Home » ਸਵ ਨਰੇਸ਼ ਝੱਟਾ ਦੀ ਪਵਿੱਤਰ ਯਾਦ ਚ ਨਰੇਸ਼ ਝੱਟਾ ਫਾਊਂਡੇਸ਼ਨ ਵੱਲੋਂ ਮੁਫਤ ਮੈਡੀਕਲ ਚੈੱਕ ਅਪ ਕੈਂਪ ਲਗਾਇਆ

ਸਵ ਨਰੇਸ਼ ਝੱਟਾ ਦੀ ਪਵਿੱਤਰ ਯਾਦ ਚ ਨਰੇਸ਼ ਝੱਟਾ ਫਾਊਂਡੇਸ਼ਨ ਵੱਲੋਂ ਮੁਫਤ ਮੈਡੀਕਲ ਚੈੱਕ ਅਪ ਕੈਂਪ ਲਗਾਇਆ

400 ਤੋਂ ਵੱਧ ਮਰੀਜ਼ਾਂ ਦਾ ਚੈੱਕਅਪ ਮੁਫ਼ਤ ਦਿੱਤੀਆਂ ਗਈਆਂ ਦਵਾਈਆਂ। ਸਵ ਨਰੇਸ਼ ਝੱਟਾ ਦੇ ਨਕਸੋ ਕਦਮ ਤੇ ਚੱਲ ਰਿਹਾ ਪਰਿਵਾਰ ਸ਼ਲਾਘਾਯੋਗ ਉਪਰਾਲਾ : ਸੁਆਮੀ ਕਮਲਪੁਰੀ/ ਅਵਤਾਰ ਸਿੰਘ ਜ਼ੀਰਾ

by Rakha Prabh
37 views

ਜ਼ੀਰਾ/ ਫਿਰੋਜ਼ਪੁਰ, 19 ਦਸੰਬਰ ( ਗੁਰਪ੍ਰੀਤ ਸਿੰਘ ਸਿੱਧੂ) ਨਿੱਘੇ ਤੇ ਮਿਠਬੋਲੜੇ ਉਘੇ ਸਮਾਜ ਸੇਵਕ ਸਵ ਨਰੇਸ਼ ਝੱਟਾ ਦੀ ਪਵਿੱਤਰ ਯਾਦ ਵਿੱਚ ਨਰੇਸ਼ ਝੱਟਾ ਫਾਊਂਡੇਸ਼ਨ ਵੱਲੋਂ ਮੁਫਤ ਮੈਡੀਕਲ ਚੈੱਕ ਅਪ ਕੈਂਪ ਲਗਾਇਆ ਗਿਆ। ਜਿਸ ਦਾ ਰਸਮੀ ਉਦਘਾਟਨ ਭਾਜਪਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਜ਼ੀਰਾ ਅਤੇ ਮਹਾਮੰਡਲੇਸਵਰ 1008 ਸੁਆਮੀ ਕਮਲਪੁਰੀ ਜੀ ਸਮਾਧੀ ਸੰਕਰਪੁਰੀ ਜ਼ੀਰਾ ਵਾਲਿਆਂ ਨੇ ਆਪਣੇ ਕਰਕਮਲਾਂ ਨਾਲ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਆਮੀ ਕਮਲਪੁਰੀ ਅਤੇ ਭਾਜਪਾ ਆਗੂ ਅਵਤਾਰ ਸਿੰਘ ਜ਼ੀਰਾ ਨੇ ਕਿਹਾ ਕਿ ਸਵ ਨਰੇਸ਼ ਝੱਟਾ ਨੇ ਹਮੇਸ਼ਾ ਸਮਾਜ ਸੇਵਾ ਦੇ ਕੰਮਾ ਨੂੰ ਪਹਿਲ ਦਿੱਤੀ ਅਤੇ ਅੱਜ ਉਨ੍ਹਾਂ ਦੇ ਬੱਚੇ ਵੀ ਉਨ੍ਹਾਂ ਦੇ ਕਦਮਾਂ ਤੇ ਚਲ ਕੇ ਸਮਾਜ ਸੇਵਾ ਦੇ ਕੰਮਾ ਵਿਚ ਆਪਣਾ ਯੋਗਦਾਨ ਪਾ ਰਹੇ ਹਨ ਜੋ ਬਹੁਤ ਵਧੀਆ ਅਤੇ ਸ਼ਲਾਘਾਯੋਗ ਉਪਰਾਲਾ ਹੈ।ਇਸ ਮੌਕੇ ਮੈਡੀਕਲ ਚੈੱਕਅਪ ਕੈਂਪ ਦੌਰਾਨ 400 ਤੋਂ ਵੱਧ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਨਰੇਸ਼ ਝੱਟਾ ਫਾਊਂਡੇਸ਼ਨ ਅਤੇ ਪਰਿਵਾਰ ਵੱਲੋਂ ਆਏ ਮਹਿਮਾਨਾਂ ਅਤੇ ਡਾਕਟਰੀ ਟੀਮ ਦਾ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਸਾਬਕਾ ਵਿਧਾਇਕ ਤੇ ਭਾਜਪਾ ਆਗੂ ਹਰਜੋਤ ਕਮਲ ਮੋਗਾ, ਧਰਮਪਾਲ ਚੁੱਗ ਸਾਬਕਾ ਪ੍ਰਧਾਨ ਨਗਰ ਕੌਂਸਲ, ਸੁਖਦੇਵ ਬਿੱਟੂ ਵਿੱਜ ਸਾਬਕਾ ਵਾਈਸ ਪ੍ਰਧਾਨ ਨਗਰ ਕੌਂਸਲ, ਹਰੀਸ਼ ਜੈਨ ਗੋਗਾ ਸਾਬਕਾ ਚੇਅਰਮੈਨ ਕੋਪਰੇਟਿਵ ਬੈਂਕਾਂ, ਪਿਆਰਾ ਸਿੰਘ ਢਿੱਲੋ ਸਾਬਕਾ ਪ੍ਰਧਾਨ ਨਗਰ ਕੌਂਸਲ ਆਦਿ ਤੋਂ ਇਲਾਵਾਂ ਬੌਬੀ ਝੱਟਾ, ਬ੍ਰਿਜ ਮੋਹਨ ਝੱਟਾ, ਗੁਲਸ਼ਨ ਝੱਟਾ , ਮਨੋਜ ਜੈਨ ਆਦਿ ਹਾਜ਼ਰ ਸਨ।

Related Articles

Leave a Comment