Home » ਭਗਵੰਤ ਮਾਨ ਵੱਲੋਂ ਪਰਲਜ਼ ਪੀੜਤਾਂ ਨਾਲ ਕੀਤੇ ਵਾਅਦੇ ਦਾ ਸਵਾਗਤ ਕਰਦੇ ਹਾਂ : ਰਜਵੰਤ ਬਾਲਾ

ਭਗਵੰਤ ਮਾਨ ਵੱਲੋਂ ਪਰਲਜ਼ ਪੀੜਤਾਂ ਨਾਲ ਕੀਤੇ ਵਾਅਦੇ ਦਾ ਸਵਾਗਤ ਕਰਦੇ ਹਾਂ : ਰਜਵੰਤ ਬਾਲਾ

by Rakha Prabh
19 views
ਅੰਮ੍ਰਿਤਸਰ, 1 ਜੁਲਾਈ ( ਰਣਜੀਤ ਸਿੰਘ ਮਸੌਣ) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਟਵੀਟ ਕਰਕੇ ਪਰਲਜ਼ ਦੀਆਂ ਜਾਇਦਾਦਾਂ ਵੇਚ ਕੇ ਦੇ ਲੋਕਾਂ ਦੇ ਪੈਸੇ ਦੇਣ ਦੇ ਫੈਸਲੇ ਦਾ ਸਮੂਹ ਪਰਲਜ਼ ਭਰਪੂਰ ਸਵਾਗਤ ਕਰਦੇ ਹਨ। ਉਕਤ ਵਿਚਾਰਾਂ ਦਾ ਪ੍ਗਟਾਵਾ ਕਰਦਿਆਂ ਇਨਸਾਫ਼ ਦੀ ਆਵਾਜ਼ ਜੱਥੇਬੰਦੀ ਪੰਜਾਬ ਮਾਝਾ ਜੋਨ ਦੇ ਆਗੂ ਰਜਵੰਤ ਬਾਲਾ ਨੇ ਕਿਹਾ ਕਿ ਪਰਲਜ਼ ਪੀੜਤ 2014 ਤੋਂ ਜੱਥੇਬੰਦੀ ਦੇ ਸੂਬਾਈ ਪ੍ਰਧਾਨ ਮਹਿੰਦਰਪਾਲ ਸਿੰਘ ਦਾਨਗੜ ਦੀ ਅਗਵਾਈ ਹੇਠ ਸੰਘਰਸ਼ ਕਰ ਰਹੇ ਹਨ ਪਰ ਉਨ੍ਹਾਂ ਨੂੰ ਹਰ ਸਰਕਾਰ ਵੱਲੋਂ ਅਣਗੌਲਿਆ ਗਿਆ ਹੈ । ਉਨ੍ਹਾਂ ਕਿਹਾ ਕਿ ਪੰਜਾਬ ਦੇ 25 ਲੱਖ ਤੋਂ ਵੱਧ ਲੋਕਾਂ ਦੇ 10 ਹਜ਼ਾਰ ਕਰੋੜ ਤੋਂ ਵੱਧ ਰੁਪਏ ਪਰਲਜ਼ ਵਿੱਚ ਲੱਗੇ ਹੋਏ ਹਨ, ਜੇਕਰ ਪੰਜਾਬ ਦੇ ਲੋਕਾਂ ਦੇ ਪੈਸੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਾਪਸ ਕਰ ਦਿੰਦੇ ਹਨ ਤਾਂ ਜੱਥੇਬੰਦੀ ਪੂਰੇ ਭਾਰਤ ਵਿੱਚ ਆਮ ਆਦਮੀ ਪਾਰਟੀ ਲਈ ਪ੍ਰਚਾਰ ਕਰੇਗੀ ਤਾਂ ਕਿ ਬਾਕੀ ਸੂਬਿਆਂ ਦੇ ਲੋਕਾਂ ਨੂੰ ਵੀ ਇਨਸਾਫ਼ ਮਿਲ ਸਕੇ। ਉਨ੍ਹਾਂ ਕਿਹਾ ਕਿ ਜਿਨ੍ਹੇ ਪੈਸੇ ਪੰਜਾਬ ਦੇ ਲੋਕਾਂ ਨੇ ਲੈਣੇ ਹਨ, ਉਸ ਨਾਲੋਂ ਕੰਪਨੀ ਦੀ ਜਾਇਦਾਦ ਦੂਗਣੀ ਹੈ। ਇਸੇ ਤਰ੍ਹਾਂ ਜੱਥੇਬੰਦੀ ਨਾਲ ਜੁੜੇ ਧਰਵਿੰਦਰ ਸਿੰਘ ਔਲਖ, ਮਨਦੀਪ ਕੌਰ, ਦਲਜੀਤ ਕੌਰ, ਮਨਜੀਤ ਕੌਰ ਝੰਜੋਟੀ, ਜਸਵਿੰਦਰ ਸਿੰਘ ਬੋਪਾਰਾਏ, ਹੀਰਾ ਸਿੰਘ ਲੋਪੋਕੇ, ਡਾ.ਲਖਵਿੰਦਰ ਸਿੰਘ ਚੱਕ ਮੁਕੰਦ, ਕਿਰਪਾਲ ਸਿੰਘ ਭਕਨਾ, ਬਲਦੇਵ ਸਿੰਘ ਕੰਬੋ, ਦਰਸ਼ਨ ਸਿੰਘ ਰੰਗੇਵਾਲੀਆ, ਬਲਵੰਤ ਰਾਏ, ਸ਼ਸ਼ੀ ਬਾਲਾ, ਨਛੱਤਰ ਸਿੰਘ ਚੈਨਪੁਰ, ਗੁਰਪਾਲ ਸਿੰਘ ਵਡਾਲੀਆ, ਮੇਜ਼ਰ ਸਿੰਘ ਭਿਟੇਵੱਡ, ਡਾ. ਧਰਮ ਸਿੰਘ ਲੋਪੋਕੇ, ਸਤਪਾਲ, ਸੁਰਿੰਦਰ ਪਾਲ ਸ਼ਰਮਾ ਆਦਿ ਨੇ ਸਵਾਗਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਨੂੰ ਇਸ ਬਿਆਨ ਤੇ ਤੁਰੰਤ ਅਮਲ ਕਰਨਾ ਚਾਹੀਦਾ ਹੈ ਤਾਂ ਕਿ ਲੰਬੇ ਸਮੇਂ ਤੋਂ ਭਟਕ ਰਹੇ ਲੋਕਾਂ ਨੂੰ ਰਾਹਤ ਮਿਲ ਸਕੇ ।

Related Articles

Leave a Comment