ਅੰਮ੍ਰਿਤਸਰ ( ਰਣਜੀਤ ਸਿੰਘ ਮਸੌਣ)
30 ਸਾਲ ਤੋਂ ਲੈ ਕੇ 100 ਸਾਲ ਤੱਕ ਦੇ ਵੱਖ-ਵੱਖ ਖੇਡਾਂ ਨਾਲ ਸਬੰਧਤ ਮਾਸਟਰਜ਼ ਮਹਿਲਾਂ ਪੁਰਸ਼ ਖਿਡਾਰੀਆਂ ਦਾ ਮਾਣ ਤਾਣ ਕਰਨ ਵਾਲੇ ਸਿਰਮੌਰ ਸੰਸਥਾ ਪੰਜਾਬ ਸਟੇਟ ਮਾਸਟਰਜ਼ ਵੈਟਰਨਜ਼ ਪਲੇਅਰਜ਼ ਟੀਮ (ਐਨਜੀਓ) ਦੇ ਸਮੁੱਚੇ ਸਰਕਦਾ ਅਹੁੱਦੇਦਾਰਾਂ ਤੇ ਮੈਂਬਰਾਂ ਦੇ ਵੱਲੋਂ ਸਰਬ ਸੰਮਤੀ ਦੇ ਨਾਲ ਅਗਲੇਰੇ 2 ਵਰ੍ਹਿਆਂ ਦੇ ਲਈ ਮੁੱੜ ਅਹੁੱਦੇਦਾਰਾਂ ਦੀ ਚੋਣ ਕੀਤੀ ਹੈ। ਜਿਸ ਅਨੁਸਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡੀਨ ਸਟੂਡੈਂਟ ਵੈਲਫੇਅਰ ਪ੍ਰੋਫੈਸਰ ਡਾ. ਪ੍ਰੀਤ ਮਹਿੰਦਰ ਸਿੰਘ ਬੇਦੀ ਨੂੰ ਚੀਫ ਪੈਟਰਨ, ਪ੍ਰਿੰਸੀਪਲ ਹਰਜਿੰਦਰਪਾਲ ਕੌਰ ਕੰਗ ਐਮ.ਡੀ. ਐਸ.ਜੀ.ਆਰ.ਡੀ. ਇੰਸਟੀਚਿਊਟਸ ਪੰਧੇਰ ਨੂੰ ਪੈਟਰਨ, ਕੌਮੀ ਹਾਕੀ ਖਿਡਾਰਨ ਸੰਦੀਪ ਕੌਰ ਵਿੱਕੀ ਸੰਧੂ ਨੂੰ ਪ੍ਰਧਾਨ, ਉੱਘੇ ਖੇਡ ਪ੍ਰਮੋਟਰ ਅਜੀਤ ਸਿੰਘ ਰੰਧਾਵਾ ਨੂੰ ਕੰਨਵੀਨਰ, ਅਵਤਾਰ ਸਿੰਘ ਜੀਐਨਡੀਯੂ ਨੂੰ ਪ੍ਰਚਾਰ ਸਕੱਤਰ, ਮੈਡਮ ਮਾਨਸੀ ਖੰਨਾ ਨੂੰ ਜੁਆਇੰਟ ਸੈਕਟਰੀ, ਮਹਿੰਦਰ ਸਿੰਘ ਵਿਰਕ ਨੂੰ ਜ਼ਿਲ੍ਹਾ ਪ੍ਰਧਾਨ, ਸਰਪੰਚ ਕਸ਼ਮੀਰ ਸਿੰਘ ਗਿੱਲ ਨੂੰ ਸਲਾਹਕਾਰ, ਜੀ.ਐਸ. ਸੰਧੂ ਨੂੰ ਆਰਗੇਨਾਈਜਿੰਗ ਸੈਕਟਰੀ, ਪ੍ਰਿੰਸੀਪਲ ਕਮ ਐਮ.ਡੀ. ਗੁਰਚਰਨ ਸਿੰਘ ਸੰਧੂ ਤੇ ਉਪਕਾਰ ਸਿੰਘ ਸੰਧੂ ਨੂੰ ਮੁੱਖ ਸਲਾਹਕਾਰ ਨਿਯੁੱਕਤ ਕੀਤਾ ਗਿਆ ਹੈ। ਜਦੋਂ ਕਿ ਮੈਡਮ ਰੀਨਾ ਬਜਾਜ਼ ਤਰਨ ਤਾਰਨ, ਮੈਡਮ ਮਨਜੀਤ ਕੌਰ ਬਟਾਲਾ, ਕਮਲਜੀਤ ਕੌਰ ਸੁਲਤਾਨਪੁਰ ਲੋਧੀ, ਰਮਨੀ ਪਠਾਨਕੋਟ, ਸਵਰਨ ਸਿੰਘ, ਪ੍ਰੇਮ ਸਿੰਘ ਭੱਟੀ, ਤ੍ਰਿਲੋਕ ਕੁਮਾਰ ਸੱਭਰਵਾਲ ਆਦਿ ਨੂੰ ਬਤੌਰ ਮੈਂਬਰਾਂ ਦੇ ਤੌਰ ਤੇ ਸ਼ਾਮਲ ਕੀਤਾ ਗਿਆ। ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਸੰਸਥਾ ਪੰਜਾਬ ਸਟੇਟ ਮਾਸਟਰਜ਼ ਵੈਟਰਨਜ਼ ਪਲੇਅਰਜ਼ ਟੀਮ (ਐਨਜੀਓ) ਦੇ ਨਵਨਿਯੁੱਕਤ ਚੀਫ ਪੈਟਰਨ ਤੇ ਜੀਐਨਡੀਯੂ ਦੇ ਡੀਨ ਸਟੂਡੈਂਟ ਵੈਲਫੇਅਰ ਪ੍ਰੋ. ਡਾ. ਪ੍ਰੀਤ ਮਹਿੰਦਰ ਸਿੰਘ ਬੇਦੀ ਨੇ ਕਿਹਾ ਕਿ ਸੰਸਥਾ ਦੇ ਵੱਲੋਂ ਜਿਹੜੀ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ। ਉਹ ਉਸ ਨੂੰ ਤਨ ਮਨ ਦੇ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਸੰਸਥਾ ਪੰਜਾਬ ਸਟੇਟ ਮਾਸਟਰਜ਼ ਵੈਟਰਨਜ਼ ਪਲੇਅਰਜ਼ ਟੀਮ (ਐਨਜੀਓ) ਮਾਸਟਰਜ਼ ਤੇ ਵੈਟਰਨਜ਼ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਤੇ ਸਮੇਂ ਸਮੇਂ ਤੇ ਉਨ੍ਹਾਂ ਦਾ ਬਣਦਾ ਮਾਨ-ਸਨਮਾਨ ਕਰਨ ਵਾਲੀ ਇੱਕ ਮਾਤਰ ਸੰਸਥਾ ਹੈ। ਜਿਸ ਦੀ ਨਾ ਤਾਂ ਕੋਈ ਹੋਰ ਬ੍ਰਾਂਚ ਹੈ ਤੇ ਨਾ ਹੀ ਕੋਈ ਦੂਜੀ ਬਾਡੀ ਹੈ। ਉਨ੍ਹਾਂ ਕਿਹਾ ਕਿ ਖੇਡ ਖੇਤਰ ਨੂੰ ਪਹਿਲਾਂ ਨਾਲੋਂ ਹੋਰ ਵੀ ਉਤਸ਼ਾਹਿਤ ਤੇ ਪ੍ਰਫੁੱਲਤ ਕਰਨ ਵਾਸਤੇ ਜ਼ੋ ਉਪਰਾਲੇ ਕੀਤੇ ਜਾ ਰਹੇ ਹਨ, ਉਹ ਬਹੁਤ ਹੀ ਸ਼ਾਨਦਾਰ ਤੇ ਬੇਮਿਸਾਲ ਹਨ। ਉਨ੍ਹਾਂ ਦੱਸਿਆਂ ਕਿ ਸੰਸਥਾ ਦੇ ਵੱਲੋਂ ਵੱਖ-ਵੱਖ ਸ਼ਖਸ਼ੀਅਤਾਂ ਨੂੰ ਸਨਮਾਨਿਤ ਕੀਤੇ ਜਾਣ ਦੇ ਸ਼ੁਰੂ ਕੀਤੇ ਗਏ ਸਿਲਸਿਲੇ ਤਹਿਤ ਇਸ ਵਾਰ ਦੇਸ਼ ਨੂੰ ਕੌਮੀ ਤੇ ਕੌਮਾਂਤਰੀ ਪੱਧਰ ਦੇ ਖਿਡਾਰੀ ਦੇਣ ਵਾਲੀ ਪੰਜਾਬ ਪੁਲਿਸ ਦੀ ਪੰਜਾਬ ਆਰਮਡ ਪੁਲਿਸ (ਪੀਏਪੀ) ਦੇ ਏ.ਡੀ.ਜੀ.ਪੀ ਐਮ.ਐਫ. ਫਾਰੂਖੀ ਆਈ.ਪੀ.ਐਸ., ਦੇਸ਼ ਦੀ ਪਹਿਲੀ ਮਹਿਲਾਂ ਸ਼ਾਰਪ ਸ਼ੂਟਰ ਤੇ ਮਿਸੇਜ਼ ਇੰਡੀਆ (ਕੈਪਟਨ ਰਿਟਾ.) ਜ਼ਸਮੀਤ ਚੌਹਾਨ, ਜੀਐਨਡੀਯੂ ਦੇ ਡਾਇਰੈਕਟਰ ਸਪੋਰਟਸ ਕੰਵਰ ਮਨਦੀਪ ਸਿੰਘ ਢਿੱਲੋਂ, ਕੌਮਾਂਤਰੀ ਖਿਡਾਰੀ ਤੇ ਜੱਜ ਡਾ. ਜੇ.