Home » ਜੇ.ਐਸ.ਐਸ. ਆਸ਼ਾ ਕਿਰਨ ਸਪੈਸ਼ਲ ਸਕੂਲ ਵਿਖੇ ‘‘ਦਿ ਹੁਸ਼ਿਆਰਪੁਰ ਚਾਰਟਰਡ ਅਕਾਊਂਟੈਂਟ ਐਸੋਸੀਏਸ਼ਨ“ ਨੇ ਆਪਣਾ 75ਵਾਂ ਸਥਾਪਨਾ ਦਿਵਸ ਮਨਾਇਆ।

ਜੇ.ਐਸ.ਐਸ. ਆਸ਼ਾ ਕਿਰਨ ਸਪੈਸ਼ਲ ਸਕੂਲ ਵਿਖੇ ‘‘ਦਿ ਹੁਸ਼ਿਆਰਪੁਰ ਚਾਰਟਰਡ ਅਕਾਊਂਟੈਂਟ ਐਸੋਸੀਏਸ਼ਨ“ ਨੇ ਆਪਣਾ 75ਵਾਂ ਸਥਾਪਨਾ ਦਿਵਸ ਮਨਾਇਆ।

by Rakha Prabh
13 views
ਹੁਸ਼ਿਆਰਪੁਰ 1 ਜੁਲਾਈ  ( ਤਰਸੇਮ ਦੀਵਾਨਾ ) ਸੀ.ਏ. ਤਰਨਜੀਤ ਸਿੰਘ ਪ੍ਰਧਾਨ ਆਸ਼ਾਦੀਪ ਵੈਲਫੇਅਰ ਸੁਸਾਇਟੀ ਦੇ ਦਿਸ਼ਾ ਨਿਰਦੇਸ਼ ਤੇ ‘‘ਦਿ ਹੁਸ਼ਿਆਰਪੁਰ ਚਾਰਟਰਡ ਅਕਾਊਂਟੈਂਟ ਐਸੋਸੀਏਸ਼ਨ“ ਨੇ ਸਪੈਸ਼ਲ ਸਕੂਲ ਵਿਖੇ ਆਪਣਾ 75ਵਾਂ ਸਥਾਪਨਾ ਦਿਵਸ ਮਨਾਇਆ। ਇਸ ਮੌਕੇ ਤੇ ਪ੍ਰਧਾਨ ਸੀ.ਏ.  ਪੀ.ਕੇ.ਖੰਨਾ, ਸਕੱਤਰ ਗਗਨਦੀਪ ਸਿੰਘ ਪਸਰੀਚਾ, ਉਪ-ਪ੍ਰਧਾਨ ਸੀ.ਏ.ਤਰਨਜੀਤ ਸਿੰਘ ਅਤੇ ਹੋਰਨਾਂ ਨੇ ਮਿਲ ਕੇ ਸਕੂਲ ਦੇ ਵਿਹੜੇ ਵਿੱਚ ਪੌਦਾ ਲਗਾਇਆ, ਸਪੈਸ਼ਲ ਬੱਚਿਆਂ ਦੇ ਨਾਲ ਕੇਕ ਕੱਟਿਆ ਅਤੇ ਸੀ.ਏ. ਗਾਨ ਗਾਇਆ ਗਿਆ। ਇਸ ਮੌਕੇ ਤੇ ਸੀ.ਏ. ਤਰੁਨ ਚਾਵਲਾ ਜੀ (ਡਾਇਰੈਕਟਰ ਫਾਇਨੈਂਸ ਸੀ.ਐਫ.ਓ. ਵਰਧਮਾਨ ਯਾਰਨ ਅਤੇ ਥ੍ਰੈਡ ਲਿਮਟਿਡ ਹੁਸ਼ਿਆਰਪੁਰ) ਮੁੱਖ ਮਹਿਮਾਨ (ਗੈਸਟ ਆਫ ਆੱਨਰ) ਦੇ ਤੌਰ ਤੇ ਹਾਜ਼ਰ ਹੋਏ।ਜੇ.ਐਸ.ਐਸ. ਆਸ਼ਾ ਕਿਰਨ ਪਿੰਗਲਵਾੜਾ ਸਪੈਸ਼ਲ ਸਕੂਲ ਦੇ ਗੂੰਗੇ ਤੇ ਬਹਿਰੇ ਬੱਚਿਆਂ ਨੇ ਸੰਕੇਤਿਕ ਭਾਸ਼ਾ ਵਿੱਚ ਰਾਸ਼ਟਰੀ ਗੀਤ ਪੇਸ਼ ਕੀਤਾ। ਐਸੋਸੀਏਸ਼ਨ ਵਲੋਂ ਸਪੈਸ਼ਲ ਬੱਚਿਆਂ ਦੇ ਲਈ ਰਿਫੈਰਸ਼ਮੈਂਟ ਦੀ ਵੀ ਵਿਵਸਥਾ ਕੀਤੀ ਗਈ। ਆਸ਼ਾਦੀਪ ਵੈਲਫੇਅਰ ਸੁਸਾਇਟੀ ਦੇ ਸਲਾਹਕਾਰ ਸ਼੍ਰੀ ਪਰਮਜੀਤ ਸਿੰਘ ਸਚਦੇਵਾ ਨੇ ਸੀ.