Home » ਗੱਟੀ ਰਾਜੋ ਕੇ ਨਜ਼ਦੀਕ ਪੇਂਦੇ ਪੁੱਲ ਨਾਲ ਪਏ ਪਾੜ ਨੂੰ ਡਰੇਨੇਜ ਵਿਭਾਗ ਨੇ 24 ਘੰਟਿਆਂ ਵਿਚ ਭਰਿਆ

ਗੱਟੀ ਰਾਜੋ ਕੇ ਨਜ਼ਦੀਕ ਪੇਂਦੇ ਪੁੱਲ ਨਾਲ ਪਏ ਪਾੜ ਨੂੰ ਡਰੇਨੇਜ ਵਿਭਾਗ ਨੇ 24 ਘੰਟਿਆਂ ਵਿਚ ਭਰਿਆ

ਗੱਟੀ ਰਾਜੋ ਕੇ ਨਜ਼ਦੀਕ ਪੇਂਦੇ ਪੁੱਲ ਨਾਲ ਪਏ ਪਾੜ ਨੂੰ ਡਰੇਨੇਜ ਵਿਭਾਗ ਨੇ 24 ਘੰਟਿਆਂ ਵਿਚ ਭਰਿਆ

by Rakha Prabh
40 views

ਫਿਰੋਜ਼ਪੁਰ 26 ਅਗਸਤ ( ) ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ਼ ਧੀਮਾਨ ਨੇ ਦੱਸਿਆ ਕਿ ਪਿੱਛਲੇ ਦਿਨਾਂ ਵਿੱਚ ਸਤਲੁਜ ਦਰਿਆ ਵਿਚ ਪਾਣੀ ਵਧਣ ਕਰ ਕੇ ਪਿੰਡ ਹਜ਼ਾਰਾ ਸਿੰਘ ਵਾਲਾ ਤੋਂ ਪਿੰਡ ਗੱਟੀ ਰਾਜੋ ਕੇ ਨੂੰ ਜਾਂਦੀ ਰੋਡ ਤੇ ਪਿੰਡ ਦੇ ਨੇੜੇ ਪੈਂਦੇ ਪੁੱਲ ਦੇ ਕੋਲੋ ਸ਼ੜਕ ਤੇ ਲਗਭਗ 20-30 ਫੁੱਟ ਲੰਬਾ ਪਾੜ ਪੈ ਗਿਆ ਸੀ। ਜਿਸ ਕਰ ਕੇ ਗੱਟੀ ਰਾਜੋ ਕੇ ਤੇ ਕੁਝ ਹੋਰ ਪਿੰਡਾਂ ਦਾ ਪੂਰਾ ਸੰਪਰਕ ਬਾਕੀ ਪਿੰਡਾਂ ਅਤੇ ਸ਼ਹਿਰ ਨਾਲ ਟੁੱਟ ਗਿਆ ਸੀ।ਜਿਸ ਕਰ ਕੇ ਲੋਕਾਂ ਦੀ ਆਵਾਜਈ ਠੱਪ ਹੋ ਗਈ ਅਤੇ ਉਨ੍ਹਾਂ ਨੂੰ ਹੜ੍ਹ ਦੇ ਪਾਣੀ ਕਾਰਨ ਕਾਫੀ ਸਮੱਸਿਆਵਾਂ  ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਉਪਰੰਤ ਡਿਪਟੀ ਕਮਿਸ਼ਨਰ ਵੱਲੋਂ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਸਮੱਸਿਆ ਦੇ ਹੱਲ ਅਤੇ ਪਾੜ ਨੂੰ ਭਰਨ ਦੀ ਹਦਾਇਤ ਕੀਤੀ ਗਈ।
ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਵੱਲੋਂ ਮੌਕੇ ਤੇ ਪਹੁੰਚ ਕੇ ਇਸ ਪਾੜ ਨੂੰ ਭਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਐਕਸੀਅਨ ਡਰੇਨੇਜ ਵਿਭਾਗ ਸ੍ਰੀ ਗਿਤੇਸ਼ ਕੁਮਾਰ ਨੇ ਦੱਸਿਆ ਕਿ ਸਤਲੁਜ ਦਰਿਆ ਵਿਚ ਪਾਣੀ ਵਧਣ ਕਰ ਕੇ ਗੱਟੀ ਰਾਜੋ ਕੇ ਦੇ ਨੇੜੇ ਪੇਂਦੇ ਪੁੱਲ ਨਜ਼ਦੀਕ ਪਾੜ ਪੈਣ ਕਾਰਨ ਇਹ ਪਿੰਡ ਬਾਕੀ ਦੇ ਪਿੰਡਾਂ ਤੋਂ ਜਿਵੇਂ ਕਿ ਜੱਲੋ ਕੇ, ਹਜ਼ਾਰਾ ਸਿੰਘ ਵਾਲਾ ਅਤੇ ਫਿਰੋਜ਼ਪੁਰ ਸ਼ਹਿਰ ਨਾਲ ਸੰਪਰਕ ਟੁੱਟ ਗਿਆ ਸੀ।
ਡਿਪਟੀ ਕਮਿਸ਼ਨਰ ਦੇ ਹੁਕਮਾ ਉਪਰੰਤ ਡਰੇਨੇਜ ਵਿਭਾਗ ਫਿਰੋਜ਼ਪੁਰ ਦੁਆਰਾ ਇਸ ਪਾੜ ਨੂੰ ਦਿਨ ਰਾਤ ਕੰਮ ਕਰ ਕੇ 24 ਘੰਟਿਆਂ ਵਿਚ ਇਹ ਪਾੜ ਭਰ ਕੇ ਇਹ ਰਸਤਾ ਦੁਬਾਰਾ ਚਾਲੂ ਕਰ ਦਿੱਤਾ ਗਿਆ ਅਤੇ ਲੋਕਾਂ ਦੀ ਆਵਾਜਈ ਦੀ ਸਮੱਸਿਆ ਦਾ ਹੱਲ ਕਰ ਦਿੱਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਹੁਣ ਲੋਕ ਆਸਾਨੀ ਨਾਲ ਆ ਜਾ ਸਕਦੇ ਹਨ ਅਤੇ ਲੋਕਾਂ ਵੱਲੋਂ ਵੀ ਪ੍ਰਸ਼ਾਸਨ ਨੂੰ ਦਿੱਤੇ ਸਹਿਯੋਗ ਦਾ ਉਨ੍ਹਾਂ ਵੱਲੋਂ ਧੰਨਵਾਦ ਕੀਤਾ ਗਿਆ।

Related Articles

Leave a Comment