Home » ਜ਼ੀਰਾ ਤਹਿਸੀਲ ਦਾ ਐਸ. ਡੀ. ਐਮ ਗੁਰਮੀਤ ਸਿੰਘ ਨੇ ਸੰਭਾਲਿਆ ਚਾਰਜ

ਜ਼ੀਰਾ ਤਹਿਸੀਲ ਦਾ ਐਸ. ਡੀ. ਐਮ ਗੁਰਮੀਤ ਸਿੰਘ ਨੇ ਸੰਭਾਲਿਆ ਚਾਰਜ

ਨਾਇਬ ਤਹਿਸੀਲਦਾਰ ਵਿਨੋਦ ਕੁਮਾਰ ਤੇ ਸੁਪਰਡੈਂਟ ਜਗਰਾਜ ਸਿੰਘ ਨੇ ਕੀਤਾ ਨਿੱਘਾ ਸੁਆਗਤ

by Rakha Prabh
29 views

ਜ਼ੀਰਾ/ ਫਿਰੋਜ਼ਪੁਰ,19 ਦਸੰਬਰ ( ਗੁਰਪ੍ਰੀਤ ਸਿੰਘ ਸਿੱਧੂ) ਜ਼ੀਰਾ ਤਹਿਸੀਲ ਦਾ ਸ੍ਰ ਗੁਰਮੀਤ ਸਿੰਘ ਨੇ ਐਸ. ਡੀ. ਐਮ ਵਜੋਂ ਚਾਰ ਸੰਭਾਲ ਲਿਆ ਹੈ। ਇਸ ਮੌਕੇ ਤਹਿਸੀਲ ਕੰਪਲੈਕਸ ਐਸ ਡੀ ਐਮ ਦਫਤਰ ਜ਼ੀਰਾ ਪਹੁੰਚਣ ਤੇ ਸ੍ਰ ਸਿਵਲ ਡਵੀਜ਼ਨਲ ਮਜਿਸਟਰੇਟ ਗੁਰਮੀਤ ਸਿੰਘ ਦਾ ਨਾਇਬ ਤਹਿਸੀਲਦਾਰ ਵਿਨੋਦ ਕੁਮਾਰ , ਨਾਇਬ ਤਹਿਸੀਲਦਾਰ ਮੱਖੂ ਪਰਪਾਲ ਸਿੰਘ ਅਤੇ ਜੁਗਰਾਜ ਸਿੰਘ ਸੁਪਰਡੈਂਟ ਐਸ ਡੀ ਐਮ ਦਫਤਰ ਨੇ ਫ਼ੁਲਾਂ ਦੇ ਗੁਲਦਸਤਿਆਂ ਨਾਲ ਨਿੱਘਾ ਸੁਆਗਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਗੁਰਮੀਤ ਸਿੰਘ ਡੀ. ਆਰ .ਓ ਫਿਰੋਜਪੁਰ ਵੱਜੋਂ ਸੇਵਾਵਾਂ ਨਿਭਾ ਰਹੇ ਸਨ ਅਤੇ ਐਸ .ਡੀ .ਐਮ ਦਫਤਰ ਜ਼ੀਰਾ ਦਾ ਐਡੀਸ਼ਨਲ ਚਾਰਜ ਉਨ੍ਹਾਂ ਪਾਸ ਸੀ। ਸ੍ਰ ਗਮੀਤ ਸਿੰਘ ਦੀ ਪ੍ਰਮੋਸ਼ਨ ਹੋਣ ਤੇ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਦੁਬਾਰਾ ਐਸ. ਡੀ. ਐਮ ਜ਼ੀਰਾ ਦਾ ਪੱਕਾ ਚਾਰਜ ਦੇ ਦਿੱਤਾ ਗਿਆ ਹੈ। ਇਸ ਮੌਕੇ ਐਸਡੀਐਮ ਜੀਰਾ ਗੁਰਮੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਿਧਾਨ ਸਭਾ ਹਲਕਾ ਜ਼ੀਰਾ ਦੇ ਵਾਸ਼ਿੰਦੇ ਉਨ੍ਹਾਂ ਨੂੰ ਕੰਮ ਕਾਜ ਸਬੰਧੀ ਬੇ ਝਿਜਕ ਕਦੇ ਵੀ ਮਿਲ ਸਕਦੇ ਹਨ। ਇਸ ਮੌਕੇ ਉਨ੍ਹਾਂ ਦਾ ਐਸ ਡੀ ਐਮ ਦਫਤਰ ਦੇ ਸਮੂਹ ਮੁਲਾਜ਼ਮਾਂ ਵੱਲੋਂ ਸੁਆਗਤ ਕੀਤਾ ਗਿਆ। ਇਸ ਮੌਕੇ ਸੁਆਗਤ ਕਰਨ ਵਾਲਿਆਂ ਵਿੱਚ ਸੰਦੀਪ ਗੋਇਲ ਸੀਨੀਅਰ ਸਹਾਇਕ ਸੁਬਡੈਂਟ, ਗੁਰਦੀਪ ਸਿੰਘ ਆਲਮਦ, ਰੋਬਿਨ ਸਚਦੇਵਾ, ਤਰਸੇਮ ਸਿੰਘ , ਹਰਪ੍ਰੀਤ ਸਿੰਘ ਰੀਡਰ , ਰਵਿੰਦਰ ਸਿੰਘ ਚੋਣ ਕਾਨੂੰਗੋ ,ਨਵਦੀਪ ਸਿੰਘ , ਸਤਪਾਲ ਸਿੰਘ , ਪਰਮਜੀਤ ਸਿੰਘ ,ਅਨਮੋਲ ਸਚਦੇਵਾ, ਗੁਰਮੀਤ ਸਿੰਘ ਰਿਟਾਇਰਡ ਕਾਨੂੰਗੋ, ਗੁਰਦੀਪ ਸਿੰਘ, ਅਮਰਜੀਤ ਸਿੰਘ ਆਦਿ ਹਾਜ਼ਰ ਸਨ।

Related Articles

Leave a Comment