ਏ. ਐਸੋਸੀਏਸ਼ਨ ਦੇ ਮੈਂਬਰਾਂ ਦਾ ਸਵਾਗਤ ਕੀਤਾ, ਸਕੂਲ ਦੇ ਇਤਿਹਾਸ ਦੀ ਜਾਣਕਾਰੀ ਦਿੱਤੀ ਅਤੇ ਸਕੂਲ ਵਿੱਚ ਚਲ ਰਹੇ ਪੋ੍ਰਜੈਕਟਾਂ ਦੀ ਜਾਣਕਾਰੀ ਦਿੱਤੀ। ਪ੍ਰਿੰ:ਸ਼ੈਲੀ ਸ਼ਰਮਾ ਨੇ ਸਕੂਲ ਦੀ ਗਤੀਵਿਧੀਆਂ ਦੀ ਜਾਣਕਾਰੀ ਦਿੱਤੀ। ਸਕੂਲ ਵਿੱਚ ਆਟਿਸਟਿਕ ਸੇਰੇਬ੍ਰਲ ਪਾਲਿਸੀ, ਮਲਟੀਪਲ ਦਿਵਿਆਂਗ, ਮਾਨਸਿਕ ਦਿਵਿਆਂਗ ਬੱਚੇ ਸਿਖਿਆ ਪ੍ਰਾਪਤ ਕਰ ਰਹੇ ਹਨ ਅਤੇ ਇਨਾਂ ਨੂੰ ਆਤਮ-ਨਿਰਭਰ ਬਣਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਅਤੇ ਇਹ ਬੱਚੇ ਵੋਕੇਸ਼ਨਲ, ਸਭਿਆਚਾਰਕ ਅਤੇ ਖੇਲ ਗਤੀਵਿਧੀਆਂ ਵਿੱਚ ਭਾਗ ਲੈ ਰਹੇ ਹਨ। ਆਸ਼ਾਦੀਪ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਤਰਨਜੀਤ ਸਿੰਘ ਸੀ.ਏ. ਨੇ ਚਾਰਟਰਡ ਅਕਾਉਂਟੈਂਟ ਦਿਵਸ ਦੀ ਜਾਣਕਾਰੀ ਦਿੱਤੀ ਅਤੇ ਸਕੂਲ ਦੇ ਬੱਚਿਆਂ ਦੇ ਲਾਲ ਆਪਣੇ ਅਨੁਭਵ ਸਾਂਝੇ ਕੀਤੇ। ‘‘ਦਿ ਹੁਸ਼ਿਆਰਪੁਰ ਚਾਰਟਰਡ ਅਕਾਊਂਟੈਂਟ ਐਸੋਸੀਏਸ਼ਨ“ ਦੇ ਪ੍ਰਧਾਨ ਸੀ.ਏ. ਪੀ.ਕੇ. ਖੰਨਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਸ ਸਪੈਸ਼ਲ ਸਕੂਲ ਦਾ ਦੌਰਾ ਕਰਕੇ ਮੈਨੂੰ ਇਕ ਵਿਲੱਖਣ ਅਤੇ ਮਹਾਨ ਅਨੁਭਵ ਦੀ ਭਾਵਨਾ ਪੈਦਾ ਹੋਈ ਹੈ। ਸਾਡੀ ਐਸੋਸੀਏਸ਼ਨ ਸੀ.ਏ.ਤਰਨਜੀਤ ਸਿੰਘ ਤਾ ਧੰਨਵਾਦ ਪ੍ਰਗਟ ਕਰਦੀ ਹੈ ਅੱਜ ਇਸ ਸਪੈਸ਼ਲ ਸਕੂਲ ਵਿੱਚ ਸੀ.ਏ. ਸਥਾਪਨਾ ਦਿਵਸ ਮਨਾਉਣ ਦਾ ਦਿਸ਼ਾ ਨਿਰਦੇਸ਼ ਦਿੱਤਾ। ਮੈਨੂੰ ਅੱਜ ਪਹਿਲੀ ਵਾਰ ਇਸ ਸਕੂਲ ਦਾ ਦੌਰਾ ਦਾ ਕਰਨ ਦਾ ਮੌਕਾ ਪ੍ਰਾਪਤ ਹੋਇਆ ਅਤੇ ਮੇਂ ਆਪਣੇ ਅਨੁਭਵ ਆਪਣੇ ਸਾਰੇ ਸੱਜਣਾ ਦੇ ਨਾਲ ਸਾਂਝਾ ਕਰਾਂਗਾ ਅਤੇ ਉਨਾਂ ਨੂੰ ਸਕੂਲ ਨਾਲ ਜੁੜਨ ਦੇ ਲਈ ਪ੍ਰੇਰਿਤ ਕਰਾਂਗਾ। ਇਸ ਮੌਕੇ ਤੇ ‘‘ਦਿ ਹੁਸ਼ਿਆਰਪੁਰ ਚਾਰਟਰਡ ਅਕਾਊਂਟੈਂਟ ਐਸੋਸੀਏਸ਼ਨ“ ਵਲੋਂ 30 ਹਜ਼ਾਰ ਰੁਪਏ ਦੀ ਰਾਸ਼ੀ ਸਪੈਸ਼ਲ ਬੱਚਿਆਂ ਦੀ ਭਲਾਈ ਦੇ ਲਈ ਭੇਂਟ ਕੀਤੀ ਗਈ। ਇਸ ਮੌਕੇ ਤੇ ਸਪੈਸ਼ਲ ਬੱਚਿਆਂ ਵਿਚੋਂ ਭਾਵਿਕ ਨੇ ਰਾਸ਼ਟਰੀ ਗਾਨ, ਹਰਲੀਨ ਨੇ ਕਵਿਤਾ ਗਾਨ ਅਤੇ ਧੀਰਜ ਕੁਮਾਰ ਨੇ ਡਾਂਸ ਪੇਸ਼ ਕੀਤਾ। ਇਸ ਮੌਕੇ ਤੇ ਮੰਚ ਸੰਚਾਲਨ ਦੀ ਭੂਮਿਕਾ ਵਾਈਸ ਪ੍ਰਿੰਸੀਪਲ ਇੰਦੂ ਬਾਲਾ ਨੇ ਨਿਭਾਈ।
ਸੀ.ਏ. ਤਰਨਜੀਤ ਸਿੰਘ ਜੀ ਨੇ ਸਪੈਸ਼ਲ ਬੱਚਿਆਂ , ਸਟਾਫ, ਸੀ.ਏ.ਐਸੋਸੀਏਸ਼ਨ ਮੈਂਬਰਜ਼, ਸੁਸਾਇਟੀ ਮੈਂਬਰਜ਼ ਆਦਿ ਦੇ ਲਈ ਖਾਣੇ ਦੀ ਵਿਵਸਥਾ ਕੀਤੀ।
ਆਸ਼ਾਦੀਪ ਵੈਲਫੇਅਰ ਸੁਸਾਇਟੀ ਦੇ ਸਕੱਤਰ ਸ.ਹਰਬੰਸ ਸਿੰਘ ਜੀ ਨੇ ਹੁਸ਼ਿਆਰਪੁਰ ਸੀ.ਏ.ਐਸੋਸੀਏਸ਼ਨ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ। 75ਵੇਂ ਸਥਾਵਨਾ ਦਿਵਸ ਦੀਆਂ ਸਾਰੇ ਮੈਂਬਰਾਂ ਨੂੰ ਵਧਾਈਆਂ ਦਿੱਤੀਆਂ।
ਇਸ ਮੌਕੇ ਤੇ ਸੀ.ਏ. ਰਤਨਦੀਪ ਸਿੰਘ, ਸੀ.ਏ.ਰਜਨੀਸ਼ ਕੁਮਾਰ ਜੈਨ, ਸੀ.ਏ.ਆਦੇਸ਼ ਬਹਿਲ, ਸੀ.ਏ ਅਜੈ ਕੁਮਾਰ ਸੰਯੁਕਤ ਸਕੱਤਰ, ਸੀ.ਏ ਵਿਸ਼ਾਲ ਗੁਪਤਾ, ਅਤੇ ਹੋਰ ਸੀ.ਏ ਐਸੋਸੀਏਸ਼ਨ ਦੇ ਨਾਲ ਮੌਜੂਦ ਸਨ। ਆਸ਼ਾਦੀਪ ਵੈਲਫੇਅਰ ਸੁਸਾਇਟੀ ਦੇ ਪਾਸਟ ਪ੍ਰੈਜ਼ੀਡੈਂਟ ਸ.ਮਲਕੀਤ ਸਿੰਘ ਮੇਹਰੂ, ਪਾਸਟ ਪ੍ਰੈਜ਼ੀਡੈਂਟ ਐਡਵੋਕੇਟ ਹਰੀਸ਼ ਐਰੀ, ਸ਼੍ਰੀ ਹਰੀਸ਼ ਠਾਕੁਰ, ਕਰਨਲ ਗੁਰਮੀਤ ਸਿੰਘ, ਸ਼੍ਰੀ ਰਾਮ ਆਸਰਾ, ਸ਼੍ਰੀ ਹਰਮੇੂ ਤਲਵਾੜ, ਡਾ.ਜੇ.ਐਸ.ਦਰਦੀ, ਸ਼੍ਰੀ ਹਰੀਸ਼ ਮਨੋਚਾ, ਸ਼੍ਰੀ ਬਲਰਾਮ ਜੜਿਆਲ, ਪ੍ਰਿੰ:ਸ਼ੈਲੀ ਸ਼ਰਮਾ, ਕੋਰਸ ਕੋਆਰਡੀਨੇਟਰ ਸ਼੍ਰੀ ਬਰਿੰਦਰ ਕੁਮਾਰ, ਸ਼੍ਰੀਮਤੀ ਅਮਨ ਜੋਤੀ ਹਾਜ਼ਰ ਸਨ।

Related Articles

Leave a Comment