Home » ਜ਼ੀਰਾ ਵਿਖੇ ਦਲਿਤ ਭਾਈਚਾਰੇ ਵੱਲੋਂ ਪੰਜਾਬ ਸਰਕਾਰ ਤੇ ਫਰਜ਼ੀ ਸਰਟੀਫਿਕੇਟ ਤੇ ਨੌਕਰੀਆਂ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਵਾਉਣ ਨੂੰ ਲੈਕੇ ਰੋਸ ਮੁਜਾਹਰਾ

ਜ਼ੀਰਾ ਵਿਖੇ ਦਲਿਤ ਭਾਈਚਾਰੇ ਵੱਲੋਂ ਪੰਜਾਬ ਸਰਕਾਰ ਤੇ ਫਰਜ਼ੀ ਸਰਟੀਫਿਕੇਟ ਤੇ ਨੌਕਰੀਆਂ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਵਾਉਣ ਨੂੰ ਲੈਕੇ ਰੋਸ ਮੁਜਾਹਰਾ

ਐਸ ਡੀ ਐਮ ਜ਼ੀਰਾ ਨੂੰ ਦਿੱਤਾ ਗਿਆ ਮੰਗ ਪੱਤਰ

by Rakha Prabh
74 views

ਪੰਜਾਬ ਸਰਕਾਰ ਫਰਜ਼ੀ ਐਸ ਸੀ ਸਰਟੀਫਿਕੇਟ ਤੇ ਨੌਕਰੀਆਂ ਕਰਨ ਵਾਲਿਆਂ ਵਿਰੁੱਧ ਕਰੇ ਸਖ਼ਤ ਕਾਰਵਾਈ : ਆਗੂ

