ਅੰਮ੍ਰਿਤਸਰ ( ਰਣਜੀਤ ਸਿੰਘ ਮਸੌਣ) ਗਰਮੀਆਂ ਦੀਆਂ ਛੁੱਟੀਆਂ ਨੂੰ ਸਾਰਥਕ ਬਣਾਉਂਦਿਆਂ ਤਾਬਿਆਦਾਰ ਗੁਰੂ ਪੰਥ ਕੌਂਸਲ ਅਟਾਰੀ, 94 ਤੋਂ 98 ਸਕੂਲ ਫ੍ਰੈਂਡਜ਼ ਗਰੁੱਪ ਅਟਾਰੀ ਅਤੇ ਸਮੂਹ ਇਲਾਕਾ ਨਿਵਾਸੀ ਸਾਧਸੰਗਤ ਵੱਲੋਂ ਅੱਠ ਦਿਨਾਂ ਦਾ ਗੁਰਮਤਿ ਸਿੱਖਿਆ ਕੈਂਪ, ਸ਼ਹੀਦ ਜਨਰਲ ਸ਼ਾਮ ਸਿੰਘ ਪਬਲਿਕ ਸਕੂਲ, ਨੇੜੇ ਬੱਸ ਅੱਡਾ ਅਟਾਰੀ, ਵਿਖੇ ਲਗਾਇਆ ਗਿਆ। ਜਿਸ ਵਿੱਚ ਲੱਗਪਗ 34 ਪਿੰਡਾਂ ਦੇ ਛੇਵੀਂ, ਸੱਤਵੀਂ, ਅਤੇ ਅੱਠਵੀਂ ਕਲਾਸ ਦੇ ਕੁੱਲ 606 ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਹੋਈ ਸੀ ਅਤੇ ਲੱਗਪਗ 500 ਵਿਦਿਆਰਥੀਆਂ ਦੀ ਹਾਜ਼ਰੀ ਰੋਜ਼ਾਨਾ ਰਹੀ। ਆਉਣ ਜਾਣ ਲਈ ਫ੍ਰੀ ਬੱਸਾਂ ਦਾ ਪ੍ਰਬੰਧ ਕੀਤਾ ਗਿਆ, ਸਵੇਰੇ ਅੱਠ ਵਜੇ਼ ਤੋਂ ਡੇਢ ਵਜੇ ਤੱਕ ਰੋਜ਼ਾਨਾ ਕਲਾਸ ਦਾ ਸਮਾਂ ਰਿਹਾ, ਜਿਸ ਵਿੱਚ ਬੱਚਿਆਂ ਨੂੰ ਜਪੁਜੀ ਸਾਹਿਬ ਬਾਣੀ ਦੀ ਅਰਥ ਵਿਆਖਿਆ, ਦਸ ਗੁਰੂ ਸਾਹਿਬਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਤਿਹਾਸ, ਸ਼ਹੀਦੀ ਸਾਕੇ, ਸਿੱਖ ਰਹਿਤ ਮਰਯਾਦਾ, ਸਿੱਖ ਸ਼ਹੀਦਾਂ ਦੇ ਜੀਵਨ ਅਤੇ ਗੁਰਮਤਿ ਫ਼ਿਲਾਸਫ਼ੀ ਤੇ ਪ੍ਰੰਪਰਾਵਾਂ ਬਾਰੇ ਪੜ੍ਹਾਈ ਕਰਵਾਈ ਗਈ ਅਤੇ 17 ਜੂਨ ਨੂੰ ਸਵੇਰੇ ਅੱਠ ਵਜੇ ਇਮਤਿਹਾਨ ਵੀ ਲਿਆ ਗਿਆ ਅਤੇ 18 ਜੂਨ ਨੂੰ ਇਨਾਮ ਵੰਡ ਸਮਾਗਮ ਹੋਇਆ। ਛੇਵੀਂ ਕਲਾਸ ਦੇ ਵਿਦਿਆਰਥੀਆਂ ਵਿੱਚੋਂ ਹਰਮਨਜੋਤ ਕੌਰ (ਸਭਰਾ) ਨੇ ਪਹਿਲਾਂ, ਦਲਜੀਤ ਕੌਰ (ਅਟਾਰੀ) ਨੇ ਦੂਜਾ ਤੇ ਗੁਰਨੂਰ ਸਿੰਘ (ਵਣੀਏਕੇ) ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸੱਤਵੀਂ ਕਲਾਸ ਦੇ ਵਿਦਿਆਰਥੀਆਂ ਵਿੱਚੋਂ ਮਿਹਰਦੀਪ ਕੌਰ (ਵਣੀਏਕੇ) ਨੇ ਪਹਿਲਾਂ, ਸਿਮਰਨਜੋਤ ਸਿੰਘ(ਅਟਾਰੀ) ਨੇ ਦੂਜਾ ਅਤੇ ਜੈਸਮੀਨ ਕੌਰ (ਮੋਦੇ) ਨੇ ਤੀਜਾ, ਸਥਾਨ ਪ੍ਰਾਪਤ ਕੀਤਾ। ਅੱਠਵੀਂ ਕਲਾਸ ਦੇ ਵਿਦਿਆਰਥੀਆਂ ਵਿੱਚੋਂ ਅਨੁਭਵ ਪ੍ਰਕਾਸ਼ ਕੌਰ (ਵਣੀਏਕੇ) ਨੇ ਪਹਿਲਾਂ, ਅਭੀਜੋਤ ਸਿੰਘ (ਸਭਰਾ) ਨੇ ਦੂਜਾ ਅਤੇ ਨਵਜੋਤ ਕੌਰ (ਬੱਚੀਵਿੰਡ) ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਤਿੰਨੇ ਹੀ ਕਲਾਸਾਂ ਵਿੱਚੋਂ ਸਰਵੋਤਮ ਤਿੰਨ-ਤਿੰਨ ਵਿਦਿਆਰਥੀਆਂ ਨੂੰ ਕ੍ਰਮਵਾਰ ਤਿੰਨ ਹਜ਼ਾਰ, ਦੋ ਹਜ਼ਾਰ ਅਤੇ ਇੱਕ ਹਜ਼ਾਰ ਦੇ ਨਕਦ ਇਨਾਮ ਵੀ ਦਿੱਤੇ ਗਏ । ਇਸ ਮੌਕੇ ਗੁਰਬਾਣੀ ਕੰਠ ਮੁਕਾਬਲਾ, ਸੁੰਦਰ ਲਿਖਾਈ ਮੁਕਾਬਲਾ ਅਤੇ ਸੁੰਦਰ ਦਸਤਾਰ ਮੁਕਾਬਲਾ ਵੀ ਕਰਵਾਇਆ ਗਿਆ। ਗੁਰਬਾਣੀ ਕੰਠ ਮੁਕਾਬਲੇ ਵਿੱਚ ਸਿਮਰਨਜੋਤ ਸਿੰਘ (ਅਟਾਰੀ) ਨੇ ਪਹਿਲਾਂ ਸਥਾਨ ਪ੍ਰਾਪਤ ਕੀਤਾ। ਸੁੰਦਰ ਦਸਤਾਰ ਮੁਕਾਬਲੇ ਵਿਚ ਸੁਖਮਨਦੀਪ ਸਿੰਘ(ਮੋਦੇ) ਨੇ ਪਹਿਲਾ, ਲਵਜੀਤ ਸਿੰਘ (ਕਿਰਲਗੜ੍ਹ) ਨੇ ਦੂਜਾ,ਅਤੇ ਗੁਰਟੇਕਨੂਰ ਸਿੰਘ (ਘਰਿੰਡਾ) ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਦੁਮਾਲਾ ਸਜਾਉਣ ਦੇ ਮੁਕਾਬਲੇ ਵਿਚ ਅਭੀਜੋਤ ਸਿੰਘ (ਸਭਰਾ) ਨੇ ਸਭ ਤੋਂ ਸੁੰਦਰ ਦੁਮਾਲਾ ਸਜਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਸੁੰਦਰ ਲਿਖਾਈ ਮੁਕਾਬਲੇ ਵਿਚ ਅਨਭਉ ਪ੍ਰਕਾਸ਼ ਕੌਰ (ਵਣੀਏਕੇ) ਨੇ ਪਹਿਲਾ, ਮਲਕਪ੍ਰੀਤ ਕੌਰ (ਪੱਧਰੀ) ਨੇ ਦੂਜਾ, ਸੋਨੀਆ ਕੌਰ (ਕਾਉਂਕੇ) ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਮੂਹ ਵਿਿਦਆਰਥੀਆਂ ਨੁੰ ਪ੍ਰਮਾਣ ਪੱਤਰ ਤੇ ਸਨਮਾਨ ਚਿੰਨ ਦਿੱਤੇ ਗਏ। ਗੁਰਮਤਿ ਅਧਿਆਪਕਾਂ ਵਜੋਂ ਭਾਈ ਬਿਕਰਮਜੀਤ ਸਿੰਘ ਪੱਧਰੀ, ਭਾਈ ਸੁਰਜੀਤ ਸਿੰਘ ਰਤਨ, ਭਾਈ ਜਸਬੀਰ ਸਿੰਘ ਵਣੀਏਕੇ, ਭਾਈ ਸੁਖਮੀਤ ਸਿੰਘ ਅਟਾਰੀ, ਭਾਈ ਹਰਮਨਪ੍ਰੀਤ ਸਿੰਘ ਕਾਉਂਕੇ, ਭਾਈ ਜੁਗਰਾਜ ਸਿੰਘ ਕਾਉਂਕੇ, ਭਾਈ ਬਲਵਿੰਦਰ ਸਿੰਘ ਝਬਾਲ, ਭਾਈ ਰਾਜਬੀਰ ਸਿੰਘ ਮੰਡਿਆਲਾ, ਬੀਬੀ ਗੁਰਜੀਤ ਕੌਰ ਮੋਦੇ, ਬੀਬੀ ਰਾਜਬੀਰ ਕੌਰ ਅਟਾਰੀ, ਬੀਬੀ ਦਵਿੰਦਰ ਕੌਰ ਅਟਾਰੀ, ਡਾ। ਜਸਵੰਤ ਸਿੰਘ ਪ੍ਰਿੰਸੀਪਲ (ਗਿਆਨੀ ਸੋਹਨ ਸਿੰਘ ਸੀਤਲ ਢਾਢੀ ਕਵੀਸ਼ਰ ਗੁਰਮਤਿ ਮਿਸ਼ਨਰੀ ਕਾਲਜ, ਗੁਰੂ ਕੀ ਵਡਾਲੀ) ਸਮੇਤ ਤਿੰਨ ਵਿਿਦਆਰਥੀ ਭਾਈ ਸੁਖਰਾਜ ਸਿੰਘ, ਭਾਈ ਕਾਰਜਪ੍ਰੀਤ ਸਿੰਘ, ਭਾਈ ਜਸਵਿੰਦਰ ਸਿੰਘ ਜੀ ਨੇ ਨਿਸ਼ਕਾਮ ਸੇਵਾਵਾਂ ਦੇ ਕੇ ਬੱਚਿਆ ਨੂੰ ਗੁਰਮਤਿ ਵਿੱਦਿਆ ਦਿੱਤੀ ਅਤੇ ਬੱਚਿਆਂ ਨੂੰ ਜੀਵਨ ਮਨੋਰਥ ਦੀ ਪ੍ਰਾਪਤੀ ਲਈ ਗੁਰਮਤਿ ਦੇ ਨੁਕਤੇ ਸਮਝਾਏ। ਅੰਤਲੇ ਦਿਨ ਸ੍ਰੀ ਸਹਿਜ ਪਾਠ ਸੇਵਾ ਲਹਿਰ ਅੰਮ੍ਰਿਤਸਰ ਵੱਲੋਂ ਭਾਈ ਰਾਜਪਾਲ ਸਿੰਘ ਜੀ ਨੇ ਬੱਚਿਆਂ ਨੂੰ ਗੁਰਬਾਣੀ ਨਾਲ ਜੁੜਨ ਅਤੇ ਅੰਮ੍ਰਿਤ ਛਕਣ ਦੀ ਪ੍ਰੇਰਨਾ ਕੀਤੀ 18 ਜੂਨ ਦਿਨ ਐਤਵਾਰ ਨੂੰ ਦੁਪਹਿਰ 2 ਵਜੇ ਤੋਂ 6 ਵਜੇ ਤਕ ਗੁਰਦੁਆਰਾ ਬੀਬਾ ਜੀ ਮੇਨ ਬਜ਼ਾਰ, ਅਟਾਰੀ ਵਿਖੇ ਅੰਮ੍ਰਿਤ ਸੰਚਾਰ ਹੋਇਆ, ਜਿਸ ਵਿੱਚ ਕੁੱਲ 77 ਪ੍ਰਾਣੀ ਗੁਰੂ ਵਾਲੇ ਬਣੇ, ਜਿਨਾਂ ਵਿੱਚੋਂ 68 ਪ੍ਰਾਣੀਆਂ ਦੀ ਉਮਰ 10 ਤੋਂ 13 ਸਾਲ ਤਕ ਦੀ ਸੀ। ਫ੍ਰੀ ਕਕਾਰਾਂ ਦੀ ਸੇਵਾ ਸ੍ਰੀ ਸਹਿਜ ਪਾਠ ਸੇਵਾ ਲਹਿਰ ਅੰਮ੍ਰਿਤਸਰ ਵੱਲੋਂ ਕੀਤੀ ਗਈ। 94 ਤੋਂ 98 ਸਕੂਲ ਫ੍ਰੈਂਡਜ਼ ਗਰੁੱਪ ਅਤੇ ਇਲਾਕੇ ਦੇ ਵੱਖ-ਵੱਖ ਪਿੰਡਾਂ ਤੋਂ ਲੱਗਭਗ 50 ਸੇਵਾਦਾਰਾਂ ਦੀ ਟੀਮ ਨੇ ਸਾਰੀਆਂ ਸੇਵਾਵਾਂ ਬੜੀ ਸ਼ਰਧਾ ਤੇ ਪ੍ਰੇਮ ਨਾਲ ਨਿਭਾਈਆਂ। ਇਸ ਮੌਕੇ ਪੂਰਨ ਸਿੰਘ ਸੰਧੂ ਰਣੀਕੇ, ਅਮਰਜੀਤ ਸਿੰਘ ਨੀਲਧਾਰੀ (ਗੁਰਦੁਆਰਾ ਪ੍ਰਧਾਨ) ਅੰਮ੍ਰਿਤਸਰ, ਗੁਰਦੇਵ ਸਿੰਘ ਮਾਨ ਮੁਹਾਵਾ, ਮੁਖਤਾਰ ਸਿੰਘ ਨੌਸ਼ਹਿਰਾ ਢਾਲਾ ਅਤੇ ਗੁਰਿੰਦਰ ਸਿੰਘ ਜੇਈ ਅਟਾਰੀ ਸਮੇਤ ਕਈ ਹੋਰ ਪਤਵੰਤੇ ਹਾਜ਼ਰ ਸਨ।