂਝਾ ਸੰਘਰਸ਼ ਕਰਨ ਤੇ ਜ਼ੋਰ ਦਿੱਤਾ । ਆਗੂਆਂ ਨੇ ਕਿਹਾ ਕਿ ਸੰਘਰਸ਼ ਦੀਆਂ ਤਾਰੀਖਾਂ ਦਾ ਐਲਾਨ ਜਲਦੀ ਕਰ ਦਿੱਤਾ ਜਾਵੇਗਾ ਅਤੇ ਪੰਜਾਬ ਸਰਕਾਰ ਦੀਆਂ ਲੋਕ ਅਤੇ ਮੁਲਾਜ਼ਮ ਪੈਂਨਸ਼ਨਰਜ ਮਾਰੂ ਨੀਤੀਆਂ ਅਤੇ ਝੂਠੀਆਂ ਭਰਤੀਆਂ ਦੇ ਛਲਾਵੇ ਜੱਗ ਜ਼ਾਹਿਰ ਕੀਤੇ ਜਾਂਣਗੇ । ਇਥੇ ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਸਟੇਟ ਕਨਵੀਨਰ ਭਜਨ ਸਿੰਘ ਗਿੱਲ,, ਸੁਖਮੰਦਰ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋ ਕੇ ਮੁਲਾਜ਼ਮ ਅਤੇ ਪੈਂਨਸ਼ਨਰਜ ਜਥੇਬੰਦੀਆਂ ਦੇ ਆਗੂਆਂ ਨੂੰ ਵਧਾਈ ਦਿੰਦੇ ਹੋਏ ਸਾਝਾ ਫ਼ਰੰਟ ਫਿਰੋਜ਼ਪੁਰ ਨੂੰ ਪ੍ਰਮਾਣਿਕਤਾ ਦਿੱਤੀ । ਮੀਟਿੰਗ ਵਿੱਚ ਆਹੁਦੇਦਾਰਾਂ ਤੋਂ ਇਲਾਵਾ ਖਜਾਨ ਸਿੰਘ ਪ੍ਰਧਾਨ ਪੈਂਨਸ਼ਨਰਜ ਐਸੋਸੀਏਸ਼ਨ,ਮਹਿੰਦਰ ਸਿੰਘ ਧਾਲੀਵਾਲ ਸੂਬਾ ਜਰਨਲ ਸਕੱਤਰ ਪੰਜਾਬ ਫਾਰੇਸਟ ਪੈਂਨਸ਼ਨਰਜ ਐਸੋਸੀਏਸ਼ਨ, ਅਜੀਤ ਸਿੰਘ ਸੋਢੀ ਜਨਰਲ ਸਕੱਤਰ ਪੈਂਨਸ਼ਨਰਜ ਵੈਲਫੇਅਰ ਐਸੋਸੀਏਸ਼ਨ , ਉਮ ਪ੍ਰਕਾਸ਼ ਪ੍ਰਧਾਨ ਪੰਜਾਬ ਰੋਡਵੇਜ਼ ਪੈਂਨਸ਼ਨਰਜ , ਹਰਬੰਸ ਸਿੰਘ ਵਣ ਵਿਭਾਗ ਪੈਂਨਸ਼ਨਰਜ , ਮਲਕੀਤ ਚੰਦ ਪਾਸੀ ਪੰਜਾਬ ਰੋਡਵੇਜ਼, ਮਨਜੀਤ ਸਿੰਘ ਜੇਲ ਪੁਲਿਸ ਪੈਨਸ਼ਨਰ, ਮੁਖਤਿਆਰ ਸਿੰਘ ਪੁਲਿਸ ਪੈਂਨਸ਼ਨਰਜ, ਜਗਦੀਪ ਸਿੰਘ ਮਾਂਗਟ ਜ਼ਿਲ੍ਹਾ ਜਨਰਲ ਸਕੱਤਰ ਪਸਸਫ, ਆਦਿ ਹਾਜ਼ਰ ਸਨ।