ਜ਼ੀਰਾ/ ਫਿਰੋਜ਼ਪੁਰ 12 ਜੂਨ ( ਗੁਰਪ੍ਰੀਤ ਸਿੰਘ ਸਿੱਧੂ )- ਦਲਿਤ ਭਾਈਚਾਰੇ ਦੀ ਅਗਵਾਈ ਕਰਦੀਆਂ ਵੱਖ ਵੱਖ ਧਾਰਮਿਕ, ਸਮਾਜ ਸੇਵੀ ਅਤੇ ਰਾਜਨੀਤਿਕ ਜਥੇਬੰਦੀਆਂ ਵੱਲੋਂ ਫਰਜ਼ੀ ਐਸ ਸੀ ਸਰਟੀਫਿਕੇਟ ਤੇ ਨੌਕਰੀਆਂ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਵਾਉਣ ਨੂੰ ਲੈ ਕੇ ਭਵਨ ਉਸਾਰੀ ਵਰਕਰਜ਼ ਯੂਨੀਅਨ ਸਾਹਵਾਲਾ ਰੋਡ ਜ਼ੀਰਾ ਵਿਖੇ ਇਕੱਠ ਕੀਤਾ ਗਿਆ ਅਤੇ ਵਿਸ਼ਾਲ ਰੋਹ ਭਰਪੂਰ ਰੋਸ ਰੈਲੀ ਸ਼ਹਿਰ ਦੇ ਘੰਟਾ ਘਰ ਮੁੱਖ ਚੌਕ ਤੱਕ ਕੱਢੀ ਅਤੇ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਪੱਖਪਾਤ ਦੇ ਦੋਸ਼ ਲਗਾਏ। ਇਸ ਮੌਕੇ ਰਾਮ ਪ੍ਰਕਾਸ਼ ਐੱਸ.ਪੀ, ਹਰੀ ਦਾਸ ਚੌਹਾਨ, ਕੈਪਟਨ ਸਵਰਨ ਸਿੰਘ ਸ਼ਾਹਵਾਲਾ, ਦਿਲਬਾਗ਼ ਸਿੰਘ ਬਾਗਾ , ਨਿਸ਼ਾਨ ਸਿੰਘ ਸਿੱਧੂ, ਹਰਜੀਤ ਸਿੰਘ ਸਨੇਰ , ਨਛੱਤਰ ਸਿੰਘ, ਜਗਸੀਰ ਸਿੰਘ ਜੱਗਾ, ਕੁਲਵੰਤ ਸਿੰਘ ਸਨੇਰ, ਬਲਕਾਰ ਸਿੰਘ ਜੱਗਾ, ਨਿਰਮਲ ਸਿੰਘ, ਬਲਕਾਰ ਸਿੰਘ ਨੂਰਪੁਰ, ਬਲਜਿੰਦਰ ਸਿੰਘ , ਬਲਵਿੰਦਰ ਸਿੰਘ ਠੱਠਾ, ਹਰਜਿੰਦਰ ਸਿੰਘ , ਜਥੇਦਾਰ ਇੰਦਰ ਸਿੰਘ ਭੱਟੀ, ਪ੍ਰਤਾਪ ਸਿੰਘ ਸਨੇਰ, ਜਗਸੀਰ ਸਿੰਘ ਛੋਟੂ , ਸੱਤਪਾਲ ਸਿੰਘ , ਠੇਕੇਦਾਰ ਰਣਜੀਤ ਸਿੰਘ ਧਾਲੀਵਾਲ, ਗੁਰਪ੍ਰੀਤ ਸਿੰਘ ਸਿੱਧੂ, ਸੋਨੂੰ ਚੱਬਾ , ਆਦਿ ਨੇ ਸੰਬੋਧਨ ਕਰਦਿਆਂ ਮੰਗ ਕੀਤੀ ਕਿ ਪੰਜਾਬ ਸਰਕਾਰ ਦਲਿਤ ਭਾਈਚਾਰੇ ਨੂੰ ਉਪਰ ਚੁੱਕਣ ਲਈ ਦਿੱਤੇ ਰਾਖਵਾਂਕਰਨ ਦਾ ਲਾਭ ਹੁਣ ਫਰਜੀ ਸਰਟੀਫਿਕੇਟ ਬਣਾ ਕੇ 1300 ਦੇ ਲਗਭਗ ਹੋਰ ਜਾਤੀਆਂ ਦੇ ਲੋਕ ਲੇ ਰਹੇ ਹਨ ਪਰ ਉਨ੍ਹਾਂ ਵਿਰੁੱਧ ਕੋਈ ਕਾਰਵਾਈ ਨਹੀ ਕੀਤੀ ਗਈ ਉਲਟਾ ਪ੍ਰਸ਼ਾਸਨਿਕ ਅਧਿਕਾਰੀ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਫਰਜ਼ੀ ਐਸ ਸੀ ਸਰਟੀਫਿਕੇਟ ਤੇ ਨੌਕਰੀਆਂ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਨੌਕਰੀਆਂ ਤੋਂ ਬਰਖਾਸਤ ਕਰਕੇ ਸਖਤ ਸਜ਼ਾਵਾਂ ਦਿੱਤੀਆਂ ਜਾਣ ਅਤੇ ਦਲਿਤ ਭਾਈਚਾਰੇ ਦੇ ਬੱਚਿਆਂ ਨੂੰ ਉਨ੍ਹਾਂ ਦੀਆਂ ਖਾਲੀ ਹੋਈਆ ਨੌਕਰੀਆਂ ਤੇ ਭਰਤੀ ਕੀਤਾ ਜਾਵੇ ਨਹੀ ਤਾਂ ਦਲਿਤ ਭਾਈਚਾਰਾ ਮਜ਼ਬੂਰਨ ਸੜਕਾਂ ਤੇ ਉਤਰਨ ਲਈ ਮਜ਼ਬੂਰ ਹੋਵੇਗਾ ਜਿਸ ਦੀ ਜ਼ਿਮੇਵਾਰੀ ਪੰਜਾਬ ਸਰੁਕਾਰ ਦੀ ਹੋਵੇਗੀ ।

Related Articles

Leave a Comment