Home » ਨਵਜੋਤ ਸਿੱਧੂ ਦੀ ਜੇਲ੍ਹ ’ਚ ਵਿਗੜੀ ਸਿਹਤ, ਪਹੁੰਚੇ ਹਸਪਤਾਲ, ਹੋਇਆ ਚੈਅਕਪ

ਨਵਜੋਤ ਸਿੱਧੂ ਦੀ ਜੇਲ੍ਹ ’ਚ ਵਿਗੜੀ ਸਿਹਤ, ਪਹੁੰਚੇ ਹਸਪਤਾਲ, ਹੋਇਆ ਚੈਅਕਪ

by Rakha Prabh
98 views

ਨਵਜੋਤ ਸਿੱਧੂ ਦੀ ਜੇਲ੍ਹ ’ਚ ਵਿਗੜੀ ਸਿਹਤ, ਪਹੁੰਚੇ ਹਸਪਤਾਲ, ਹੋਇਆ ਚੈਅਕਪ
ਪਟਿਆਲਾ, 20 ਅਕਤੂਬਰ : ਪੰਜਾਬ ਦੇ ਸਾਬਕਾ ਮੰਤਰੀ ਅਤੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਪਟਿਆਲਾ ਦੇ ਕੇਂਦਰੀ ਜੇਲ੍ਹ ’ਚ ਆਪਣਾ 59ਵਾਂ ਜਨਮਦਿਨ ਮਨਾ ਰਹੇ ਹਨ।

You Might Be Interested In

ਸੂਤਰਾਂ ਮੁਤਾਬਕ ਜੇਲ੍ਹ ’ਚ ਉਨ੍ਹਾਂ ਦੀ ਤਬੀਅਤ ਵਿਗੜ ਗਈ, ਜਿਸ ਕਾਰਨ ਜੇਲ੍ਹ ਪ੍ਰਸਾਸ਼ਨ ਵੱਲੋਂ ਉਨ੍ਹਾਂ ਨੂੰ ਸਰਕਾਰੀ ਰਜਿੰਦਰਾ ਹਸਪਤਾਲ ਲਿਆਂਦਾ ਗਿਆ ਹੈ। ਉਥੇ ਡਾਕਟਰਾਂ ਦੀ ਟੀਮ ਉਨ੍ਹਾਂ ਦਾ ਚੈਕਅਪ ਕਰ ਰਹੀ ਹੈ।

ਦੂਜੇ ਪਾਸੇ ਉਨ੍ਹਾਂ ਦੇ ਸਮਰਥਕ ਵੱਖ-ਵੱਖ ਤਰੀਕਿਆਂ ਨਾਲ ਉਨ੍ਹਾਂ ਦੇ ਜਨਮਦਿਨ ਦੀਆਂ ਖੁਸ਼ੀਆਂ ਮਨਾ ਰਹੇ ਹਨ। ਚਹੇਤਿਆਂ ਦਾ ਕਹਿਣਾ ਹੈ ਕਿ ਸਾਡਾ ਨਿਧੱੜਕ ਅਤੇ ਬੇਬਾਕ ਆਗੂ ਨਵਜੋਤ ਸਿੱਧੂ ਜਲਦ ਜੇਲ੍ਹ ’ਚ ਰਿਹਾਅ ਹੋ ਕੇ ਆਉਣਗੇ। ਸਮਰਥਕ ਉਨ੍ਹਾਂ ਦੀ ਰਿਹਾਈ ਲਈ ਅਰਦਾਸਾਂ ਕਰ ਰਹੇ ਹਨ।

Related Articles

Leave a Comment