ਅੰਮ੍ਰਿਤਸਰ, ( ਰਣਜੀਤ ਸਿੰਘ ਮਸੌਣ/ਜੋਗਾ ਸਿੰਘ ਰਾਜਪੂਤ ) :-
ਆਲਮ ਵਿਜੈ ਸਿੰਘ ਡੀ.ਸੀ.ਪੀ ਲਾਅ-ਐਂਡ-ਆਰਡਰ ਅੰਮ੍ਰਿਤਸਰ ਨੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਦੀਆਂ ਹਦਾਇਤਾਂ ਤੇ ਵਿਸ਼ਾਲਜੀਤ ਸਿੰਘ ਏ.ਡੀ.ਸੀ.ਪੀ ਸਿਟੀ-1 ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਜਸਪਾਲ ਸਿੰਘ ਏ.ਸੀ.ਪੀ ਕੇਂਦਰੀ ਅੰਮ੍ਰਿਤਸਰ ਦੀ ਨਿਗਰਾਨੀ ਹੇਠ ਮੁੱਖ ਅਫ਼ਸਰ ਥਾਣਾ ਡੀ-ਡਵੀਜ਼ਨ, ਅੰਮ੍ਰਿਤਸਰ ਦੇ ਇੰਸਪੈਕਟਰ ਸੁਖਇੰਦਰ ਸਿੰਘ ਦੀ ਪੁਲਿਸ ਪਾਰਟੀ ਵੱਲੋਂ ਮੁਕੱਦਮੇਂ ਵਿੱਚ ਲੋੜੀਂਦੇ 2 ਦੋਸ਼ੀਆਂ ਅਸ਼ੀਸ਼ ਕੁਮਾਰ ਪੁੱਤਰ ਰੋਸ਼ਨ ਲਾਲ ਵਾਸੀ ਕਿਰਾਏਦਾਰ ਪੱਕੀ ਗਲੀ, ਮਹਾਂ ਸਿੰਘ ਗੇਟ ਅੰਮ੍ਰਿਤਸਰ ਜਿਸਨੇ ਮ੍ਰਿਤਕ ਤੇ ਕਿਰਚ ਨਾਲ ਹਮਲਾ ਕੀਤਾ ਸੀ ਅਤੇ ਸੰਨੀ ਕੁਮਾਰ ਪੁੱਤਰ ਹੰਸ ਰਾਜ ਵਾਸੀ ਫ਼ਤਹਿ ਸਿੰਘ ਕਾਲੋਨੀ, ਪੀ.ਐੱਸ. ਗੇਟ ਹਕੀਮਾਂ ਅੰਮ੍ਰਿਤਸਰ ਨੂੰ ਮਿਤੀ 26-11-2024 ਨੂੰ ਗ੍ਰਿਫ਼ਤਾਰ ਕਰਕੇ ਵਾਰਦਾਤ ਦੌਰਾਨ ਵਰਤਿਆ ਮੋਟਰਸਾਈਕਲ ਬ੍ਰਾਮਦ ਕੀਤਾ ਗਿਆ। ਇਹਨਾਂ ਦੇ ਇੱਕ ਸਾਥੀ ਦਰਪਣ ਸਿੰਘ ਤੰਗੋਤਰਾ ਨੂੰ ਮਿਤੀ 22-11-2024 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜੋ ਹੁਣ ਇਸ ਸਮੇਂ ਕੇਂਦਰੀ ਜ਼ੇਲ੍ਹ ਫਤਾਹਪੁਰ, ਅੰਮ੍ਰਿਤਸਰ ਵਿੱਚ ਹੈ। ਗ੍ਰਿਫ਼ਤਾਰ ਤਿੰਨੇ ਦੋਸ਼ੀ ਹੈਰੀਟੇਜ਼ ਸਟ੍ਰੀਟ ਵਿੱਖੇ ਫ਼ੋਟੋਗ੍ਰਾਫ਼ੀ ਦਾ ਕੰਮ ਕਰਦੇ ਹਨ। ਗ੍ਰਿਫ਼ਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ। ਤਫ਼ਤੀਸ਼ ਜਾਰੀ ਹੈ।
ਇਹ ਮੁਕੱਦਮਾਂ ਮੁਦੱਈ ਸ਼੍ਰੀਮਤੀ ਰਾਣੀ ਪਤਨੀ ਅਸ਼ੋਕ ਕੁਮਾਰ ਵਾਸੀ ਗਲੀ ਨੰਬਰ 2, ਸਾਊਥ ਵਿਹਾਰ ਬੋਹੜੀ ਸਾਹਿਬ ਰੋਡ, ਪ੍ਰੇਮ ਨਗਰ, ਕੋਟ ਖਾਲਸਾ, ਅੰਮ੍ਰਿਤਸਰ ਦੇ ਬਿਆਨ ਪਰ ਦਰਜ ਕੀਤਾ ਗਿਆ ਕਿ ਮੁਦੱਈ ਦਾ ਲੜਕਾ ਗੋਰਵ ਕੁਮਾਰ (ਉਮਰ 28 ਸਾਲ) ਜੋ ਕਰਿਆਨਾ ਸਟੋਰ ਗਲੀ ਨੰਬਰ 2, ਪ੍ਰੇਮ ਨਗਰ ਖੜਾ ਸੀ, ਜਿਸ ਨਾਲ 5/6 ਅਣਪਛਾਤੇ ਨੋਜਵਾਨਾਂ ਨਾਲ ਮਾਮੂਲੀ ਬਹਿਸਬਾਜ਼ੀ ਹੋਈ ਸੀ, ਜਿੰਨਾਂ ਨੂੰ ਸਮਝਾ ਕੇ ਸ਼ਾਂਤ ਕਰ ਦਿੱਤਾ ਸੀ ਜੋ ਮੁਦੱਈ ਦਾ ਲੜਕਾ ਗੋਰਵ ਘਰੋਂ ਆਪਣੇ ਦੋਸਤ ਸਾਗਰ ਨਾਲ ਉਸਦੇ ਮੋਟਰਸਾਈਕਲ ਪਰ ਬੈਠ ਕੇ ਹਿੰਦੋਸਤਾਨ ਬਸਤੀ ਲੋਹਗੜ ਚੌਂਕ ਵਿਖੇ ਦੁੱਧ ਲੈਣ ਵਾਸਤੇ ਗਿਆ ਸੀ ਤਾਂ ਉਹ 5/6 ਅਣਪਛਾਤੇ ਨੋਜ਼ਵਾਨ ਇਸਦਾ ਪਿੱਛਾ ਕਰਦੇ ਹੋਏ ਮਗਰ ਹੀ ਆ ਗਏ, ਜਿੰਨਾਂ ਨੇ ਮੁਦੱਈ ਦੇ ਲੜਕੇ ਗੋਰਵ ਕੁਮਾਰ ਨੂੰ ਹਿੰਦੋਸਤਾਨ ਬਸਤੀ, ਗਲੀ ਨੰਬਰ 3 ਦੇ ਬਾਹਰ ਮੇਨ ਸੜਕ ਤੇ ਘੇਰ ਲਿਆ ਅਤੇ ਉਸ ਨਾਲ ਕੁੱਟਮਾਰ ਕਰਨ ਲੱਗ ਪਏ, ਜਿੰਨਾਂ ਨੇ ਉਸਨੂੰ ਕਿਰਚਾਂ ਮਾਰੀਆਂ ਤੇ ਮੌਕੇ ਤੋਂ ਫ਼ਰਾਰ ਹੋ ਗਏ। ਜਿਸਦੀ ਹਸਪਤਾਲ ਜਾਂਦੇ ਸਮੇਂ ਮੌਤ ਹੋ ਗਈ। ਜਿਸਤੇ ਮੁਕੱਦਮਾਂ ਨੰਬਰ 82 ਮਿਤੀ 22-11-2024 ਜੁਰਮ 103,190 ਬੀ.ਐਨ.ਐਸ ਐਕਟ ਅਧੀਨ ਥਾਣਾ ਡੀ-ਡਵੀਜ਼ਨ ਅੰਮ੍ਰਿਤਸਰ ਦਰਜ ਕੀਤਾ ਗਿਆ ਸੀ।