ਮੋਗਾ 8 ਅਕਤੂਬਰ ( ਗੁਰਪ੍ਰੀਤ ਸਿੰਘ ਸਿੱਧੂ/ਅਜੀਤ ਸਿੰਘ)
ਬਲਾਕ ਪੰਚਾਇਤ ਵਿਭਾਗ ਦਫ਼ਤਰ ਮੋਗਾ 1 ਵਿਖੇ ਸਮੂਹ ਪੰਚਾਇਤ ਸਕੱਤਰਾਂ ਦੀ ਅਹਿੰਮ ਮੀਟਿੰਗ ਸਾਂਝੀ ਪੰਚਾਇਤ ਸਕੱਤਰ ਯੂਨੀਅਨ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਭੱਟੀ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨੀਅਨ ਆਗੂ ਨਿਸ਼ਾਨ ਸਿੰਘ ਖਹਿਰਾ ਨੇ ਪੰਚਾਇਤ ਸਕੱਤਰ ਤੇ ਗ੍ਰਾਮ ਸੇਵਕ ਦਾ ਇੱਕ ਕੇਡਰ ਵਾਲੀ ਫਾਈਲ ਬਾਰੇ ਵਿਸਥਾਰ ਪੂਰਵਕ ਚਰਚਾ ਕਰਦਿਆਂ ਮਹਿਕਮੇ ਵਿੱਚ ਆਉਂਦੀਆਂ ਕਈ ਤਰ੍ਹਾ ਦੀਆਂ ਪੰਚਾਇਤ ਸਕੱਤਰਾਂ ਨੂੰ ਸਮੱਸਿਆਵਾਂ ਤੇ ਵਿਚਾਰਾਂ ਕੀਤੀਆਂ ਗਈਆਂ ।ਇਸ ਮੀਟਿੰਗ ਵਿਚ ਸਟੇਟ ਕਮੇਟੀ ਮੈਂਬਰ ਰਾਜ ਕੁਮਾਰ, ਮਨਜਿੰਦਰ ਸਿੰਘ ਬੱਲ, ਰਾਜਿੰਦਰ ਕੁਮਾਰ , ਜਸਪਾਲ ਸਿੰਘ ਬਾਠ, ਨਰਿੰਦਰ ਸਿੰਘ , ਸ਼ਿੰਦਰਪਾਲ ਸਿੰਘ, ਸੁਖਜੀਵਨ ਸਿੰਘ ਰੌਂਤਾ ਅਤੇ ਜਿਲਾ ਪ੍ਰਧਾਨ ਕੰਵਲਜੀਤ ਸਿੰਘ, ਜੋਗਿੰਦਰ ਸਿੰਘ, ਜਸਵਿੰਦਰ ਸਿੰਘ, ਹਰਚਰਨ ਸਿੰਘ, ਧਰਮਿੰਦਰ ਸਿੰਘ, ਨਾਇਬ ਸਿੰਘ, ਕੁਲਦੀਪ ਸਿੰਘ, ਰਾਜਬੀਰ ਸਿੰਘ , ਗੁਰਚਰਨ ਸਿੰਘ, ਮਨਪ੍ਰੀਤ ਸਿੰਘ, ਗੁਰਜਿੰਦਰ ਸਿੰਘ ਆਦਿ ਤੋਂ ਇਲਾਵਾਂ ਵੱਡੀ ਗਿਣਤੀ ਵਿੱਚ ਸਕੱਤਰ ਮੀਟਿੰਗ ਵਿੱਚ ਸ਼ਾਮਿਲ ਹੋਏ ।ਇਸ ਮੌਕੇ ਵਿਸ਼ੇਸ਼ ਤੌਰ ਤੇ ਜਸਵਿੰਦਰ ਸਿੰਘ ਹੇਅਰ ਜਿਲ੍ਹਾ ਜਨਰਲ ਸਕੱਤਰ ਮੁਕਤਸਰ ਸਾਹਿਬ ਵਿਸ਼ੇਸ਼ ਤੌਰ ਤੇ ਹਾਜਿਰ ਹੋਏ । ਇਸ ਮੌਕੇ ਸਟੇਜ ਦੀ ਭੂਮਿਕਾ ਕੰਵਲਜੀਤ ਸਿੰਘ ਨੇ ਬਾਖੂਬੀ ਨਿਭਾਈ। ਇਸ ਮੌਕੇ ਜੋਗਿੰਦਰ ਸਿੰਘ ਨੇ ਸਟੇਟ ਕਮੇਟੀ ਮੈਂਬਰਾਂ ਅਤੇ ਸ਼ਾਮਲ ਸਕੱਤਰਾਂ ਦਾ ਧੰਨਵਾਦ ਕੀਤਾ।