ਹੁਸ਼ਿਆਰਪੁਰ, 9 ਜੂਨ, (ਤਰਸੇਮ ਦੀਵਾਨਾ)
ਦਰਬਾਰ ਪੀਰ ਬਾਬਾ ਗੌਂਸਪਾਕ ਤੇ ਲੱਖ ਦਾਤਾ ਪੀਰ ਜੀ ਦੇ ਦਰਬਾਰ ਪਿੰਡ ਮਾਨਾ ਵਿਖੇ ਬਾਬਾ ਜਸਬੀਰ ਦਾਸ ਸਾਬਰੀ ਜੀ ਖਾਨ ਖਾਨਾਂ ਵਾਲਿਆਂ ਦੀ ਸਰਪ੍ਰਸਤੀ ਹੇਠ ਅਤੇ ਦਰਬਾਰ ਦੇ ਮੁੱਖ ਸੇਵਾਦਾਰ ਹੈਪੀ ਸਾਂਈਂ ਜੀ ਗੱਦੀ ਨਸ਼ੀਨ ਦੀ ਦੇਖ ਰੇਖ ਹੇਠ ਸਾਲਾਨਾ ਜੋੜ ਮੇਲਾ 12 ਜੂਨ ਨੂੰ ਨਗਰ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬੜੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਜਿਸ ਸਬੰਧੀ ਇੱਕ ਵਿਸ਼ੇਸ਼ ਮੀਟਿੰਗ ਹੈਪੀ ਸਾਈਂ ਦੀ ਅਗਵਾਈ ਵਿੱਚ ਕੀਤੀ ਗਈ।
ਜਾਣਕਾਰੀ ਦਿੰਦਿਆਂ ਹੈਪੀ ਸਾਈਂ ਜੀ ਨੇ ਦੱਸਿਆ ਕਿ ਜੋੜ ਮੇਲੇ ਤੋਂ ਇਕ ਦਿਨ ਪਹਿਲਾਂ 11 ਜੂਨ ਨੂੰ ਮਹਿੰਦੀ ਦੀ ਰਸਮ ਅਤੇ ਚਿਰਾਗ਼ ਰੌਸ਼ਨ ਕਰਨ ਦੀ ਰਸਮ ਨਿਭਾਈ ਜਾਵੇਗੀ। ਜੋੜ ਮੇਲੇ ਵਾਲੇ ਦਿਨ 12 ਜੂਨ ਨੂੰ ਸਵੇਰ ਵੇਲੇ ਝੰਡਾ ਚੜ੍ਹਾਉਣ ਅਤੇ ਦਰਬਾਰ ਤੇ ਚਾਦਰ ਚੜ੍ਹਾਉਣ ਦੀ ਰਸਮ ਹੈਪੀ ਸਾਈਂ ਜੀ ਅਤੇ ਸਮੂਹ ਸੰਗਤਾਂ ਵੱਲੋਂ ਅਦਾ ਕਰਨ ਉਪਰੰਤ ਦੁਪਹਿਰ ਵੇਲੇ ਸੰਗਤਾਂ ਵਾਸਤੇ ਅਤੁੱਟ ਲੰਗਰ ਵਰਤਾਇਆ ਜਾਵੇਗਾ। ਉਪਰੰਤ ਰਾਤ 7 ਵਜੇ ਤੋਂ ਦੇਰ ਰਾਤ ਤੱਕ ਸੂਫ਼ੀਆਨਾ ਮਹਿਫਿਲ ਸਜਾਈ ਜਾਵੇਗੀ। ਜਿਸ ਵਿੱਚ ਵੱਖ ਵੱਖ ਕਵਾਲ ਅਤੇ ਨਕਾਲ ਪਾਰਟੀਆਂ ਆਪਣਾ ਪ੍ਰੋਗਰਾਮ ਪੇਸ਼ ਕਰਨਗੀਆਂ। ਜੋੜ ਮੇਲੇ ਦੌਰਾਨ ਸੰਜੀਵ ਅੱਤੋਵਾਲ ਵੱਲੋਂ ਸਟੇਜ ਸੰਚਾਲਕ ਦੀ ਭੂਮਿਕਾ ਨਿਭਾਈ ਜਾਵੇਗੀ। ਆਈਆਂ ਹੋਈਆਂ ਕੱਵਾਲ ਅਤੇ ਨਕਾਲ ਪਾਰਟੀਆਂ ਸਮੇਤ ਹੋਰ ਮਹਾਨ ਸ਼ਖਸ਼ੀਅਤਾਂ ਅਤੇ ਸੇਵਾਦਾਰਾਂ ਨੂੰ ਬਾਬਾ ਜੀ ਵੱਲੋਂ ਵਿਸ਼ੇਸ਼ ਸਨਮਾਨਿਤ ਕੀਤਾ ਜਾਵੇਗਾ।
ਕੈਪਸ਼ਨ : ਜੋੜ ਮੇਲੇ ਸਬੰਧੀ ਹੋਈ ਮੀਟਿੰਗ ਦੌਰਾਨ ਹਾਜ਼ਰ ਹੈਪੀ ਸਾਂਈਂ ਅਤੇ ਹੋਰ ਸੰਗਤਾਂ । ਫੋਟੋ ਅਜਮੇਰ