ਸਤੀਸ਼ ਰਾਣਾ ਦਾ ਜਨਮ 20 ਦਸੰਬਰ 1964 ਨੂੰ ਹੁਸ਼ਿਆਰਪੁਰ ਜ਼ਿਲ੍ਹੇ ਦੀ ਤਹਿਸੀਲ ਗੜ੍ਹਸ਼ੰਕਰ ਅਧੀਨ ਆਉਂਦੇ ਬੀਤ ਇਲਾਕੇ ਦੇ ਪਿੰਡ ਨੈਣਵਾਂ ਵਿਖੇ ਪਿਤਾ ਰਾਣਾ ਧਰੁਵ ਸਿੰਘ ਦੇ ਘਰ ਮਾਤਾ ਸਕਿੰਦਰਾਂ ਦੇਵੀ ਦੀ ਕੁੱਖੋਂ ਹੋਇਆ।ਮੁਢਲੀ ਪੜ੍ਹਾਈ ਦੀਆਂ ਪਹਿਲੀਆਂ ਤਿੰਨ ਜਮਾਤਾਂ ਸਰਕਾਰੀ ਪ੍ਰਾਇਮਰੀ ਸਕੂਲ ਨੈਣਵਾਂ ਅਤੇ ਅਗਲੀ ਪੰਜਵੀਂ ਤੱਕ ਦੀ ਪੜ੍ਹਾਈ ਐੱਸ.ਡੀ ਸਕੂਲ ਦਿੱਲੀ ਤੋਂ ਕੀਤੀ।ਸਰਕਾਰੀ ਹਾਈ ਸਕੂਲ ਗੁਰੂਬਿਸ਼ਨਪੁਰੀ ਭਵਾਨੀਪੁਰ ਤੋਂ ਦਸਵੀਂ ਕਰਨ ਉਪਰੰਤ ਪ੍ਰੈੱਪ ਦੀ ਪੜ੍ਹਾਈ ਬਬਰ ਅਕਾਲੀ ਮੈਮੋਰੀਅਲ ਖਾਲਸਾ ਕਾਲਜ ਗੜ੍ਹਸ਼ੰਕਰ ਤੋਂ ਕੀਤੀ ਅਤੇ ਬੀਏ ਪਾਰਟ 1 ਚ ਦਾਖਲਾ ਖਾਲਸਾ ਕਾਲਜ ਮਾਹਿਲਪੁਰ ਵਿੱਚ ਲਿਆ । ਕਾਲਜ ਦੀ ਪੜਾਈ ਸਮੇਂ ਦੋਰਾਨ ਫੀਸਾ ਵਿੱਚ ਵਾਧਾ ਅਤੇ ਬਸ ਕਰਾਏ ਵਿੱਚ ਹੋਏ 43 ਪ੍ਰਤੀਸ਼ਤ ਦੇ ਵਾਧੇ ਦੋਰਾਨ ਵਿਦਿਆਰਥੀਆਂ ਵਲੋਂ ਲੜੇ ਸੰਘਰਸ਼ ਦੌਰਾਨ ਵਿਦਿਆਰਥੀ ਸੰਗਠਨ ਐਸ.ਐਫ.ਆਈ. ਨਾਲ ਜੁੜ ਗਏ ਅਤੇ ਪੜਾਈ ਦੌਰਾਨ ਹੀ 22 ਅਗਸਤ 1983 ਨੂੰ ਪੰਜਾਬ ਸਟੇਟ ਟਿਊਬਵੈੱਲ ਕਾਰਪੋਰੇਸ਼ਨ (ਹੁਣ ਪੰਜਾਬ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਨਿਗਮ) ਵਿੱਚ ਬਤੌਰ ਸਿੰਚਾਈ ਪਟਵਾਰੀ ਭਰਤੀ ਹੋਏ । ਨੋਕਰੀ ਦੇ ਸ਼ੁਰੂਆਤੀ ਦੋਰ ਵਿਚ ਹੀ ਅਦਾਰੇ ਅੰਦਰ ਵਿਗਿਆਨਕ ਲੀਹ ਤੇ ਚੱਲ ਰਹੀ ” ਟਿਊਬਵੈੱਲ ਵੈਲਫੇਅਰ ਇੰਪਲਾਇਜ਼ ਯੂਨੀਅਨ ( ਟੇਵੂ ) ਨਾਲ ਜੁੜ ਗਏ । ਨੋਕਰੀ ਦੇ ਅੱਜੇ ਚਾਰ ਸਾਲ ਵੀ ਪੂਰੇ ਨਹੀ ਹੋਏ ਸਨ ਕਿ ਪੰਜਾਬ ਸਰਕਾਰ ਵਲੋਂ 1987 ਵਿੱਚ ਛਾਂਟੀ ਦੇ ਨੋਟਿਸ ਜਾਰੀ ਕਰ ਦਿੱਤੇ ਗਏ ਅਤੇ ਇਨ੍ਹਾਂ ਨੂੰ ਬਾਕੀ ਮੁਲਾਜ਼ਮਾਂ ਨਾਲ ਬਕਾਏ ਦੇ ਉੱਕੇ-ਪੁੱਕੇ ਚੈੱਕ ਦੇ ਕੇ ਘਰੋ-ਘਰੀ ਭੇਜਣ ਦਾ ਫੁਰਮਾਨ ਜਾਰੀ ਕਰ ਦਿੱਤਾ।