ਐਲ. ਸ਼ਰਮਾ, ਉੱਘੇ ਖੇਡ ਪ੍ਰਮੋਟਰ ਗੁਰਿੰਦਰ ਸਿੰਘ ਮੱਟੂ ਆਦਿ ਨੂੰ ਉਚੇਚੇ ਤੌਰ ਤੇ ਸਨਮਾਨਿਤ ਕਰਨ ਦੇ ਨਾਲ-ਨਾਲ ਮਿਸਾਲੀ ਸਨਮਾਨ ਸਮਾਰੋਹ ਕਰਵਾ ਕੇ ਕਿਸੇ ਵੀ ਪ੍ਰਕਾਰ ਦੇ ਸਰਕਾਰੀ ਤੇ ਗੈਰ ਸਰਕਾਰੀ ਮਾਨ ਸਨਮਾਨ ਤੋਂ ਵਾਂਝੇ ਮਹਿਲਾਂ ਪੁਰਸ਼ ਮਾਸਟਰਜ਼ ਖਿਡਾਰੀਆਂ ਅਤੇ ਖੇਡ ਸੰਸਥਾਵਾਂ ਦੇ ਸਰਕਦਾ ਅਹੁੱਦੇਦਾਰਾਂ ਤੇ ਮੈਂਬਰਾਂ ਨੂੰ ਨਵਾਜਿਆ ਜਾਵੇਗਾ। ਜਦੋਂ ਕਿ ਆਉਣ ਵਾਲੇ ਦਿਨਾਂ ਦੌਰਾਨ ਆਸਟ੍ਰੇਲੀਆ ਅਤੇ ਕੈਨੇਡਾ ਵਿਖੇ ਖੇਡ ਪ੍ਰਤੀਯੋਗਤਾ ਵਿੱਚ ਸ਼ਮੂਲੀਅਤ ਕਰਨ ਦਾ ਸੁਭਾਗ ਪ੍ਰਾਪਤ ਕਰਨ ਵਾਲੇ ਮਾਸਟਰਜ਼ ਐਥਲੀਟਾਂ ਮਹਿੰਦਰ ਸਿੰਘ ਵਿਰਕ ਅਤੇ ਸਰਪੰਚ ਕਸ਼ਮੀਰ ਸਿੰਘ ਨੂੰ ਵਿਸ਼ੇਸ਼ ਵਿਦਾਇਗੀ ਵੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੰਸਥਾ ਦੀ ਬੀਤੇ ਸਮੇਂ ਦੀ ਕਾਰਜਸ਼ੈਲੀ ਬਹੁਤ ਹੀ ਬੇਹਤਰ ਰਹੀ ਹੈ ਤੇ ਆਉਣ ਵਾਲੇ ਸਮੇਂ ਦੌਰਾਨ ਇਸ ਦੀਆਂ ਪ੍ਰਾਪਤੀਆਂ ਦਾ ਗ੍ਰਾਫ ਪਹਿਲਾਂ ਨਾਲੋਂ ਹੋਰ ਵੀ ਉੱਚਾ ਹੋਵੇਗਾ। ਉਨ੍ਹਾਂ ਕਿਹਾ ਕਿ ਸੰਸਥਾ ਵੱਲੋਂ ਆਉਣ ਵਾਲੇ ਸਮੇਂ ਦੌਰਾਨ ਕਰਵਾਏ ਜਾਣ ਵਾਲੇ ਪ੍ਰੋਗਰਾਮਾਂ ਦੀ ਰੂਪ ਰੇਖਾ ਹੁਣ ਤੋਂ ਹੀ ਤੈਅ ਕਰਕੇ ਬਹੁਤ ਜਲਦ ਜਨਤਕ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਸਮੁੱਚੇ ਸਿਲਸਿਲੇ ਨੂੰ ਅਮਲੀ ਜਾਮਾ ਪਹਿਨਾਉਣ ਲਈ ਵੱਖ ਵੱਖ ਪ੍ਰਕਾਰ ਦੀਆਂ ਕਮੇਟੀਆਂ ਦਾ ਵੀ ਗੱਠਨ ਕੀਤਾ ਜਾਵੇਗਾ।
ਫੋਟੋ ਕੈਪਸ਼ਨ :- ਨਵ ਨਿਯੁੱਕਤ ਚੀਫ ਪੈਟਰਨ ਪ੍ਰੋ. ਡਾ. ਪ੍ਰੀਤ ਮਹਿੰਦਰ ਸਿੰਘ ਬੇਦੀ ਹੋਰ ਚੁਣੇ ਗਏ ਅਹੁੱਦੇਦਾਰਾਂ ਤੇ ਮੈਂਬਰਾਂ ਦੇ ਨਾਲ।