Home » ਪੰਜਾਬ ਸਰਕਾਰ ਲੋਕਾਂ ਨੂੰ ਬੁੱਧੂ ਬਣਾਉਣ ਦੀ ਬਜਾਏ ਸੂਬੇ ਦੇ ਸਾਰੇ ਸਕੂਲਾਂ ਦੀਆਂ ਇਮਾਰਤਾਂ ਦੀ ਮੁੜ ਤੋਂ ਉਸਾਰੀ ਕਰੇ : ਬੇਗਪੁਰਾ ਟਾਈਗਰ ਫੋਰਸ

ਪੰਜਾਬ ਸਰਕਾਰ ਲੋਕਾਂ ਨੂੰ ਬੁੱਧੂ ਬਣਾਉਣ ਦੀ ਬਜਾਏ ਸੂਬੇ ਦੇ ਸਾਰੇ ਸਕੂਲਾਂ ਦੀਆਂ ਇਮਾਰਤਾਂ ਦੀ ਮੁੜ ਤੋਂ ਉਸਾਰੀ ਕਰੇ : ਬੇਗਪੁਰਾ ਟਾਈਗਰ ਫੋਰਸ

ਸਕੂਲ ਆਫ ਐਮੀਨੈਂਸ ਬੱਦੋਵਾਲ ਦੇ ਕਮਰੇ ਦਾ ਲੈਂਟਰ ਡਿੱਗਣ ਕਾਰਨ ਅਧਿਆਪਕਾਂ ਦੀ ਮੌਤ ਹੋਣ ਤੇ ਪ੍ਰੀਵਾਰ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ : ਨੇਕੂ ਅਜਨੋਹਾ