ਪਰ ਉਸ ਵੇਲੇ ਸਤੀਸ਼ ਰਾਣਾ ਜਥੇਬੰਦੀ ਨਾਲ਼ ਜੁੜ ਚੁੱਕੇ ਸਨ ਅਤੇ ਇਸ ਦੋਰਾਨ ਜੇਲ਼੍ਹ ਭਰੋ ਅੰਦੋਲਨ ਦਾ ਹਿੱਸਾ ਬਣੇ। ਇਸ ਮੌਕੇ ਚਲਦੀ ਖਾੜਕੂ ਲਹਿਰ ਦੀ ਕਾਲੀ ਹਨੇਰੀ ਦੌਰਾਨ ਨੋਕਰੀਆਂ ਤੋਂ ਕੱਢੇ ਮੁਲਾਜ਼ਮਾ ਨੂੰ ਬਹਾਲ ਕਰਵਾਉਣ ਲਈ ਲਗਾਤਾਰ ਮੁੱਖ ਦਫ਼ਤਰ ਚੰਡੀਗੜ ਅਗੇ ਚੱਲ ਰਹੇ ਸੰਘਰਸ਼ ਦੌਰਾਨ ਮੁਲਾਜ਼ਮ ਆਗੂਆਂ ਦੀ ਯੋਗ ਅਗਵਾਈ ਬਿਨ੍ਹਾਂ ਕਿਸੇ ਸਰਕਾਰੀ ਤੰਤਰ ਨੂੰ ਭਿਣਕ ਲਗਿਆਂ ਲੱਗ ਭੱਗ 250 ਮੁਲਾਜ਼ਮਾ ਵਲੋਂ ਪੰਜਾਬ ਸਿਵਲ ਸਕਤਰੇਤ ਚੰਡੀਗੜ ਅੱਗੇ ਕੀਤੀ ਰੈਲੀ ਦੇ ਦਬਾਅ ਥੱਲੇ ਤੱਤਕਾਲੀ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਨਾਲ ਮੀਟਿੰਗ ਹੋਈ , ਜਿਸ ਵਿੱਚ ਵਫ਼ਦ ਦੇ ਵਿੱਚ ਸਤੀਸ਼ ਰਾਣਾ ਖੁਦ ਹਾਜ਼ਰ ਸਨ ।ਇਸ ਮੀਟਿੰਗ ਵਿੱਚ ਹੋਏ ਫੈਸਲੇ ਤਹਿਤ ਸਤੀਸ਼ ਰਾਣਾ ਸਮੇਤ ਬਹੁਤ ਸਾਰੇ ਮੁਲਾਜ਼ਮਾ ਦੀਆਂ ਨੌਕਰੀਆਂ ਬਹਾਲ ਕੀਤੀਆਂ ਗਈਆਂ।ਛਾਂਟੀ ਅਧੀਨ ਮੁਲਾਜ਼ਮਾਂ ਵਿੱਚੋਂ ਕੁੱਝ ਨੂੰ ਹੋਰ ਵਿਭਾਗ ਅਤੇ ਬਾਕੀਆਂ ਨੂੰ ਪੁਰਾਣਾ ਵਿਭਾਗ ਅਲਾਟ ਕੀਤਾ ਗਿਆ।ਇਸ ਉਪਰੰਤ ਸਤੀਸ਼ ਰਾਣਾ ਨੇ ਵੱਖ-ਵੱਖ ਜਨਤਕ ਜਥੇਬੰਦੀਆਂ ਵਿੱਚ ਮੋਹਰੀ ਭੂਮਿਕਾਵਾਂ ਅਦਾ ਕੀਤੀਆਂ ਅਤੇ ਨੋਕਰੀ ਦੋਰਾਨ ਹੀ ਪ੍ਰਾਈਵੇਟ ਤੋਰ ਤੇ ਬੀ.ਏ. ਤੱਕ ਦੀ ਪੜ੍ਹਾਈ ਪੂਰੀ ਕੀਤੀ । ਮੌਜੂਦਾ ਸਮੇਂ ਵਿੱਚ ਉਹ ਪੰਜਾਬ ਜਲ ਸਰੋਤ ਇੰਪਲਾਈਜ਼ ਯੂਨੀਅਨ (ਟੇਵੂ) ਦੇ ਸੂਬਾ ਪ੍ਰਧਾਨ ਹਨ। ਮੁਲਾਜ਼ਮਾਂ ਦੀ ਸਿਰਮੌਰ ਜਥੇਬੰਦੀ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਲਗਾਤਾਰ ਚੌਥੀ ਵਾਰ ਸੂਬਾ ਪ੍ਰਧਾਨ ਵਜੋਂ ਸੇਵਾਵਾਂ ਦੇ ਰਹੇ ਹਨ ਅਤੇ ਕੁੱਲ ਹਿੰਦ ਰਾਜ ਸਰਕਾਰੀ ਮੁਲਾਜ਼ਮ ਫੈਡਰੇਸਨ , ਆਲ ਇੰਡੀਆ ਸਟੇਟ ਗੌਰਮਿੰਟ ਇੰਮਲਾਈਜ ਫੈਡਰੇਸ਼ਨ ਦੇ ਮੀਤ ਪ੍ਰਧਾਨ ਅਤੇ ਪੰਜਾਬ ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਸੂਬਾ ਕਨਵੀਨਰ ਅਤੇ ਕੋਆਰਡੀਨੇਟਰ ਹਨ।ਜਨਤਕ ਜਥੇਬੰਦੀਆਂ ਦਾ ਸਾਂਝਾ ਫਰੰਟ ( ਜੇਪੀਐਮਯੂ) ਦੇ ਸੂਬਾ ਕਨਵੀਨਰ ਹਨ।ਮੁਲਾਜ਼ਮ ਸੰਘਰਸ਼ਾਂ ਤੋਂ ਇਲਾਵਾਂ ਉਹ ਬੀਤ ਅਤੇ ਸਥਾਨਕ ਮਸਲਿਆਂ ਲਈ ਲਗਾਤਾਰ ਸੰਘਰਸ਼ਸ਼ੀਲ ਰਹੇ।1993 ਵਿੱਚ ਬੀਤ ਭਲਾਈ ਕਮੇਟੀ ਦੇ ਗਠਨ ਵਿੱਚ ਉਹਨਾਂ ਦਾ ਅਹਿਮ ਯੋਗਦਾਨ ਰਿਹਾ ਅਤੇ ਲੰਬਾ ਸਮਾਂ ਬਤੋਰ ਜਨਰਲ ਸਕੱਤਰ ਸੇਵਾ ਨਿਭਾਈ ਤੇ ਅੱਜ ਵੀ ਉਹ ਇਸ ਸੰਸਥਾ ਦੇ ਅਡੀਸ਼ਨਲ ਜਨਰਲ ਸਕੱਤਰ ਹਨ । ਸਤੀਸ਼ ਰਾ੍ਣਾ 31 ਦਸੰਬਰ 2022 ਨੂੰ 39 ਸਾਲ ਤੋਂ ਵੱਧ ਦੀ ਸ਼ਾਨਦਾਰ ਸੇਵਾ ਉਪਰੰਤ ਵਿਭਾਗ ਵਿੱਚੋਂ ਬਤੋਰ ਜਿਲ੍ਹੇਦਾਰ ਸੇਵਾ-ਮੁਕਤ ਹੋ ਰਹੇ ਹਨ। ਜਿਥੇ ਜਿਲੇਦਾਰ ਸਤੀਸ਼ ਰਾਣਾ ਦੇ ਸਨਮਾਨ ਵਿੱਚ
30 ਦਸੰਬਰ 2022 ਨੂੰ ਪੰਜਾਬ ਜਲ ਸਰੋਤ ਇੰਪਲਾਈਜ਼ ਯੂਨੀਅਨ (ਟੇਵੂ ) ਵਲੋਂ ਫਾਈਨਡਾਈਨ ਹੋਟਲ ਨੇੜੇ ਸ਼ਿਮਲਾ ਪਹਾੜੀ ਹੁਸ਼ਿਆਰਪੁਰ ਵਿਖੇ ਸਨਮਾਨ-ਸਮਾਰੋਹ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਥੇ
8 ਜਨਵਰੀ 2023 ਨੂੰ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ 1406/22 ਬੀ ਚੰਡੀਗੜ੍ਹ ਵਲੋਂ ਮੂਰਤੀਆਂ ਵਾਲਾ ਪੈਲੇਸ ਸ਼ੇਰਗੜ੍ਹ ਰੋਡ ਹੁਸ਼ਿਆਰਪੁਰ ਵਿਖੇ ਸੂਬਾ ਪੱਧਰੀ ਸਮਾਗਮ ਦਾ ਆਯੋਜਨ ਕਰ ਕੇ ਸਤੀਸ਼ ਰਾਣਾ ਦੀਆਂ ਸ਼ਾਨਦਾਰ ਸੇਵਾਵਾਂ ਬਦਲੇ ਵਿਸ਼ੇਸ਼ ਸਨਮਾਨ ਕੀਤਾ ਜਾ ਰਿਹਾ ਹੈ । ਜਿਸ ਵਿੱਚ ਸੂਬੇ ਆਗੂ ਅਤੇ ਸਨੇਹੀ ਸ਼ਿਰਕਤ ਕਰ ਰਹੇ ਹਨ।