ਫਿਰੋਜ਼ਪੁਰ, 3 ਅਕਤੂਬਰ 2023.
ਪੰਜਾਬ ਸਰਕਾਰ, ਖੇਡ ਵਿਭਾਗ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-2 ਤਹਿਤ ਦੌਰਾਨ ਰਾਜ ਪੱਧਰੀ ਖੇਡਾਂ ਮਿਤੀ 10 ਅਕਤੂਬਰ ਤੋਂ 25 ਅਕਤੂਬਰ ਤੱਕ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕਰਵਾਈਆਂ ਜਾ ਰਹੀਆ ਹਨ। ਵੱਖ-ਵੱਖ ਖੇਡਾਂ ਜਿਵੇਂ ਜਿਮਨਾਸਟਿਕ, ਤੈਰਾਕੀ, ਕਿੱਕ ਬਾਕਸਿੰਗ, ਸ਼ੂਟਿੰਗ, ਫੁੱਟਬਾਲ, ਪਾਵਰ ਲਿਫਟਿੰਗ, ਬਾਕਸਿੰਗ, ਵੁਸ਼ੂ, ਕੁਸ਼ਤੀ, ਹੈਂਡਬਾਲ, ਰੋਇੰਗ, ਬਾਸਕਟਬਾਲ, ਲਾਅਨ ਟੈਨਿਸ, ਚੈੱਸ, ਰੋਲਰ ਸਕੇਟਿੰਗ, ਵੇਟ ਲਿਫਟਿੰਗ, ਕਬੱਡੀ(ਨੈਸ਼ਨਲ), ਕਬੱਡੀ(ਸਰਕਲ), ਰਗਬੀ, ਆਰਚਰੀ, ਖੋ-ਖੋ, ਹਾਕੀ, ਐਥਲੈਟਿਕਸ, ਘੋੜ ਸਵਾਰੀ, ਕਾਇਕਿੰਗ ਐਂਡ ਕੈਨੋਇੰਗ, ਜੂਡੋ, ਸਾਫਟਬਾਲ, ਫੈਨਸਿੰਗ, ਗਤਕਾ, ਸਾਈਕਲਿੰਗ, ਵਾਲੀਬਾਲ(ਸਮੈਸ਼ਿੰਗ), ਵਾਲੀਬਾਲ(ਸ਼ੂਟਿੰਗ) ਟੇਬਲ ਟੈਨਿਸ, ਬੈਡਿਮੰਟਨ ਅਤੇ ਨੈਟਬਾਲ (ਅੰਡਰ 14, 17, 21, 21-30, 31-40, 41-55, 56-65 ਅਤੇ 65 ਸਾਲ ਤੋਂ ਵੱਧ ਓਪਨ ਵਰਗ) ਗੇਮਾਂ ਵਿੱਚ ਕਰਵਾਈਆਂ ਜਾ ਰਹੀਆਂ ਹਨ। ਇਹ ਜਾਣਕਾਰੀ ਜ਼ਿਲ੍ਹਾ ਖੇਡ ਅਫ਼ਸਰ ਸ. ਬਲਵਿੰਦਰ ਸਿੰਘ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਫ਼ਿਰੋਜ਼ਪੁਰ ਵਿਖੇ ਜਿਹੜੀਆਂ ਖੇਡਾਂ ਨਹੀਂ ਕਰਵਾਈਆਂ ਗਈਆਂ ਜਿਵੇਂ ਘੋੜ ਸਵਾਰੀ, ਕਾਇਕਿੰਗ ਐਂਡ ਕਨੋਇੰਗ, ਵੇਟ ਲਿਫਟਿੰਗ, ਫੈਨਸਿੰਗ, ਸਾਈਕਲਿੰਗ, ਨੈੱਟਬਾਲ, ਜਿੰਮਨਾਸਟਿਕ, ਪਾਵਰ ਲਿਫਟਿੰਗ, ਵੁਸ਼ੂ, ਰੋਇੰਗ ਗੇਮਾਂ ਦੇ ਟਰਾਇਲ 05/10/2023 ਨੂੰ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਵਿਖੇ ਕਰਵਾਏ ਜਾਣਗੇ। ਲਾਅਨ ਟੈਨਿਸ, ਰੋਲਰ ਸਕੇਟਿੰਗ, ਰਗਬੀ ਅਤੇ ਆਰਚਰੀ ਖੇਡਾਂ ਦੇ ਟਰਾਇਲ 07/10/2023 ਨੂੰ ਦਾਸ ਐਂਡ ਬਰਾਊਂਨ ਵਰਲਡ ਸਕੂਲ ਫਿਰੋਜ਼ਪੁਰ ਅਤੇ ਜੂਡੋ ਦੇ ਟਰਾਇਲ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਵਿਖੇ 09/10/2023 ਨੂੰ ਕਰਵਾਏ ਜਾਣਗੇ। ਇਹ ਸਾਰੀਆਂ ਖੇਡਾਂ ਦੇ ਟਰਾਇਲ ਸਵੇਰੇ 09:00 ਵਜੇ ਸ਼ੁਰੂ ਹੋਣਗੇ। ਉਨ੍ਹਾਂ ਕਿਹਾ ਕਿ ਉਪਰੋਕਤ ਅਨੁਸਾਰ ਟਰਾਇਲਾਂ ਵਿੱਚ ਭਾਗ ਲੈਣ ਵਾਲੇ ਖਿਡਾਰੀ ਆਪਣੀ ਉਮਰ ਦੇ ਸਬੂਤ ਵਜੋਂ ਆਪਣਾ ਅਧਾਰ ਕਾਰਡ, ਜਨਮ ਮਿਤੀ ਅਤੇ ਰਿਹਾਇਸ਼ ਦਾ ਸਬੂਤ ਆਪਣੇ ਨਾਲ ਲੈ ਕੇ ਆਉਣ। ਟਰਾਇਲਾਂ ਵਿੱਚ ਭਾਗ ਲੈਣ ਵਾਲੇ ਖਿਡਾਰੀ/ਖਿਡਾਰਨਾਂ ਨੂੰ ਕੋਈ ਸਫਰੀ ਭੱਤਾ ਨਹੀਂ ਦਿੱਤਾ ਜਾਵੇਗਾ ਅਤੇ ਖਿਡਾਰੀ ਆਨਲਾਈਨ ਕੀਤੀਆਂ ਗਈਆਂ ਲਿਸਟਾਂ ਦਾ ਪ੍ਰਿੰਟ ਨਾਲ ਲੈ ਕੇ ਆਉਣ।