by Rakha Prabh
53 views
ਹੁਸਿ਼ਆਰਪੁਰ, 25 ਅਗਸਤ (ਤਰਸੇਮ ਦੀਵਾਨਾ ) ਬੇਗਮਪੁਰਾ ਟਾਇਗਰ ਫੋਰਸ ਦੀ ਜਰੂਰੀ ਮੀਟਿੰਗ ਫੋਰਸ ਦੇ ਮੁੱਖ ਦਫਤਰ ਭਗਤ ਨਗਰ ਹੁਸ਼ਿਆਰਪੁਰ ਵਿਖੇ  ਦੋਆਬਾ ਪ੍ਰਧਾਨ ਨੇਕੂ ਅਜਨੋਹਾ ਦੀ ਪ੍ਰਧਾਨਗੀ  ਹੇਠ ਹੋਈ । ਮੀਟਿੰਗ ਵਿੱਚ ਫੋਰਸ ਦੇ ਕੌਮੀ ਚੇਅਰਮੈਨ ਤਰਸੇਮ ਦੀਵਾਨਾ , ਸੂਬਾ ਪ੍ਰਧਾਨ ਵੀਰਪਾਲ ਠਰੋਲੀ, ਜਿਲ੍ਹਾ ਪ੍ਰਧਾਨ ਹੈਪੀ ਫਤਿਹਗੜ੍ਹ  ਅਤੇ ਜਿਲ੍ਹਾ ਇੰਚਾਰਜ ਚਰਨਜੀਤ ਡਾਡਾ ਆਦਿ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ । ਮੀਟਿੰਗ ਵਿੱਚ ਕਈ ਅਹਿਮ ਮੁੱਦਿਆ ਤੇ ਵਿਚਾਰਾ ਕੀਤੀਆ ਗਈਆ । ਇਸ ਮੌਕੇ ਪੰਜਾਬ ਸਰਕਾਰ ਨੂੰ ਆੜੇ ਹੱਥੀ ਲੈਦਿਆ ਕਿਹਾ ਕਿ ਪੰਜਾਬ ਸਰਕਾਰ ਪ੍ਰਿੰਸੀਪਲਾਂ ਨੂੰ ਸਿੰਗਾਪੁਰ ਭੇਜਣ ਦੀ ਬਜਾਏ ਸਕੂਲਾਂ ਦੀਆਂ ਇਮਾਰਤਾਂ ਵੱਲ ਧਿਆਨ ਦੇਵੇ ਤਾਂ ਜੋ ਵਿਦਿਆਰਥੀ ਅਤੇ ਅਧਿਆਪਕ ਸਕੂਲਾਂ ਵਿੱਚ ਸੁਰੱਖਿਅਤ ਰਹਿ ਸਕਣ। ਉਹਨਾ ਕਿਹਾ ਕਿ ਜਿ਼ਲ੍ਹਾ ਲੁਧਿਆਣਾ ਦੇ ਸਕੂਲ ਆਫ ਐਮੀਨੈਂਸ ਬੱਦੋਵਾਲ ਦੇ ਕਮਰੇ ਦਾ ਲੈਂਟਰ ਡਿੱਗਣ ਕਾਰਨ ਇੱਕ ਅਧਿਆਪਕ ਦੀ ਮੌਤ ਹੋਣ ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਬੇਗਮਪੁਰਾ ਟਾਈਗਰ ਫੋਰਸ ਦੇ ਆਗੂਆ ਨੇ ਕਿਹਾ ਕਿ ਅਧਿਆਪਕ ਦੇਸ ਦੇ ਨਿਰਮਾਤਾ ਹੁੰਦੇ ਹਨ, ਜੇ ਦੇਸ ਦੇ ਨਿਰਮਾਤਾ ਹੀ ਸੁਰੱਖਿਅਤ ਨਹੀਂ ਹਨ ਤਾਂ ਦੇਸ਼ ਦਾ ਨਿਰਮਾਣ ਕਿਵੇਂ ਹੋਵੇਗਾ? ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਕੂਲਾਂ ਦੀਆ ਪੁਰਾਣੀਆਂ ਇਮਾਰਤਾਂ ਦੀ ਲਿੱਪਾ-ਪੋਚੀ ਕਰਕੇ ਕਦੇ ਸਮਾਰਟ ਸਕੂਲ ਅਤੇ ਸਕੂਲ ਆਫ ਐਮੀਨੈਂਸ ਦਾ ਕੇਵਲ ਨਾਮ ਦੇ ਰਹੀ ਹੈ, ਅਸਲ ਵਿੱਚ ਨਾ ਤਾਂ ਸਿੱਖਿਆ ਦੇ ਮਿਆਰ ਵਿੱਚ ਸੁਧਾਰ ਹੋ ਰਿਹਾ ਅਤੇ ਨਾ ਹੀ ਸਕੂਲਾਂ ਦੀਆਂ ਇਮਾਰਤਾਂ ਵਿੱਚ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਮੰਤਰੀ ਸਕੂਲਾਂ ਵਿੱਚ ਜਾ ਕੇ ਇਹ ਤਾਂ ਚੈਕ ਕਰਦੇ ਹਨ ਕਿ ਮਿਡ-ਡੇ-ਮੀਲ ਵਿੱਚ ਬਣਦੀਆਂ ਸਬਜ਼ੀਆਂ ਅਤੇ ਦਾਲਾਂ ਵਿੱਚ ਟਮਾਟਰ ਪਾਏ ਹਨ ਜਾਂ ਨਹੀਂ, ਪਰ ਸਕੂਲਾਂ ਦੀਆਂ ਇਮਾਰਤਾਂ ਦੀ ਖਸਤਾ ਹਾਲਤ ਨਹੀਂ ਦੇਖਦੇ। ਦਾਲ/ਸਬਜੀ ਵਿੱਚ ਟਮਾਟਰ ਨਾ ਪੈਣ ਨਾਲ ਕਿਸੇ ਵਿਦਿਆਰਥੀਆਂ ਨੂੰ ਕੋਈ ਫਰਕ ਨਹੀਂ ਪੈਂਦਾ, ਪਰ ਇਮਾਰਤ ਡਿੱਗਣ ਨਾਲ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਸਰਕਾਰ ਲੋਕਾਂ ਨੂੰ ਬੁੱਧੂ ਬਣਾਉਣ ਦੀ ਬਜਾਏ ਸੂਬੇ ਦੇ ਸਾਰੇ ਸਕੂਲਾਂ ਦੀਆਂ ਇਮਾਰਤਾਂ ਦੀ ਮੁੜ ਤੋਂ ਉਸਾਰੀ ਕਰੇ,ਉਹਨਾ ਕਿਹਾ ਕਿ  ਲੈਂਟਰ ਡਿੱਗਣ ਕਰਨ ਫੌਤ ਹੋਈ ਅਧਿਆਪਕਾ ਨੂੰ ਢੁੱਕਵਾਂ ਮੁਆਵਜਾ ਦਿੱਤਾ ਜਾਵੇ ਅਤੇ ਉਹਨਾ ਦੇ ਪ੍ਰੀਵਾਰ ਦੇ ਇੱਕ ਮੈਬਰ ਨੂੰ  ਸਰਕਾਰੀ ਨੌਕਰੀ ਦਿੱਤੀ ਜਾਵੇ ਤੇ ਜਖਮੀ ਹੋਈਆਂ ਅਧਿਆਪਕਾਵਾਂ ਦਾ ਇਲਾਜ ਮੁਫਤ ਕੀਤਾ ਜਾਵੇ। ਇਸ ਮੌਕੇ ਹੋਰਨਾ ਤੋ ਇਲਾਵਾ ਮੀਡੀਆ ਇੰਚਾਰਜ ਚੰਦਰ ਪਾਲ ਹੈਪੀ ,ਰਾਜ ਕੁਮਾਰ ਬੱਧਣ ਨਾਰਾ ,ਮਨਪ੍ਰੀਤ ਕੋਹਲੀ,ਅਜੈ ਕੁਮਾਰ,ਵਿੱਕੀ ਸਿੰਘ ਪੁਰਹੀਰਾ ,ਗੁਰਪ੍ਰੀਤ ਕੁਮਾਰ,ਸਨੀ ਸੀਣਾ ,ਭਿੰਦਾ ਸੀਣਾ  ,ਅਮਨਦੀਪ, ,ਦੋਆਬਾ ਇੰਚਾਰਜ  ਜੱਸਾ ਸਿੰਘ  ਨੰਦਨ , ਬਲਾਕ ਪ੍ਰਧਾਨ ਸਤੀਸ਼ ਕੁਮਾਰ ਸ਼ੇਰਗੜ, ਚਰਨਜੀਤ ਸਿੰਘ ਡਾਡਾ , ਬਲਵਿੰਦਰ ਸ਼ੇਰਗੜੀਆ,ਗਗਨਦੀਪ ਸ਼ੇਰਗੜੀਆ,ਅਮਰੀਕ ਸ਼ੇਰਗੜੀਆ ,ਭੁਪਿੰਦਰ ਮਾਨਾ ,ਅਵਤਾਰ ਤਾਰੀ ਮਾਨਾ ,ਵਿਜੈ ਕੁਮਾਰ ਸ਼ੀਹਮਾਰ , ਪੰਮਾ ਡਾਡਾ, ਜਸਵੀਰ ਸ਼ੇਰਗੜੀਆ , ਅਮਰੀਕ ਸਿੰਘ ਸ਼ੇਰਗੜੀਆ , ਗੋਗਾ ਮਾਂਝੀ ,ਰਾਜ ਕੁਮਾਰ ਬੱਧਣ ਸ਼ੇਰਗੜ ,ਰਾਕੇਸ਼ ਕੁਮਾਰ ਭੱਟੀ ,ਅਸੋਕ ਕੁਮਾਰ ,ਡਿੰਪੀ , ਸੁਖਵਿੰਦਰ ਸਿੰਘ ਢੋਲਣਵਾਲ ,ਪਵਨ ਕੁਮਾਰ ਢੋਲਣਵਾਲ,ਵਿਜੈ ਕੁਮਾਰ ਸੋਨੂੰ ,ਜਸਵਿੰਦਰ ਗਿਆਨੀ ਅਵਿਨਾਸ਼ ਸਿੰਘ ,ਅਮਨਦੀਪ ਸਿੰਘ, ਚਰਨਜੀਤ ਸਿੰਘ,ਇੰਦਰਪਾਲ ਸਿੰਘ,ਵਿਸ਼ਾਲ ਬਸੀ ਬਾਹੀਆ , ਬਿੱਟੂ ਵਿਰਦੀ ਪੰਚ ਸ਼ੇਰਗੜ ,ਕਮਲਜੀਤ ਸਿੰਘ, ਗਿਆਨ ਚੰਦ, ਮੁਸਾਫ਼ਰ ਸਿੰਘ, ਸ਼ੇਰਾ ਸਿੰਘ, , ਮਨੀਸ਼ ਕੁਮਾਰ, ਦਵਿੰਦਰ ਕੁਮਾਰ ,ਚਰਨਜੀਤ ਡਾਡਾ, ਨਰੇਸ਼ ਕੁਮਾਰ ਸਹਿਰੀ ਪ੍ਰਧਾਨ , ਬਾਲੀ ,ਰਵੀ ਸੁੰਦਰ ਨਗਰ ,  ਗੁਰਪ੍ਰੀਤ ਗੋਪਾ ,ਨਿੱਕਾ ਬਸੀ ਕਿੱਕਰਾ ,ਰਵੀ ,ਭੁਪਿੰਦਰ ਕੁਮਾਰ ਬੱਧਣ ,ਅਵਤਾਰ ਡਿੰਪੀ,ਚਰਨਜੀਤ ਡਾਡਾ , ਕਮਲਜੀਤ ਡਾਡਾ ਸਮੇਤ ਫੋਰਸ ਦੇ ਹੋਰ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ।

Related Articles

Leave a Comment