ਕੋਟ ਈਸੇ ਖਾਂ-, 22 ਨਵੰਬਰ (ਜੀ.ਐਸ.ਸਿੱਧੂ) :-ਪਾਥਵੇਜ ਗਲੋਬਲ ਸਕੂਲ ਕੋਟ ਈਸੇ ਖਾਂ ਜੋ ਇਲਾਕੇ ਦਾ ਨਾਮਵਾਰ ਆਈ ਸੀ ਐਸ ਈ ਦਿੱਲੀ ਬੋਰਡ ਤੋ ਮਾਨਤਾ ਪ੍ਰਾਪਤ ਸਕੂਲ ਹੈ ਅਤੇ ਆਪਣੇ ਬੱਚਿਆ ਨੂੰ ਵਰਲਡ ਕਲਾਸ ਦੀ ਐਜੂਕੇਸ਼ਨ ਦੇ ਰਿਹਾ ਹੈ ਵਿਖੇ ਨਾਸਾ ਟੂਰ ਦੇ ਲਈ ਪਹਿਲਾ ਗਰੁੱਪ 21 ਨਵੰਬਰ 2024 ਨੂੰ ਰਵਾਨਾ ਹੋ ਗਿਆ ਹੈ। ਪਾਥਵੇਜ਼ ਦੀ ਸਾਰੀ ਹੀ ਮੈਨੇਜਮੈਂਟ ਅਤੇ ਪ੍ਰਿੰਸੀਪਲ ਜੀ ਨੇ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਅਤੇ ਹੀ ਸਾਰੇ ਹੀ ਬੱਚਿਆਂ ਤੇ ਮਾਪਿਆਂ ਦਾ ਮੂੰਹ ਮਿੱਠਾ ਕਰਵਾ ਕੇ ਇਸ ਗਰੁੱਪ ਨੂੰ ਖੁਸ਼ੀ ਖੁਸ਼ੀ ਰਵਾਨਾ ਕੀਤਾ।ਪਾਥਵੇਜ ਦੀ ਸਖਤ ਮਿਹਨਤ ਦੇ ਨਤੀਜੇ ਵਜੋਂ ਯੂ.ਐਸ.ਏ. ਐੰਬੈਸੀ ਨੇ 14 ਵੀਜ਼ੇ ਗਰਾਂਟ ਕੀਤੇ ਸਨ ਜਿਨਾਂ ਵਿੱਚ ਵੱਖ ਵੱਖ ਜਮਾਤਾਂ ਦੇ ਵਿਦਿਆਰਥੀ ਜਿਵੇਂ ਕਿ ਗੁਰਕੀਰਤ ਸਿੰਘ, ਗੁਰਸੀਰਤ ਕੌਰ ਗਿੱਲ ,ਹਰਮਨਪ੍ਰੀਤ ਸਿੰਘ ਕੰਗ ਇਮਾਨਦੀਪ ਸਿੰਘ, ਗੁਰਕੀਰਤਨ ਸਿੰਘ , ਗੁਰਕੰਵਲ ਸਿੰਘ ਸਿੱਧੂ, ਗੁਰਮਤ ਸਿੰਘ, ਭੁਪਿੰਦਰਜੀਤ ਕੌਰ ਧਾਲੀਵਾਲ , ਗੁਰਲੀਨ ਕੌਰ ਸਿੱਧੂ, ਜਿਵਤੇਸ਼ ਰਾਜ ਪਲਤਾ, ਕਾਮਾਕਸ਼ੀ ਪਲਤਾ, ਅਧਿਆਪਕ ਕ੍ਰਿਤੀਕਾ ਪਲਤਾ ਅਤੇ ਡਾਇਰੈਕਟਰ ਡਾਕਟਰ ਅਨਿਲਜੀਤ ਸਿੰਘ ਕੰਬੋਜ ਆਦਿ ਸ਼ਾਮਿਲ ਹਨ। ਇਸ ਬੈਚ ਦੇ ਘੁੰਮਣ ਫਿਰਨ ਲਈ ਪਲੈਨ ਕੀਤੇ ਗਏ ਦ੍ਰਿਸ਼ ਜਿਵੇਂ ਕਿ ਨਿਊਯਾਰਕ, ਸਟੈਚੂ ਆਫ ਲਿਬਰਟੀ, ਸਾਈਟਸੀਂਗ ਆਫ ਨਿਊਯਾਰਕ, ਵਿੰਡਮ ਗਾਰਡਨ, ਔਰ ਲੈਂਡੋ, ਮੋਨੂਮੈਂਟਲ ਮੂਵੀਲੈਂਡ, ਐਨੀਮਲ ਕਿੰਗਡਮ, ਕੇਨੇਡੀ ਸਪੇਸ ਸੈਂਟਰ, ਫਲੋਰੀਡਾ ਮਾਲ ਆਦਿ ਸਪੋਟ ਸ਼ਾਮਿਲ ਹਨ। ਪ੍ਰਿੰਸੀਪਲ ਡਾਕਟਰ ਪੰਕਜ ਧਮੀਜਾ ਜੀ ਦੀ ਵਿਸ਼ੇਸ਼ ਅਗਵਾਈ ਹੇਠ ਪਾਥਵੇਜ਼ ਆਪਣੇ ਬੱਚਿਆਂ ਨੂੰ ਵਿਦਿਆ ਦੇ ਖੇਤਰ ਵਿੱਚ ਬਹੁਤ ਹੀ ਵਧੀਆ ਮੌਕੇ ਪ੍ਰਦਾਨ ਕਰ ਰਿਹਾ ਹੈ। ਨਾਸਾ ਦਾ ਟੂਰ ਅਚੀਵ ਕਰਨਾ ਪਾਥਵੇਜ਼ ਲਈ ਇੱਕ ਬਹੁਤ ਵੱਡੇ ਮਾਣ ਵਾਲੀ ਗੱਲ ਹੈ । ਇਹਨਾਂ ਉਪਰਾਲਿਆਂ ਦੇ ਸਦਕਾ ਹੀ ਪਾਥਵੇਜ ਆਪਣੇ ਇਲਾਕੇ ਦਾ ਪਹਿਲੇ ਸਥਾਨ ਦਾ ਸਕੂਲ ਸਕੂਲ ਬਣ ਕੇ ਸਾਹਮਣੇ ਆ ਰਿਹਾ ਹੈ। ਪਾਥਵੇਜ ਦੀ ਮੈਨੇਜਮੈਂਟ ਨੇ ਜੋ ਸੁਪਨਾ ਦੇਖਿਆ ਸੀ ਉਹ ਅੱਜ ਪੂਰਾ ਹੁੰਦਾ ਨਜ਼ਰ ਆ ਰਿਹਾ ਹੈ। ਇਸ ਮੌਕੇ ਸਕੂਲ ਦੇ ਕਮੇਟੀ ਮੈਂਬਰ ਮਾਨਯੋਗ ਚੇਅਰਮੈਨ ਸੁਰਜੀਤ ਸਿੰਘ ਸਿੱਧੂ ਪ੍ਰਧਾਨ ਡਾ ਅਨਿਲਜੀਤ ਕੰਬੋਜ ਵਾਈਸ ਚੇਅਰਮੈਨ ਅਵਤਾਰ ਸਿੰਘ ਸੌਂਦ, ਚਾਹਤ ਕੰਬੋਜ, ਸਤਨਾਮ ਸਿੰਘ ਸੌਂਦ, ਗੁਰਪ੍ਰੀਤ ਸਿੰਘ ਸਿੱਧੂ ਕੌਸਲਰ , ਜੋਗਿੰਦਰ ਸਿੰਘ ਸਰਪੰਚ, ਜਸਵਿੰਦਰ ਸਿੰਘ ਸਿੱਧੂ, ਸਿਮਰਨਜੀਤ ਸਿੰਘ ਸਿੱਧੂ ਅਤੇ ਮਾਨਯੋਗ ਪ੍ਰਿੰਸੀਪਲ ਡਾਕਟਰ ਪੰਕਜ ਧਮੀਜਾ ਨੇ ਸਾਰੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਇਸ ਵੱਡੀ ਅਚੀਵਮੈਂਟ ਦੀਆਂ ਲੱਖ ਲੱਖ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਪਾਥਵੇਜ਼ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਟੂਰਾਂ ਲਈ ਯਤਨਸ਼ੀਲ ਰਹੇਗਾ।