ਗੁਰਪ੍ਰੀਤ ਸਿੰਘ ਸਿੱਧੂ
ਜ਼ੀਰਾ, 18 ਜਨਵਰੀ : ਹਲਕਾ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆਂ ਦੇ ਸਪੱੁਤਰ ਯੂਥ ਆਗੂ ਸ਼ੰਕਰ ਕਟਾਰੀਆਂ ਜਿੱਥੇ ਜ਼ੀਰਾ ਦੀ ਰਾਜਨੀਤੀ ‘ਚ ਆਪਣੇ ਪਿਤਾ ਦੀਆਂ ਸਰਗਰਮੀਆਂ ਵਿੱਚ ਸਹਿਯੋਗ ਦੇ ਰਹੇ ਹਨ, ਉੱਥੇ ਹੀ ਉਨਾਂ ਵੱਲੋਂ ਵਰਕਰਾਂ ਅਤੇ ਆਗੂਆਂ ਨਾਂਲ ਆਪਸੀ ਤਾਲਮੇਲ ਕਰਕੇ ਪਾਰਟੀ ਦੀਆਂ ਸਰਗਮੀਆਂ ਨੂੰ ਬਾਖੂਬੀ ਨਿਭਾਇਆ ਜਾ ਰਿਹਾ ਹੈ। ਇੰਨਾਂ ਸ਼ਬਦਾ ਦਾ ਪ੍ਰਗਟਾਵਾ ਪਾਰਟੀ ਦੇ ਸੀਨੀਅਰ ਆਗੂ ‘ਤੇ ਪ੍ਰਧਾਨ ਇੰਦਰਜੀਤ ਸਿੰਘ ਬੁੱਟਰ, ਮੀਤ ਪ੍ਰਧਾਨ ਮਨਦੀਪ ਸਿੰਘਸ ਸਰਾਂ ਪੈਸਟੀਸਾਈਡ ਤੇ ਫਰਟੀਲਾਈਜ਼ਰ ਯੂਨੀਅਨ ਜ਼ੀਰਾ, ਮੇਜਰ ਸਿੰਘ ਭੁੱਲਰ ਪੀ.ਏ ਵਿਧਾਇਕ ਨਰੇਸ਼ ਕਟਾਰੀਆਂ ਜ਼ੀਰਾ, ਪ੍ਰਧਾਨ ਗੁਰਪ੍ਰੀਤ ਸਿੰਘ ਗੋਪੀ ਗਿੱਲ ਟਰੱਕ ਯੂਨੀਅਨ ਜ਼ੀਰਾ, ਪ੍ਰਧਾਨ ਗੁਰਚਰਨ ਸਿੰਘ ਢਿੱਲੋਂ ਆੜਤੀ ਐਸੋਸੀਏਸ਼ਨ ਜ਼ੀਰਾ, ਆਪ ਆਗੂ ਸੁੱਖ ਜ਼ੀਰਾ ਨੇ ਜ਼ੀਰਾ ਵਿਖੇ ‘‘ਦੇਸ਼ ਸੇਵਕ‘‘ ਨਾਲ ਗੱਲਬਾਤ ਕਰਦਿਆਂ ਕੀਤਾ। ਉਨਾਂ ਕਿਹਾ ਕਿ ਸ਼ੰਕਰ ਕਟਾਰੀਆਂ ‘ਚ ਰਾਜਨੀਤੀ ਦੇ ਪਿਤਾ ਪੁਰਖੀ ਗੁਣ ਹਨ, ਜਿਸ ਕਰਕੇ ਉਹ ਕਿਸੇ ਵੀ ਵਰਕਰ ਅਤੇ ਆਗੂ ਨੂੰ ਨਿਰਾਸ਼ ਨਹੀ ਹੋਣ ਦਿੰਦੇ, ਸਗੋਂ ਹਰ ਇੱਕ ਦਾ ਕੰਮ ਪਹਿਲ ਦੇ ਆਧਾਰ ਤੇ ਕਰ ਰਹੇ ਹਨ। ਉਨਾਂ ਕਿਹਾ ਕਿ ਦੂਸਰੀਆਂ ਪਾਰਟੀਆਂ ਚੋਂ ਆਏ ਆਗੂ ਵੀ ਇਸ ਗੱਲ ਨੂੰ ਕਬੂਲ ਰਹੇ ਹਨਕਿ ਜੋ ਮਾਣ ਸਤਿਕਾਰ ਸ਼ੰਕਰ ਕਟਾਰੀਆਂ ਅਤੇ ਵਿਧਾਇਕ ਨਰੇਸ਼ ਕਟਾਰੀਆਂ ਵੱਲੋਂ ਪਾਰਟੀ ਵਿੱਚ ਦਿੱਤਾ ਜਾ ਰਿਹਾ ਹੈ, ਉਹ ਪਹਿਲਾਂ ਉਨਾ ਨੂੰ ਕਿਸੇ ਹੋਰ ਪਾਰਟੀ ਦੀ ਸਰਕਾਰ ਵਿੱਚ ਨਹੀ ਮਿਲਿਆ। ਉਨਾਂ ਕਿਹਾ ਕਿ ਉਹ ਹੁਣ ਤਨ ਮਨ ਧਨ ਨਾਲ ਸ਼ੰਕਰ ਕਟਾਰੀਆਂ ਅਤੇ ਵਿਧਾਇਕ ਨਰੇਸ਼ ਕਟਾਰੀਆਂ ਦੀ ਹਰ ਪੱਖੋਂ ਮਦਦ ਕਰਨ ਲਈ ਹਮੇਸ਼ਾ ਤੱਤਪਰ ਹਨ।ਉਨਾਂ ਮੁੱਖ ਮੰਤਰੀ ਪੰਜਾਬ ਸ਼੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ। ਉਨਾਂ ਕਿਹਾ ਕਿ ਪਿੰਡਾਂ ਵਿੱਚ ਬੁਨਿਆਦੀ ਢਾਂਚੇ ਨੂੰ ਵਿਕਸਿਤ ਕੀਤਾ ਜਾ ਰਿਹਾ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਹੋਏ ਵਾਅਦਿਆਂ ਨੂੰ ਪੂਰਾ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਹਲਕਾ ਵਿਧਾਇਕ ਨਰੇਸ਼ ਕਟਾਰੀਆਂ ਵੀ ਹਲਕੇ ਦੇ ਸਰਬਪੱਖੀ ਵਿਕਾਸ ਨੂੰ ਲੈ ਕੇ ਹਿੱਕ ਥਾਪੜ ਕੇ ਕਹਿ ਰਹੇ ਹਨ ਕਿ ਉਹ ਦਿਨ ਦੂਰ ਨਹੀਂ ਜਦੋਂ ਹਲਕੇ ਨੂੰ ਇੱਕ ਨਮੂਨੇ ਦੇ ਹਲਕੇ ਵਜੋਂ ਵਿਕਸਿਤ ਕੀਤਾ ਜਾਵੇਗਾ।